28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਉਲੰਪੀਅਨ ਜਰਨੈਲ ਸਿੰਘ ਸਪੋਰਟਸ ਕਮੇਟੀ ਯੂ.ਕੇ. ਵਲੋਂ ਮਨਮੋਹਨ ਸਿੰਘ ਦਾ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਜੁਆਇੰਟ ਸੈਕਟਰੀ ਬਣਨ ’ਤੇ ਸਵਾਗਤ

ਗੜ੍ਹ੍ਹਸ਼ੰਕਰ, 27 ਅਕਤੂਬਰ (ਧਾਲੀਵਾਲ)- ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਵਿਚ ਮਨਮੋਹਨ ਸਿੰਘ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਉਲੰਪੀਅਨ ਜਰਨੈਲ ਸਿੰਘ ਸਪੋਰਟਸ ਕਮੇਟੀ ਯੂ. ਕੇ.

ਅਜੀਤ ਡੈਸਕ 28-10-2026
ਗੜ੍ਹ੍ਹਸ਼ੰਕਰ, 27 ਅਕਤੂਬਰ (ਧਾਲੀਵਾਲ)- ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਵਿਚ ਮਨਮੋਹਨ ਸਿੰਘ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਉਲੰਪੀਅਨ ਜਰਨੈਲ ਸਿੰਘ ਸਪੋਰਟਸ ਕਮੇਟੀ ਯੂ.ਕੇ. ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਰੋਪੜ ਦੇ ਸੈਕਟਰੀ ਮਨਮੋਹਨ ਸਿੰਘ ਦੇ ਪੀ.ਐੱਫ.ਏ. ਦੇ ਜੁਆਇੰਟ ਸੈਕਟਰ ਬਣਨ ਦਾ ਉਲੰਪੀਅਨ ਜਰਨੈਲ ਸਿੰਘ ਸਪੋਰਟਸ ਕਮੇਟੀ ਯੂ.ਕੇ. ਵਲੋਂ ਡਾ. ਜਰਨੈਲ ਸਿੰਘ, ਗੁਰਜੀਤ ਸਿੰਘ ਗਿੱਲ, ਪ੍ਰੇਮ ਡੋਗਰ, ਹਰਇਕਬਾਲ ਸਿੰਘ ਸੰਘਾ, ਅਜਮੇਰ ਸਿੰਘ ਲੋਚਨ, ਅਰਵਿੰਦਰ ਸਿੰਘ, ਸੁਰਜੀਤ ਸਿੰਘ, ਚੰਦਰ, ਕਰਨੈਲ ਸਿੰਘ ਧਮਾਈ ਤੇ ਡਾ. ਜਗਤ ਸਿੰਘ ਨਾਗਰਾ ਨੇ ਸਵਾਗਤ ਕੀਤਾ ਤੇ ਮਨਮੋਹਨ ਸਿੰਘ ਨੂੰ ਵਧਾਈ ਦਿੱਤੀ। ਗੁਰਜੀਤ ਸਿੰਘ ਗਿੱਲ ਯੂ.ਕੇ. ਨੇ ਕਿਹਾ ਕਿ ਮਨਮੋਹਨ ਸਿੰਘ ਹੋਰਾਂ ਦਾ ਫੁੱਟਬਾਲ ਦੇ ਖੇਤਰ ਲਈ ਵੱਡਾ ਯੋਗਦਾਨ ਰਿਹਾ ਹੈ ਤੇ ਉਨ੍ਹਾਂ ਦੀਆਂ ਸੇਵਾਵਾਂ ਦਾ ਪੀ.ਐੱਫ.ਏ. ਨੂੰ ਵੱਡਾ ਲਾਭ ਹੋਵੇਗਾ।
ਪਿਛਲੀ ਖ਼ਬਰ ਸਿਲਵਰ ਓਕ ਸਕੂਲ ਦੇ ਚੈੱਸ ਖਿਡਾਰੀ ਅਰਸ਼ਦੀਪ ਸਿੰਘ ਦੀ ਹੋਈ ਰਾਜ ਪੱਧਰੀ ਮੁਕਾਬਲਿਆਂ ਵਿਚ ਚੋਣ ਅਗਲੀ ਖ਼ਬਰ ਪਰਾਲੀ ਸਮੇਤ ਟਰਾਲੀ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ ਸੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।