21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮਦਰ ਟੈਰੇਸਾ ਆਈ. ਟੀ. ਆਈ. ਦਸੂਹਾ ਵਿਖੇ ਨਵੇਂ ਬਣਾਏ ਕੁਲਵੀਰ ਯਾਦਗਾਰੀ ਹਾਲ ਦਾ ਉਦਘਾਟਨ

ਦਸੂਹਾ, 19 ਅਕਤੂਬਰ (ਭੁੱਲਰ)-ਮਦਰ ਟੈਰੇਸਾ ਆਈ. ਟੀ.

ਅਜੀਤ ਡੈਸਕ 21-10-2026
ਦਸੂਹਾ, 19 ਅਕਤੂਬਰ (ਭੁੱਲਰ)-ਮਦਰ ਟੈਰੇਸਾ ਆਈ. ਟੀ. ਆਈ. ਦਸੂਹਾ ਵਿਖੇ ਚੇਅਰਮੈਨ ਕੁਲਵੀਰ ਸਿੰਘ ਦੀ ਯਾਦ ਵਿਚ ਨਵੇਂ ਬਣਾਏ ਕੁਲਵੀਰ ਯਾਦਗਾਰੀ ਹਾਲ ਦਾ ਉਦਘਾਟਨ ਹਵਨ ਯੱਗ ਕਰਵਾ ਕੇ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਸਰਨਜੀਤ ਕੌਰ ਤੇ ਵਾਇਸ ਚੇਅਰਮੈਨ ਤਰਨਪ੍ਰੀਤ ਸਿੰਘ ਨੇ ਸਭ ਤੋਂ ਪਹਿਲਾ ਸਟਾਫ਼ ਤੇ ਵਿਦਿਆਰਥੀਆ ਨੂੰ ਮੁਬਾਰਕਬਾਦ ਦਿੱਤੀ ਅਤੇ ਮਿਹਨਤ ਕਰਨ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜੋਕਾ ਯੁੱਗ ਮੁਕਾਬਲੇਬਾਜ਼ੀ ਦਾ ਯੁੱਗ ਹੈ। ਸਿਰਫ਼ ਮਿਹਨਤੀ ਵਿਦਿਆਰਥੀ ਹੀ ਅੱਗੇ ਆ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਨਾ ਕੀਤੀ। ਇਸ ਮੌਕੇ ਤਰਨਪ੍ਰੀਤ ਸਿੰਘ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਨਤਪ੍ਰੀਤ ਕੌਰ, ਡਾਕਟਰ ਸ਼ਿਵ ਸਿੰਘ, ਡਾਕਟਰ ਅਮਨਪ੍ਰੀਤ ਸਿੰਘ, ਡਾਕਟਰ ਪ੍ਰਭਜੋਤ,ਡਾਕਟਰ ਭੁਪਿੰਦਰ ਸਿੰਘ, ਡਾਕਟਰ ਰਵਨੀਤ ਕੌਰ, ਦਲਜੀਤ ਸਿੰਘ ਰਾਣਾ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਰਾਘੋਵਾਲ, ਸੰਤੋਖ ਸਿੰਘ, ਇੰਸਪੈਕਟਰ ਗੁਰਕ੍ਰਿਪਾਲ ਸਿੰਘ ਬੋਦਲ, ਡਾਕਟਰ ਸਤਨਾਮ ਸਿੰਘ ਤਿਹਾੜਾ, ਇੰਸ. ਜਸਮੀਤ, ਸ਼ੁਭਮ, ਹਰਵਿੰਦਰ ਸਿੰਘ ਤੇ ਵਿਦਿਆਰਥੀ ਸ਼ਾਮਿਲ ਸਨ।
ਪਿਛਲੀ ਖ਼ਬਰ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਖਿਡਾਰਨ ਨੇ ਤਾਈਕਵਾਂਡੋ ’ਚ ਸੋਨ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।