30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਣਕ ਦੀ ਬਿਜਾਈ ਲਈ ਕਿਸਾਨਾਂ ਦੀ ਕੀਤੀ ਜਾ ਰਹੀ ਖੱਜਲ ਖ਼ੁਆਰੀ, ਨਹੀਂ ਮਿਲ ਰਹੀ ਡੀ. ਏ. ਪੀ. ਖਾਦ-ਵਰਿੰਦਰ ਲਗਵਾਲ

ਮੁਕੇਰੀਆਂ, 29 ਅਕਤੂਬਰ (ਰਾਮਗੜ੍ਹੀਆ)-ਕਣਕ ਦੀ ਬਿਜਾਈ ਲਗਪਗ ਸ਼ੁਰੂ ਹੋਣ ਵਾਲੀ ਹੈ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਬਿਜਾਈ ਲਈ ਮੁੱਢਲੀ ਜ਼ਰੂਰਤ ਡੀ. ਏ.

ਅਜੀਤ ਡੈਸਕ 30-10-2026
ਮੁਕੇਰੀਆਂ, 29 ਅਕਤੂਬਰ (ਰਾਮਗੜ੍ਹੀਆ)-ਕਣਕ ਦੀ ਬਿਜਾਈ ਲਗਪਗ ਸ਼ੁਰੂ ਹੋਣ ਵਾਲੀ ਹੈ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਬਿਜਾਈ ਲਈ ਮੁੱਢਲੀ ਜ਼ਰੂਰਤ ਡੀ. ਏ. ਪੀ. ਖਾਦ ਲਈ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ। ਪੰਜਾਬ ਦੀ ਹਰ ਸੁਸਾਇਟੀ ਵਿਚ ਖਾਦ ਦੇ ਗੁਦਾਮ ਭਰੇ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ। ਸੁਸਾਇਟੀ ਕਰਮਚਾਰੀ ਸੂਬਾ ਸਰਕਾਰ ਵਲੋਂ ਲਾਗੂ ਕੀਤੀ ਨਵੀ ਕੇ. ਸੀ. ਸੀ. ਨੀਤੀ 2026 ਦਾ ਹਵਾਲਾ ਦਿੰਦੇ ਹੋਏ ਕਿਸਾਨਾਂ ਨੂੰ ਉਪਰੋਕਤ ਸਥਿਤੀ ਬਾਰੇ ਸਪੱਸ਼ਟੀਕਰਨ ਦੇ ਰਹੇ ਹਨ ਪਰ ਲੋੜੀਂਦੀ ਖਾਦ ਨਹੀਂ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਿੰਦਰ ਸਿੰਘ ਲਗਵਾਲ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਪੇਂਡੂ ਖੇਤਰ ਤੇ ਕਿਸਾਨੀ ਦੀ ਆਰਥਿਕਤਾ ਦਾ ਆਧਾਰ ਹਨ ਪਰ ਖ਼ੁਦ ਨੂੰ ਪੰਜਾਬ ਹਿਤੈਸ਼ੀ ਦੱਸਣ ਵਾਲੀ ਆਮ ਆਦਮੀ ਸਰਕਾਰ ਨੇ ਫ਼ਸਲ ਦੀ ਬਿਜਾਈ ਦੇ ਮੌਕੇ ਉਕਤ ਨੀਤੀ ਲਾਗੂ ਕਰਕੇ ਕਿਸਾਨਾਂ ਤੇ ਸਹਿਕਾਰੀ ਸਭਾਵਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਪੰਜਾਬ ਦੀ ਖ਼ੁਸ਼ਹਾਲੀ ਦਾ ਦੀਵਾਲ਼ਾ ਕੱਢ ਕੇ ਆਪ ਪਾਰਟੀ ਅਜੇ ਵੀ ਦੁਬਾਰਾ ਮੌਕਾ ਮੰਗ ਰਹੀ ਹੈ ਜੋ ਬੇਹੱਦ ਅਫ਼ਸੋਸ ਜਨਕ ਤੇ ਸ਼ਰਮਨਾਕ ਹੈ।
ਪਿਛਲੀ ਖ਼ਬਰ ਵਿਸ਼ਵ ਸਟਰੋਕ ਦਿਵਸ ਮੌਕੇ ਸਿਵਲ ਹਸਪਤਾਲ ’ਚ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਗੁਰਸੇਵਾ ਕਾਲਜ ’ਚ ਬੀ. ਐੱਸ. ਸੀ. ਨਰਸਿੰਗ ਪੋਸਟ ਬੇਸਿਕ ਲਈ ਕੌਂਸਲਿੰਗ ਅੱਜ-ਡਾ. ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।