ਪਰਾਲੀ ਸਮੇਤ ਟਰਾਲੀ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ ਸੜੀ
ਚੌਲਾਂਗ, 26 ਅਕਤੂਬਰ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਜੌੜਾ ਵਿਖੇ ਪਰਾਲੀ ਸਮੇਤ ਟਰਾਲੀ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ ਅੱਗ ਲੱਗਣ ਨਾਲ ਸੜਨ ਦਾ ਸਮਾਚਾਰ ਮਿਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੋਗਾ ਸਿੰਘ ਉਰਫ਼ ਮੰਗਾ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਜੌੜਾ ਦੀ ਟਰਾਲੀ ਜਿਸ ਵਿਚ ਪਰਾਲੀ ਲੱਦੀ ਹੋਈ ਸੀ ਜਿਸ ਨੂੰ ਖੇਤਾਂ ਵਿਚੋਂ ਕੱਢ ਰਹੇ ਸਨ।
ਅਜੀਤ ਡੈਸਕ
28-10-2026