01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਿਲਵਰ ਓਕ ਸਕੂਲ ’ਚ ਬੱਚਿਆਂ ਲਈ ਸ਼ਾਨਦਾਰ ਢੰਗ ਨਾਲ ਕਿਡਜ਼ ਕਾਰਨੀਵਲ ਤੇ ਮੈਜਿਕ ਸ਼ੋਅ ਕਰਵਾਇਆ

ਟਾਂਡਾ ਉੜਮੁੜ, 31 ਅਕਤੂਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਬਾਜ਼ਪੁਰ ਵਿਚ ਕੇ. ਜੀ.

ਅਜੀਤ ਡੈਸਕ 01-11-2026
ਟਾਂਡਾ ਉੜਮੁੜ, 31 ਅਕਤੂਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਬਾਜ਼ਪੁਰ ਵਿਚ ਕੇ. ਜੀ. ਤੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਦੇ ਲਈ ਕਿਡਜ਼ ਕਾਰਨੀਵਲ ਤੇ ਮੈਜਿਕ ਸ਼ੋਅ ਦਾ ਆਯੋਜਨ ਕੀਤਾ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਇਹ ਕਾਰਨਿਵਲ ਤੇ ਮੈਜਿਕ ਸ਼ੋਅ ਆਯੋਜਿਤ ਕੀਤੇ ਗਏ। ਇਸ ਵਿਚ ਨਰਸਰੀ, ਐਲ. ਕੇ. ਜੀ, ਯੂ. ਕੇ. ਜੀ., ਪਹਿਲੀ, ਦੂਜੀ ਤੇ ਤੀਸਰੀ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਕਾਰਨੀਵਲ ਦੌਰਾਨ ਬੱਚਿਆਂ ਦੇ ਲਈ ਵੱਖ-ਵੱਖ ਤਰੀਕੇ ਦੀਆਂ ਰਾਈਡ ਅਤੇ ਝੂਲੇ ਮੁੱਖ ਆਕਰਸ਼ਣ ਦਾ ਕੇਂਦਰ ਰਹੇ। ਬੱਚਿਆਂ ਨੇ ਇਨ੍ਹਾਂ ਰਾਈਡ ਅਤੇ ਝੂਲਿਆਂ ਦੇ ਉੱਤੇ ਖੂਬ ਆਨੰਦ ਮਾਣਿਆ। ਇਸ ਦੇ ਨਾਲ-ਨਾਲ ਕਈ ਐਡਵੈਂਚਰ ਗੇਮਾਂ ਦਾ ਵੀ ਆਯੋਜਨ ਕੀਤਾ ਗਿਆ ਸੀ। ਉਪਰੰਤ ਬੱਚਿਆਂ ਨੂੰ ਸ਼ਾਨਦਾਰ ਮੈਜਿਕ ਸ਼ੋਅ ਦਿਖਾਇਆ, ਜਿਸ ਦਾ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ। ਇਸ ਕਾਰਨੀਵਲ ਦਾ ਮਜ਼ਾ ਲੈ ਕੇ ਅਖੀਰ ਬੱਚਿਆਂ ਦੇ ਲਈ ਖਾਸ ਤੌਰ ’ਤੇ ਵਧੀਆ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਹੋਇਆ ਸੀ ਜੋ ਕਿ ਬੱਚਿਆਂ ਵਲੋਂ ਬਹੁਤ ਹੀ ਪਸੰਦ ਕੀਤੀ ਗਈ। ਪ੍ਰਿੰਸੀਪਲ ਸੰਗਰ ਨੇ ਦੱਸਿਆ ਕਿ ਬੱਚਿਆਂ ਦੇ ਮਿਡ ਟਰਮ ਪ੍ਰੀਖਿਆ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਨੂੰ ਤਾਜ਼ਗੀ ਦੇਣ ਲਈ ਇਸ ਕਾਰਨੀਵਾਲ ਦਾ ਆਯੋਜਨ ਕੀਤਾ ਗਿਆ ਸੀ ਤੇ ਬੱਚਿਆਂ ਨੇ ਇਸ ਕਾਰਨੀਵਲ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਪੂਰਾ ਦਿਨ ਇਸ ਇਵੈਂਟ ਦੌਰਾਨ ਬੱਚਿਆਂ ਨੇ ਖੂਬ ਮਸਤੀ ਕੀਤੀ। ਇਸ ਮੌਕੇ ’ਤੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਨੀਨਾ, ਰੁਪਿੰਦਰ, ਮਨੀਸ਼ਾ, ਅਨੁਰਾਧਾ, ਪੁਸ਼ਪਾ, ਅਮਨਜੋਤ, ਅਮਰਪ੍ਰੀਤ, ਰਜਿੰਦਰ, ਆਸ਼ਾ, ਪ੍ਰਵੀਨ, ਪ੍ਰਭਜੀਤ, ਸ਼ਵੇਤਾ, ਪੂਜਾ, ਚੇਤਨਾ , ਮਨਦੀਪ, ਅਮਨ, ਸੁਮਿੰਦਰ, ਪੂਨਮ, ਪ੍ਰੀਆ, ਹਿਨਾ, ਤਰਨ, ਤਨਵੀਰ, ਈਸ਼ਾ ਤੇ ਬਾਕੀ ਸਟਾਫ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਸਿਪਾਹੀ ਹਰਮੇਸ਼ ਲਾਲ ਦੀ ਯਾਦ ’ਚ ਅੱਜੋਵਾਲ ਸਕੂਲ ’ਚ ਵੱਖ-ਵੱਖ ਪ੍ਰਕਾਰ ਦੇ ਬੂਟੇ ਲਗਾਏ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਮੁਹਾਜ਼ ’ਤੇ ਹੋਈ ਫੇਲ੍ਹ-ਵਿਸ਼ਵਨਾਥ ਬੰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।