10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਧੀ ਤੇ ਜਵਾਈ ਨੂੰ ਬੰਦੀ ਬਣਾਉਣ ਵਾਲੇ ਪਿਓ ਸਮੇਤ 5 ਨਾਮਜ਼ਦ

ਮਾਹਿਲਪੁਰ, 9 ਨਵੰਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਧੀ ਅਤੇ ਉਸ ਦੇ ਪਤੀ ਨੂੰ ਬੰਦੀ ਬਣਾਉਣ ਵਾਲੇ ਪਿਓ ਸਮੇਤ 5 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੋਨੂੰ ਪੁੱਤਰੀ ਰਹਿਮਤ ਅਲੀ ਵਾਸੀ ਪਿੰਡ ਭੁੱਲੇਵਾਲ ਗੁੱਜਰਾ ਥਾਣਾ ਚੱਬੇਵਾਲ ਪਤਨੀ ਮਰੀਦ ਅਲੀ ਵਾਸੀ ਪਿੰਡ ਮਹਿਨਾ ਥਾਣਾ ਚੱਬੇਵਾਲ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਉਮਰ ਕਰੀਬ 20 ਸਾਲ ਹੈ ਤੇ 18 ਅਕਤੂਬਰ ਨੂੰ ਆਪਣੇ ਪਤੀ ਮਰੀਦ ਅਲੀ ਉਕਤ ਆਪਣੇ ਚਾਚਾ ਸਹੁਰਾ ਰੋਸ਼ਨਦੀਨ ਪੁੱਤਰ ਨਜਾਮਦੀਨ ਵਾਸੀ ਦੋਹਲਰੋਂ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਘਰ ਆਈ ਹੋਈ ਸੀ।

ਅਜੀਤ ਡੈਸਕ 10-11-2026
ਮਾਹਿਲਪੁਰ, 9 ਨਵੰਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਧੀ ਅਤੇ ਉਸ ਦੇ ਪਤੀ ਨੂੰ ਬੰਦੀ ਬਣਾਉਣ ਵਾਲੇ ਪਿਓ ਸਮੇਤ 5 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੋਨੂੰ ਪੁੱਤਰੀ ਰਹਿਮਤ ਅਲੀ ਵਾਸੀ ਪਿੰਡ ਭੁੱਲੇਵਾਲ ਗੁੱਜਰਾ ਥਾਣਾ ਚੱਬੇਵਾਲ ਪਤਨੀ ਮਰੀਦ ਅਲੀ ਵਾਸੀ ਪਿੰਡ ਮਹਿਨਾ ਥਾਣਾ ਚੱਬੇਵਾਲ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਉਮਰ ਕਰੀਬ 20 ਸਾਲ ਹੈ ਤੇ 18 ਅਕਤੂਬਰ ਨੂੰ ਆਪਣੇ ਪਤੀ ਮਰੀਦ ਅਲੀ ਉਕਤ ਆਪਣੇ ਚਾਚਾ ਸਹੁਰਾ ਰੋਸ਼ਨਦੀਨ ਪੁੱਤਰ ਨਜਾਮਦੀਨ ਵਾਸੀ ਦੋਹਲਰੋਂ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਘਰ ਆਈ ਹੋਈ ਸੀ। ਉਸ ਨੇ ਦੱਸਿਆ ਕਿ 21 ਅਕਤੂਬਰ ਨੂੰ ਉਸ ਦਾ ਪਿਤਾ ਰਹਿਮਤ ਅਲੀ ਪੁੱਤਰ ਹੁਸੈਨ ਅਲੀ, ਲਿਆਕਤ ਅਲੀ ਪੁੱਤਰ ਬਸ਼ੀਰ ਵਾਸੀ ਫਗਵਾੜਾ, ਜਤੂਨ ਪਤਨੀ ਅਲੀ ਹੁਸੈਨ ਵਾਸੀਆਨ ਨੇੜੇ ਗੁਰਦੁਆਰਾ ਸ਼ਹੀਦਾਂ ਪੁਲ ਚੋਅ ਮਾਹਿਲਪੁਰ, ਮੀਰ ਅਲੀ ਪੁੱਤਰ ਮੁਹੰਮਦ ਅਮੀਨ ਵਾਸੀ ਜੰਡੋਲੀ ਥਾਣਾ ਚੱਬੇਵਾਲ, ਮੰਨੂ ਪੁੱਤਰ ਮੱਖਣ ਵਾਸੀ ਲੰਗੇਰੀ ਰੋਡ ਮਾਹਿਲਪੁਰ, ਥਾਣਾ ਮਾਹਿਲਪੁਰ ਸਮੇਤ 2/3 ਅਣਪਛਾਤੇ ਵਿਅਕਤੀ ਸਾਰੇ ਕਾਰਾਂ ਵਿਚ ਆਏ ਅਤੇ ਉਕਤਾਨ ਸਾਰਿਆ ਨੇ ਉਸ ਨੂੰ ਅਤੇ ਉਸ ਦੇ ਪਤੀ ਮਰੀਦ ਅਲੀ ਨੂੰ ਜ਼ਬਰਦਸਤੀ ਧੱਕੇ ਨਾਲ ਕਾਰ ਵਿਚ ਸੁੱਟ ਕੇ ਜੰਮੂ ਕਸ਼ਮੀਰ ਸਾਈਡ ਲੈ ਗਏ, ਜਿੱਥੇ ਉਨ੍ਹਾਂ ਕਿਸੇ ਨਾਮਾਲੂਮ ਜਗ੍ਹਾ ਤੇ ਬੰਦੀ ਬਣਾ ਕੇ ਰੱਖਿਆ ਸੀ। ਜਿਸ ’ ਤੇ ਮੁਕੱਦਮਾ ਦਰਜ ਕੀਤਾ ਗਿਆ।
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਵਲੋਂ ਪਤਨੀ ਦਾ ਗਲਾ ਦਬਾ ਕੇ ਕਤਲ, ਮਾਮਲਾ ਦਰਜ ਅਗਲੀ ਖ਼ਬਰ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।