29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

2027 ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਯਕੀਨੀ-ਸੁਰੇਸ਼ ਚੰਦੇਲ, ਸੰਜੀਵ ਮਿਨਹਾਸ

ਤਲਵਾੜਾ, 28 ਨਵੰਬਰ (ਮਹਿਤਾ)- ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਪ੍ਰਧਾਨਗੀ ਹੇਠ 2027 ਵਿਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਸੋਸ਼ਲ ਮੀਡੀਆ ਅਤੇ ਆਈ. ਟੀ ਸੈੱਲ ਦੀ ਵਿਸ਼ੇਸ਼ ਬੈਠਕ ਤਲਵਾੜਾ ਵਿਖੇ ਹੋਈ, ਜਿਸ ਵਿਚ ਸਾਬਕਾ ਸੰਸਦ ਮੈਂਬਰ ਅਤੇ ਜ਼ਿਲ੍ਹਾ ਭਾਜਪਾ ਨਵ-ਨਿਯੁਕਤ ਇੰਚਾਰਜ ਸੁਰੇਸ਼ ਚੰਦੇਲ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਈ.

ਅਜੀਤ ਡੈਸਕ 29-11-2026
ਤਲਵਾੜਾ, 28 ਨਵੰਬਰ (ਮਹਿਤਾ)- ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਪ੍ਰਧਾਨਗੀ ਹੇਠ 2027 ਵਿਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਸੋਸ਼ਲ ਮੀਡੀਆ ਅਤੇ ਆਈ.ਟੀ ਸੈੱਲ ਦੀ ਵਿਸ਼ੇਸ਼ ਬੈਠਕ ਤਲਵਾੜਾ ਵਿਖੇ ਹੋਈ, ਜਿਸ ਵਿਚ ਸਾਬਕਾ ਸੰਸਦ ਮੈਂਬਰ ਅਤੇ ਜ਼ਿਲ੍ਹਾ ਭਾਜਪਾ ਨਵ-ਨਿਯੁਕਤ ਇੰਚਾਰਜ ਸੁਰੇਸ਼ ਚੰਦੇਲ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਈ.ਟੀ. ਸੈੱਲ ਅਹਿਮ ਰੋਲ ਅਦਾ ਕਰੇਗਾ। ਇਸ ਅਵਸਰ ’ਤੇ ਸੰਜੀਵ ਮਿਨਹਾਸ ਨੇ ਦੱਸਿਆ ਕਿ ਭਾਜਪਾ-ਅਕਾਲੀ ਗੱਠਜੋੜ 2027 ਵਿਚ ਪ੍ਰਦੇਸ਼ ਵਿਚ ਪੂਰਨ ਬਹੁਮਤ ਦੀ ਸਰਕਾਰ ਬਣਾਏਗਾ। ਇਸ ਮੌਕੇ ਜ਼ਿਲ੍ਹਾ ਪ੍ਰਭਾਰੀ ਰਾਕੇਸ਼ ਸ਼ਰਮਾ, ਦਸੂਹਾ ਵਿਧਾਨ ਸਭਾ ਇੰਚਾਰਜ ਰਘੁਨਾਥ ਰਾਣਾ, ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ, ਵਿਧਾਇਕ ਜੰਗੀ ਲਾਲ, ਕੈਪਟਨ ਸ਼ਾਮ ਸਿੰਘ, ਸੰਗਰਾਮ ਸਿੰਘ, ਪ੍ਰਦੀਪ ਪਲਾਹਾ, ਕੈਪਟਨ ਕਰਨ ਸਿੰਘ, ਹਰਸਿਮਰਤ ਸਾਹੀ, ਸ਼ੁਭ ਸਰੋਚ, ਵਿਕਾਸ ਵਿਨਕੋਟੀਆ, ਦੇਵਿੰਦਰ ਮਹਾਜਨ, ਸ਼ੰਮੀ ਮਹਾਜਨ, ਵਿਨੋਦ ਮਿੱਠੂ, ਪੁਸ਼ਪਿੰਦਰ ਸਿੰਘ, ਅਨੀਤਾ ਡਡਵਾਲ, ਅੰਕਿਤ ਰਾਣਾ, ਓਂਕਾਰ ਸਿੰਘ, ਕੈਪਟਨ ਸਵਰਨ ਸਿੰਘ, ਸੁਨੀਲ ਕੁਮਾਰ ਡਿੰਪੀ, ਰਘੁਨਾਥ ਸਿੰਘ, ਮਾਸਟਰ ਮਹਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਜਿੰਦਰ ਕੌਰ ਵਲੋਂ ਸਕੂਲਾਂ ਦਾ ਨਿਰੀਖਣ ਅਗਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।