ਵਿਭਾਗ ਦੀ ਲਾਪ੍ਰਵਾਹੀ ਦੇ ਚੱਲਦਿਆਂ ਸੜਕਾਂ ਕਿਨਾਰੇ ਬਰਮ ਨਾ ਹੋਣ ਕਾਰਨ ਦੁਰਘਟਨਾਵਾਂ ਵਿਚ ਵਾਧਾ
ਨੰਗਲ ਬਿਹਾਲਾਂ, 31 ਅਕਤੂਬਰ (ਵਿਨੋਦ ਮਹਾਜਨ)-ਪੰਜਾਬ ਸਰਕਾਰ ਵਲੋਂ ਪੁਰਾਣੀਆਂ ਸੜਕਾਂ ਦੀ ਮੁਰੰਮਤ ਤੇ ਨਵੀਆਂ ਸੜਕਾਂ ਨੂੰ ਬਣਾਉਣ ਦਾ ਕੰਮ ਜ਼ੋਰਾਂ ’ਤੇ ਹੈ ਪਰ ਕਈ ਥਾਵਾਂ ’ਤੇ ਸੰਬੰਧਿਤ ਵਿਭਾਗਾਂ ਦੀ ਲਾਪ੍ਰਵਾਹੀ ਤੇ ਆਪਸੀ ਤਾਲਮੇਲ ਦੀ ਘਾਟ ਦੇ ਚੱਲਦਿਆਂ ਇਹ ਸੜਕਾਂ ਆਮ ਲੋਕਾਂ ਦੀ ਕੀਮਤੀ ਜ਼ਿੰਦਗੀਆਂ ਲਈ ਖ਼ਤਰਨਾਕ ਰੂਪ ਧਾਰਨ ਕਰ ਰਹੀਆਂ ਹਨ। ਉਕਤ ਗੱਲਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਮਸਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਮੁਰਾਦਪੁਰ ਅਵਾਣਾਂ ਵਲੋਂ ਆਪਣੇ ਸਾਥੀਆਂ ਸਮੇਤ ਮੁਕੇਰੀਆਂ ਤੋਂ ਸੀਪਰੀਆਂ ਨੂੰ ਜਾਣ ਵਾਲੀ ਨਵੀਂ ਬਣੀ ਸੜਕ ’ਤੇ ਕਿਨਾਰਿਆਂ ਨਾਲ ਬਰਮ ਨਾ ਹੋਣ ਦੀ ਸਥਿਤੀ ਨੂੰ ਦਿਖਾਉਂਦੇ ਹੋਏ ਕੀਤਾ।
ਮ
ਮੁਕੇਰੀਆਂ-ਸੀਪਰੀਆਂ ਲਿੰਕ ਸੜਕ ’ਤੇ ਬਰਮ ਨਾ ਹੋਣ ਕਾਰਨ ਡੂੰਘੇ ਖੇਤਾਂ ਵਿਚ ਖੜ੍ਹੇ ਹੋ ਕੇ ਲੋਕਾਂ ਦੀ ਸਮੱਸਿਆ ਨੂੰ ਦਿਖਾਉਂਦੇ ਹੋਏ ਮਸਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਮੁਰਾਦਪੁਰ ਅਵਾਣਾਂ ਅਤੇ ਸਾਥੀ। ਤਸਵੀਰ : ਵਿਨੋਦ ਮਹਾਜਨ
01-11-2026
ਨੰਗਲ ਬਿਹਾਲਾਂ, 31 ਅਕਤੂਬਰ (ਵਿਨੋਦ ਮਹਾਜਨ)-ਪੰਜਾਬ ਸਰਕਾਰ ਵਲੋਂ ਪੁਰਾਣੀਆਂ ਸੜਕਾਂ ਦੀ ਮੁਰੰਮਤ ਤੇ ਨਵੀਆਂ ਸੜਕਾਂ ਨੂੰ ਬਣਾਉਣ ਦਾ ਕੰਮ ਜ਼ੋਰਾਂ ’ਤੇ ਹੈ ਪਰ ਕਈ ਥਾਵਾਂ ’ਤੇ ਸੰਬੰਧਿਤ ਵਿਭਾਗਾਂ ਦੀ ਲਾਪ੍ਰਵਾਹੀ ਤੇ ਆਪਸੀ ਤਾਲਮੇਲ ਦੀ ਘਾਟ ਦੇ ਚੱਲਦਿਆਂ ਇਹ ਸੜਕਾਂ ਆਮ ਲੋਕਾਂ ਦੀ ਕੀਮਤੀ ਜ਼ਿੰਦਗੀਆਂ ਲਈ ਖ਼ਤਰਨਾਕ ਰੂਪ ਧਾਰਨ ਕਰ ਰਹੀਆਂ ਹਨ। ਉਕਤ ਗੱਲਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਮਸਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਮੁਰਾਦਪੁਰ ਅਵਾਣਾਂ ਵਲੋਂ ਆਪਣੇ ਸਾਥੀਆਂ ਸਮੇਤ ਮੁਕੇਰੀਆਂ ਤੋਂ ਸੀਪਰੀਆਂ ਨੂੰ ਜਾਣ ਵਾਲੀ ਨਵੀਂ ਬਣੀ ਸੜਕ ’ਤੇ ਕਿਨਾਰਿਆਂ ਨਾਲ ਬਰਮ ਨਾ ਹੋਣ ਦੀ ਸਥਿਤੀ ਨੂੰ ਦਿਖਾਉਂਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੱਡੇ ਪੱਧਰ ’ਤੇ ਫ਼ੰਡ ਖ਼ਰਚ ਕਰਕੇ ਲਿੰਕ ਸੜਕਾਂ ਦਾ ਨਿਰਮਾਣ ਤੇ ਮੁਰੰਮਤ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਵਿਚ ਸੰਬੰਧਿਤ ਵਿਭਾਗਾਂ ਦੀ ਕੁੰਭਕਰਨੀ ਨੀਂਦ, ਲਾਪ੍ਰਵਾਹੀ ਤੇ ਆਪਸੀ ਤਾਲਮੇਲ ਦੀ ਘਾਟ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਲਈ ਖ਼ਤਰਨਾਕ ਰੂਪ ਧਾਰਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ਬਣਾਉਣ ਵਾਲੇ ਠੇਕੇਦਾਰ ਜੋ ਹੈ, ਜਿਦਾਂ ਹੈ ਵਾਲੇ ਫ਼ਾਰਮੂਲੇ ਤਹਿਤ ਬਰਮਾ ਦੇ ਨਾਲ ਮਿੱਟੀ ਨਾ ਹੋਣ ਦੇ ਬਾਵਜੂਦ ਸੜਕਾਂ ਦਾ ਨਿਰਮਾਣ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਹੋਏ ਮਿਆਰੀ ਕੰਮ ਨਹੀਂ ਕਰ ਸਕੇ। ਸੜਕੀ ਪੱਧਰ ਤੋਂ ਖੇਤਾਂ ਦਾ ਕਾਫ਼ੀ ਨੀਵਾਂ ਹੋਣਾ ਤੇ ਬਰਮ ਨਾ ਹੋਣ ਕਾਰਨ ਕਿਸਾਨਾਂ ਦਾ ਆਪਣੇ ਖੇਤਾਂ ਵਿਚ ਟਰੈਕਟਰ ਟਰਾਲੀਆਂ ਲੈ ਕੇ ਜਾਣਾ ਅਸੰਭਵ ਹੋ ਰਿਹਾ ਹੈ। ਇਸ ਸੜਕ ਦੇ ਬਣਨ ਤੋਂ ਬਾਅਦ ਕਾਫ਼ੀ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ਜਗ੍ਹਾ ਤੋਂ ਸੜਕ ਵੀ ਟੁੱਟ ਰਹੀ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਡੀ. ਸੀ. ਹੁਸ਼ਿਆਰਪੁਰ ਨੂੰ ਅਪੀਲ ਕੀਤੀ ਕਿ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।