26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮੰਡਿਆਲਾ ’ਚ 16ਵਾਂ ਕੀਰਤਨ ਦਰਬਾਰ ਸੰਬੰਧੀ ਮੀਟਿੰਗ

ਨਸਰਾਲਾ, 25 ਅਕਤੂਬਰ (ਸਤਵੰਤ ਸਿੰਘ ਥਿਆੜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ‘ਚੜ੍ਹਦੀ ਕਲਾ ਸੇਵਕ ਜਥਾ’ ਵਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਤੇ ਐਨ. ਆਰ.

ਅਜੀਤ ਡੈਸਕ 26-10-2026
ਨਸਰਾਲਾ, 25 ਅਕਤੂਬਰ (ਸਤਵੰਤ ਸਿੰਘ ਥਿਆੜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ‘ਚੜ੍ਹਦੀ ਕਲਾ ਸੇਵਕ ਜਥਾ’ ਵਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੀ ਕੁਰਬਾਨੀ ਨੂੰ ਸਮਰਪਿਤ 16ਵਾਂ ਮਹਾਨ ਕੀਰਤਨ ਦਰਬਾਰ ਹੁਸ਼ਿਆਰਪੁਰ-ਜਲੰਧਰ ਰੋਡ ਅੱਡਾ ਮੰਡਿਆਲਾ, ਪਿੰਡ ਢੋਡੋਮਾਜ਼ਰਾ ਦੇ ਗੇਟ ਕੋਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਹੋਈ ਮੀਟਿੰਗ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੀਰਤਨ ਦਰਬਾਰ 31 ਅਕਤੂਬਰ ਨੂੰ ਸ਼ਾਮ 5:30 ਵਜੇ ਤੋਂ 11:30 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ’ਚ ਢਾਡੀ ਭਾਈ ਜਤਿੰਦਰ ਸਿੰਘ ਬੈਂਸ ਭਰਤਗੜ੍ਹ ਵਾਲੇ, ਭਾਈ ਜੁਝਾਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ, ਬਾਬਾ ਕਰਮਜੀਤ ਸਿੰਘ ਪਧਿਆਣੇ ਵਾਲੇ, ਭਾਈ ਗੁਰਮੁਖ ਸਿੰਘ ਕੰਧਾਲਾ ਜੱਟਾਂ ਤੇ ਕੀਰਤਨ ਕੌਂਸਲ ਗੜ੍ਹਦੀਵਾਲਾ ਦੇ ਸਾਰੇ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸ ਮੌਕੇ ਮੈਟਰੋ ਹਸਪਤਾਲ ਜਲੰਧਰ ਤੋਂ ਆਏ ਹੋਏ ਡਾ. ਸੰਦੀਪ ਜੁਨੇਜਾ ਐਮ. ਡੀ. ਤੇ ਉਨ੍ਹਾਂ ਦੀ ਟੀਮ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਹੈੱਡ ਗ੍ਰੰਥੀ ਕੁਲਵੰਤ ਸਿੰਘ ਖ਼ਾਨਪੁਰ ਥਿਆੜਾ, ਚੜ੍ਹਦੀ ਕਲ੍ਹਾ ਸੇਵਕ ਜਥੇ ਦੇ ਮੈਂਬਰ ਇੰਦਰਜੀਤ ਸਿੰਘ ਮੰਡਿਆਲਾ, ਸੁਰਜੀਤ ਸਿੰਘ ਖ਼ਾਲਸਾ ਢੋਡੋਮਾਜਰਾ, ਹਰਜਿੰਦਰ ਸਿੰਘ ਬਾਦੋਵਾਲ, ਗੁਰਬਿੰਦਰ ਸਿੰਘ ਬਾਦੋਵਾਲ, ਦਲਜੀਤ ਸਿੰਘ ਖ਼ਾਲਸਾ ਮੇਘੋਵਾਲ, ਚੰਨਪ੍ਰੀਤ ਸਿੰਘ ਢੋਡੋਮਾਜਰਾ, ਗੁਰਬਿੰਦਰ ਸਿੰਘ ਸੋਨਾ ਮੇਘੋਵਾਲ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਚਰਨਸਰ ਭੀਖੋਵਾਲ ’ਚ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਭਲਕੇ ਅਗਲੀ ਖ਼ਬਰ ਪਿੰਡ ਡੋਗਰੀ ਬੀਤ ’ਚ ਲਗਾਏ ਕੈਂਪ ’ਚ 54 ਯੂਨਿਟ ਖ਼ੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।