ਦਸੂਹਾ, 9 ਨਵੰਬਰ (ਭੁੱਲਰ)-ਕੇ.ਐਮ.ਐਸ. ਕਾਲਜ ਦਸੂਹਾ ਦੀ ਪ੍ਰਿੰਸੀਪਲ ਸਵਰਗਵਾਸੀ ਡਾ. ਸ਼ਬਨਮ ਕੌਰ ਦੇ ਜਨਮ ਦਿਨ ਦੇ ਮੌਕੇ ’ਤੇ ਕਾਲਜ ਕੈਂਪਸ ਵਿੱਚ ਵਿਸ਼ੇਸ਼ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਡਾ. ਮਨਾਵ ਸੈਣੀ ਨੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਕੀਤੀ। ਇਸ ਮੌਕੇ ਕੈਂਪਸ ’ਚ ਫਲਦਾਰ, ਛਾਂਦਾਰ ਅਤੇ ਔਸ਼ਧੀ ਗੁਣਾਂ ਵਾਲੇ ਵੱਖ-ਵੱਖ ਬੂਟੇ ਲਗਾਏ ਗਏ। ਡਾ. ਮਨਾਵ ਸੈਣੀ ਨੇ ਕਿਹਾ ਕਿ ਉਹ ਕੁਦਰਤ ਪ੍ਰੇਮੀ ਸਨ ਅਤੇ ਉਹ ਹਮੇਸ਼ਾ ਸਿੱਖਿਆ ਨੂੰ ਵਾਤਾਵਰਨ ਦੀ ਜ਼ਿੰਮੇਵਾਰੀ ਨਾਲ ਜੋੜਨ ਵਿੱਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਉਨ੍ਹਾਂ ਦੇ ਦੱਸੇ ਹੋਏ ਰਾਹ ’ਤੇ ਚੱਲਣਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਯਾਦ ਵਿਚ 10 ਨਵੰਬਰ ਨੂੰ ਕਾਲਜ ਕੈਂਪਸ ਵਿਚ ਲਗਾਏ ਜਾ ਰਹੇ ਪਹਿਲੇ ਸਾਲਾਨਾ ਖੂਨਦਾਨ ਅਤੇ ਰੂਟੀਨ ਸਿਹਤ ਜਾਂਚ ਕੈਂਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਖੂਨਦਾਨ ਤੋਂ ਇਲਾਵਾ ਅੱਖਾਂ, ਦੰਦਾਂ, ਆਮ ਸਿਹਤ ਅਤੇ ਖੂਨ ਦੀਆਂ ਜਾਂਚਾਂ ਕੀਤੀਆਂ ਜਾਣਗੀਆਂ, ਜੋ ਕਿ ਕਾਲਜ ਦੇ ਮੈਡੀਕਲ ਲੈਬ ਸਾਇੰਸ ਵਿਭਾਗ ਵਲੋਂ ਕੀਤੀਆਂ ਜਾਣਗੀਆਂ। ਲੋੜਵੰਦਾਂ ਨੂੰ ਦਵਾਈਆਂ, ਐਨਕਾਂ ਅਤੇ ਦੰਦਾਂ ਦੀਆਂ ਬੱਤੀਆਂ ਮੁਫ਼ਤ ਦਿੱਤੀਆਂ ਜਾਣਗੀਆਂ।