18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਅੰਡਰ-15 ਵੁਮੈਨ ਕ੍ਰਿਕਟ ਦੇ ਪੰਜਾਬ ਕੈਂਪ ਲਈ ਹੁਸ਼ਿਆਰਪੁਰ ਦੇ 3 ਖਿਡਾਰਨਾਂ ਦੀ ਚੋਣ

ਹੁਸ਼ਿਆਰਪੁਰ, 17 ਅਕਤੂਬਰ (ਬਲਜਿੰਦਰਪਾਲ ਸਿੰਘ)-ਅੰਡਰ-15 ਵੁਮੈਨ ਕ੍ਰਿਕਟ ’ਚ ਐਚ. ਡੀ.

ਅਜੀਤ ਡੈਸਕ 18-10-2026
ਹੁਸ਼ਿਆਰਪੁਰ, 17 ਅਕਤੂਬਰ (ਬਲਜਿੰਦਰਪਾਲ ਸਿੰਘ)-ਅੰਡਰ-15 ਵੁਮੈਨ ਕ੍ਰਿਕਟ ’ਚ ਐਚ. ਡੀ. ਸੀ. ਏ. ਦੀਆਂ ਤਿੰਨ ਖਿਡਾਰਨਾਂ ਪ੍ਰਤਿਕਾ, ਸੋਨੀ ਤੇ ਮਾਇਕਾ ਠਾਕੁਰ ਦੀ ਪੰਜਾਬ ਕੈਂਪ ਲਈ ਚੋਣ ਹੋਈ। ਇਸ ਸੰਬੰਧੀ ਸਕੱਤਰ ਡਾ. ਰਮਨ ਘਈ ਨੇ ਦੱਸਿਆ ਇਨ੍ਹਾਂ ਖਿਡਾਰਨਾਂ ਦੇ ਅੰਡਰ ਜਿਲ੍ਹਾ ਟੂਰਨਾਮੈਂਟ ’ਚ ਵਧੀਆ ਪ੍ਰਦਰਸ਼ਨ ਦੇ ਚੱਲਦਿਆਂ ਇਨ੍ਹਾਂ ਦੀ ਪੰਜਾਬ ਕੈਂਪ ਲਈ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ’ਚ ਮੁੱਖ ਕੋਚ ਯੋਗਰਾਜ ਦੀ ਦੇਖ-ਰੇਖ ’ਚ ਇਨ੍ਹਾਂ ਖਿਡਾਰੀਆਂ ਦੇ ਵਧੀਆ ਅਭਿਆਸ ਦੇ ਨਾਲ ਅਭਿਆਸ ਮੈਚ ਵੀ ਖਿਡਾਏ ਜਾਣਗੇ ਅਤੇ ਵਧੀਆ ਪ੍ਰਦਰਸ਼ਨ ਦੇ ਚੱਲਦਿਆਂ ਪੰਜਾਬ ਟੀਮ ਲਈ ਇਨ੍ਹਾਂ ਖਿਡਾਰੀਆਂ ਨੂੰ ਚੁਣਿਆ ਜਾਵੇਗਾ। ਖਿਡਾਰਨਾਂ ਦੀ ਚੋਣ ’ਤੇ ਪ੍ਰਧਾਨ ਡਾ. ਦਲਜੀਤ ਖੇਲਾ, ਵਿਵੇਕ ਸਾਹਨੀ, ਠਾਕੁਰ ਯੋਗਰਾਜ, ਅਮਿੱਤ ਠਾਕੁਰ, ਪੰਕਜ ਸ਼ਿਵ, ਸੁਭਾਸ਼ ਸ਼ਰਮਾ, ਜਤਿੰਦਰ ਸੂਦ ਤੇ ਹੋਰਨਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਸਿਲਵਰ ਓਕ ਸਕੂਲ ਵਿਖੇ ਕੇ. ਜੀ. ਵਿੰਗ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਵਲੋਂ ਐੱਸ. ਐੱਚ. ਓ. ਗੜ੍ਹਦੀਵਾਲਾ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।