ਸੰਤ ਬਾਬਾ ਸੁੰਦਰ ਸਿੰਘ ਨੇਤਰਹੀਣ ਬਿਰਧ ਆਸ਼ਰਮ ਹਰਿਆਣਾ ਵਿਖੇ ਧਾਰਮਿਕ ਸਮਾਗਮ ਕਰਵਾਇਆ
ਹਰਿਆਣਾ, 4 ਨਵੰਬਰ (ਹਰਮੇਲ ਸਿੰਘ ਖੱਖ)-ਸੰਤ ਬਾਬਾ ਸੁੰਦਰ ਸਿੰਘ ਨੇਤਰਹੀਣ ਬਿਰਧ ਆਸ਼ਰਮ ਹਰਿਆਣਾ ਵਿਖੇ ਸੰਤ ਬਾਬਾ ਸੁੰਦਰ ਸਿੰਘ ਦੀ 24ਵੀਂ ਬਰਸੀ, ਸੰਤ ਬਾਬਾ ਭਗਵਾਨ ਸਿੰਘ, ਸੰਤ ਬਾਬਾ ਰਾਮ ਸਿੰਘ ਸਮਾਧਾਂ ਨੂੰ ਸਮਰਪਿਤ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਕਰਵਾਇਆ ਗਿਆ। ਆਸ਼ਰਮ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਬੀਰ ਸਿੰਘ ਖ਼ਾਲਸਾ ਦੀ ਦੇਖ-ਰੇਖ ਹੇਠ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀਆਂ।
ਸ
ਸਮਾਗਮ ਦੌਰਾਨ ਕੀਰਤਨ ਕਰਦਾ ਹੋਇਆ ਕੀਰਤਨੀ ਜਥਾ ਤੇ ਕਥਾ ਕਰਦੇ ਕਥਾ ਵਾਚਕ। ਤਸਵੀਰਾਂ: ਖੱਖ
05-11-2026
ਹਰਿਆਣਾ, 4 ਨਵੰਬਰ (ਹਰਮੇਲ ਸਿੰਘ ਖੱਖ)-ਸੰਤ ਬਾਬਾ ਸੁੰਦਰ ਸਿੰਘ ਨੇਤਰਹੀਣ ਬਿਰਧ ਆਸ਼ਰਮ ਹਰਿਆਣਾ ਵਿਖੇ ਸੰਤ ਬਾਬਾ ਸੁੰਦਰ ਸਿੰਘ ਦੀ 24ਵੀਂ ਬਰਸੀ, ਸੰਤ ਬਾਬਾ ਭਗਵਾਨ ਸਿੰਘ, ਸੰਤ ਬਾਬਾ ਰਾਮ ਸਿੰਘ ਸਮਾਧਾਂ ਨੂੰ ਸਮਰਪਿਤ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਕਰਵਾਇਆ ਗਿਆ। ਆਸ਼ਰਮ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਬੀਰ ਸਿੰਘ ਖ਼ਾਲਸਾ ਦੀ ਦੇਖ-ਰੇਖ ਹੇਠ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀਆਂ। ਇਸ ਮੌਕੇ ਗੁਰਪ੍ਰੀਤ ਸਿੰਘ ਪ੍ਰਧਾਨ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਅਤੇ ਜਨਰਲ ਸਕੱਤਰ ਭਾਈ ਜਸਵਿੰਦਰ ਸਿੰਘ ਪਰਮਾਰ, ਰਛਪਾਲ ਸਿੰਘ ਚੇਅਰਮੈਨ ਸ਼ੁੱਭ ਕਰਮਨ ਸੋਸਾਇਟੀ ਹੁਸ਼ਿਆਰਪੁਰ, ਬੀਬੀ ਮਹਿੰਦਰ ਕੌਰ ਜੋਸ਼, ਪ੍ਰੋ: ਸੰਦੀਪ ਸਿੰਘ ਸੀਕਰੀ, ਡੀ.ਐੱਸ.ਪੀ. ਪਰਮਿੰਦਰ ਸਿੰਘ ਮੰਡ, ਸਾਬਕਾ ਡੀ.ਐੱਸ.ਪੀ. ਗੁਰਮੇਲ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਤ ਬਲਵੰਤ ਸਿੰਘ ਹਰਖੋਵਾਲ, ਸੰਤ ਹਰਮਨਜੀਤ ਸਿੰਘ ਸਿੰਗੜੀਵਾਲ, ਸੰਤ ਸੇਵਾ ਸਿੰਘ, ਸੰਤ ਤੇਜਾ ਸਿੰਘ, ਬਾਬਾ ਅਵਤਾਰ ਸਿੰਘ ਭੀਖੋਵਾਲ, ਸੰਤ ਸੱਚਿਦਾਨੰਦ ਤਾਜਪੁਰ, ਬਾਬਾ ਭਾਗ ਸਿੰਘ, ਬਾਬਾ ਬਲਬੀਰ ਸਿੰਘ, ਸੰਤ ਕਰਨੈਲ ਸਿੰਘ, ਸੰਤ ਮੱਖਣ ਸਿੰਘ, ਸੰਤ ਪ੍ਰਿਤਪਾਲ ਸਿੰਘ, ਬਾਬਾ ਸੰਤੋਖ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਤਰਲੋਚਨ ਸਿੰਘ, ਬਾਬਾ ਪ੍ਰੀਤਮ ਸਿੰਘ, ਸੰਤ ਜਗਪ੍ਰੀਤ ਸਿੰਘ, ਸੰਤ ਬਿਕਰਮਜੀਤ ਸਿੰਘ, ਬਾਬਾ ਗੁਰਪ੍ਰੀਤ ਸਿੰਘ ਅਤੇ ਬਾਬਾ ਜਗਪ੍ਰੀਤ ਸਿੰਘ, ਬਾਬਾ ਅਮਰਜੀਤ ਸਿੰਘ, ਸੰਤ ਤਰਲੋਚਨ ਸਿੰਘ, ਸੰਤ ਗੁਰਚਰਨ ਸਿੰਘ, ਸੰਤ ਪ੍ਰੀਤਮ ਸਿੰਘ, ਬਾਬਾ ਹਰਪ੍ਰੀਤ ਸਿੰਘ ਸਮਾਧਾਂ, ਜਥੇਦਾਰ ਰਣਧੀਰ ਸਿੰਘ ਖੰਡਿਆਲਾ ਸੈਣੀਆਂ, ਸੰਤ ਗੁਰਬਚਨ ਸਿੰਘ, ਬਾਬਾ ਜੋਗਿੰਦਰ ਸਿੰਘ, ਸੰਤ ਜੋਗਾ ਸਿੰਘ, ਜਥੇਦਾਰ ਸੰਤ ਨਾਗਰ ਸਿੰਘ, ਸੰਤ ਭਾਗ ਸਿੰਘ , ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਪਰਮਾਰ, ਭਾਈ ਸਤਿੰਦਰ ਸਿੰਘ ਆਲਮ, ਭਾਈ ਕੁਲਵਿੰਦਰ ਸਿੰਘ, ਢਾਡੀ ਸੁਖਵਿੰਦਰ ਸਿੰਘ, ਭਾਈ ਹਰਭਜਨ ਸਿੰਘ, ਬਾਬਾ ਸੁਖਰਾਜ ਸਿੰਘ, ਭਾਈ ਮਲਕੀਤ ਸਿੰਘ, ਢਾਡੀ ਹਰਜੀਤ ਸਿੰਘ, ਭਾਈ ਗੁਰਮੁਖ ਸਿੰਘ ਹਰਿਆਣਾ ਵਾਲੇ ਅਤੇ ਬਿਰਧ ਆਸ਼ਰਮ ਦੇ ਕੀਰਤਨੀ ਜਥੇ ਸਮੇਤ ਹੋਰ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਧਾਰਮਿਕ ਪ੍ਰਸੰਗਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਆਸ਼ਰਮ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਧਾਮੀ, ਮਾ: ਕੁਲਦੀਪ ਸਿੰਘ ਕੋਠੇ ਜੱਟਾਂ, ਹਰਜੀਤ ਸਿੰਘ ਨੰਗਲ, ਗੁਰਦੀਪ ਸਿੰਘ ਧਾਮੀ, ਆਤਮਾ ਸਿੰਘ, ਓਂਕਾਰ ਸਿੰਘ ਧਾਮੀ, ਸਤਪਾਲ ਸਿੰਘ ਡਡਿਆਣਾ, ਬਖ਼ਸ਼ੀਸ਼ ਸਿੰਘ ਡਡਿਆਣਾ, ਜਸਪਾਲ ਸਿੰਘ, ਸੰਤੋਖ ਸਿੰਘ, ਤ੍ਰਿਲੋਚਨ ਸਿੰਘ ਯੂ.ਕੇ., ਮਨਜੀਤ ਸਿੰਘ ਮੱਖਣ, ਮੈਨੇਜਰ ਬਲਵਿੰਦਰ ਸਿੰਘ ਕੋਟਲਾ, ਲਵਰ ਸਿੰਘ, ਪ੍ਰਿਥੀਪਾਲ ਸਿੰਘ ਗਿੱਲ, ਚਰਨਜੀਤ ਸਿੰਘ, ਕਮਲਜੀਤ ਸਿੰਘ , ਬਲਦੇਵ ਸਿੰਘ ਜੱਲੋਵਾਲ,ਸੁਖਵਿੰਦਰ ਸਿੰਘ ਸੁੱਖੀ, ਇੰਸਪੈਕਟਰ ਜਸਪਾਲ ਸਿੰਘ ਧੌਲ, ਸ਼ਾਹੀ ਸਰਪੰਚ ਸਰਿਆਲਾ, ਇੰਸਪੈਕਟਰ ਪਰਮਿੰਦਰ ਸਿੰਘ, ਬਿਕਰ ਸਿੰਘ ਸ਼ੇਰਪੁਰ, ਸੋਨੂੰ ਅਰੋੜਾ, ਸਾਬਕਾ ਕੌਂਸਲਰ ਰਜਨੀ ਵਾਲਾ, ਕੁਲਦੀਪ ਸ਼ਰਮਾ, ਚੈਂਚਲ ਸਿੰਘ ਗਿੱਲ, ਇੰਸਪੈਕਟਰ ਹਰੀਸ਼ ਕੁਮਾਰ ਅਤੇ ਸਰਪੰਚ ਪਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।