10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬਿੱਲਾ ਕੰਬਾਲਾ ਭਾਜਪਾ ਓ.ਵੀ.ਸੀ. ਮੋਰਚਾ ਜਲੰਧਰ ਰੂਰਲ ਦੇ ਕਨਵੀਨਰ ਨਿਯੁਕਤ

ਬੀਣੇਵਾਲ, 9 ਨਵੰਬਰ (ਬੈਜ ਚੌਧਰੀ)-ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਚੋਣਾਂ ਤੋਂ ਪਹਿਲਾ ਸੰਗਠਨ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਭਾਜਪਾ ਨੇ ਓ.

ਵਿਜੇ ਕੁਮਾਰ ਬਿੱਲਾ ਕੰਬਾਲਾ 10-11-2026
ਬੀਣੇਵਾਲ, 9 ਨਵੰਬਰ (ਬੈਜ ਚੌਧਰੀ)-ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਚੋਣਾਂ ਤੋਂ ਪਹਿਲਾ ਸੰਗਠਨ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਭਾਜਪਾ ਨੇ ਓ.ਵੀ.ਸੀ. ਮੋਰਚਾ ’ਚ ਨਵੀਆਂ ਨਿਯੁਕਤੀਆਂ ਕਰਕੇ ਜ਼ਿਲ੍ਹਾ ਇੰਚਾਰਜ ਤੇ ਜ਼ਿਲ੍ਹਾ ਕੋ-ਇੰਚਾਰਜ ਨਿਯੁਕਤ ਕੀਤੇ ਹਨ। ਇਸ ਸੰਬੰਧੀ ਭਾਜਪਾ ਦੇ ਓ.ਵੀ.ਸੀ. ਮੋਰਚਾ ਦੇ ਪੰਜਾਬ ਪ੍ਰਧਾਨ ਸ਼ਿਵ ਰਾਜ ਚੌਧਰੀ ਵਲੋਂ ਜਾਰੀ ਕੀਤੀ ਗਈ 33 ਆਗੂਆਂ ਦੀ ਸੂਚੀ ਵਿਚ ਸੀਨੀਅਰ ਭਾਜਪਾ ਆਗੂ ਤੇ ਪੰਜਾਬ ਭਾਜਪਾ ਓ.ਵੀ.ਸੀ. ਮੋਰਚਾ ਦੇ ਸੂਬਾ ਦਫ਼ਤਰ ਦੇ ਕੋ-ਇੰਚਾਰਜ ਵਿਜੇ ਕੁਮਾਰ ਬਿੱਲਾ ਕੰਬਾਲਾ ਨੂੰ ਜਲੰਧਰ ਜ਼ਿਲ੍ਹੇ ਦਾ ਰੂਰਲ ਸਾਊਥ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਬਿਲਾ ਕੰਬਾਲਾ ਨੇ ਨਿਯੁਕਤੀ ਲਈ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਓ.ਵੀ.ਸੀ. ਮੋਰਚਾ ਪ੍ਰਧਾਨ ਸ਼ਿਵਰਾਜ ਚੌਧਰੀ ਤੇ ਸਾਬਕਾ ਸਾਂਸਦ ਅਵਿਨਾਸ਼ ਰਾਏ ਕੰਨਾ ਦਾ ਧੰਨਵਾਦ ਕਰਦਿਆਂ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ।
ਪਿਛਲੀ ਖ਼ਬਰ ਪਾਲਦੀ ਪ੍ਰਾਇਮਰੀ ਹੈਲਥ ਸੈਂਟਰ ’ਚ ਡਾਕਟਰਾਂ ਅਤੇ ਸਟਾਫ਼ ਦੀ ਘਾਟ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ-ਧੀਮਾਨ ਅਗਲੀ ਖ਼ਬਰ ਰਿੰਕੂ ਚਾਂਦਪੁਰੀ ਸਹਿ-ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।