ਨਵਜੋਤੀ ਡਰਾਮੈਟਿਕ ਕਲੱਬ ਦੀ ਰਾਮਲੀਲ੍ਹਾ ਵਿਚ ਰਾਮ ਵਣਵਾਸ ਦਾ ਭਾਵਪੂਰਵਕ ਮੰਚਨ
ਮੁਕੇਰੀਆਂ, 15 ਅਕਤੂਬਰ (ਰਾਮਗੜ੍ਹੀਆ)-ਨਵਜੋਤੀ ਡਰਾਮੈਟਿਕ ਕਲੱਬ ਧੌਲਾਖੇੜਾ ਵਲੋਂ ਕਰਵਾਈ ਜਾ ਰਹੀ 49ਵੀਂ ਸ੍ਰੀ ਰਾਮਲੀਲਾ ਦੇ ਚੌਥੇ ਦਿਨ ਭਗਵਾਨ ਸ੍ਰੀ ਰਾਮ ਦੇ ਵਣਵਾਸ ਦੇ ਪ੍ਰਸੰਗ ਦਾ ਭਾਵਪੂਰਵਕ ਮੰਚਨ ਕੀਤਾ। ਇਸ ਦੌਰਾਨ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਰਾਹੀਂ ਭਗਵਾਨ ਸ੍ਰੀ ਰਾਮ ਦੇ ਤਿਆਗ, ਮਰਿਆਦਾ, ਫ਼ਰਜ਼ਾਂ ਪ੍ਰਤੀ ਸਮਰਪਣ ਅਤੇ ਪਿਤਾ ਭਗਤੀ ਨੂੰ ਜੀਵੰਤ ਰੂਪ ਵਿਚ ਪੇਸ਼ ਕਰਕੇ ਹਾਜ਼ਰ ਸ਼ਰਧਾਲੂਆਂ ਨੂੰ ਭਾਵੁਕ ਕਰ ਦਿੱਤਾ।
ਮੁਕੇਰੀਆਂ, 15 ਅਕਤੂਬਰ (ਰਾਮਗੜ੍ਹੀਆ)-ਨਵਜੋਤੀ ਡਰਾਮੈਟਿਕ ਕਲੱਬ ਧੌਲਾਖੇੜਾ ਵਲੋਂ ਕਰਵਾਈ ਜਾ ਰਹੀ 49ਵੀਂ ਸ੍ਰੀ ਰਾਮਲੀਲਾ ਦੇ ਚੌਥੇ ਦਿਨ ਭਗਵਾਨ ਸ੍ਰੀ ਰਾਮ ਦੇ ਵਣਵਾਸ ਦੇ ਪ੍ਰਸੰਗ ਦਾ ਭਾਵਪੂਰਵਕ ਮੰਚਨ ਕੀਤਾ। ਇਸ ਦੌਰਾਨ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਰਾਹੀਂ ਭਗਵਾਨ ਸ੍ਰੀ ਰਾਮ ਦੇ ਤਿਆਗ, ਮਰਿਆਦਾ, ਫ਼ਰਜ਼ਾਂ ਪ੍ਰਤੀ ਸਮਰਪਣ ਅਤੇ ਪਿਤਾ ਭਗਤੀ ਨੂੰ ਜੀਵੰਤ ਰੂਪ ਵਿਚ ਪੇਸ਼ ਕਰਕੇ ਹਾਜ਼ਰ ਸ਼ਰਧਾਲੂਆਂ ਨੂੰ ਭਾਵੁਕ ਕਰ ਦਿੱਤਾ। ਰਾਮਲੀਲਾ ਦੇਖਣ ਲਈ ਵੱਡੀ ਗਿਣਤੀ ਵਿਚ ਰਾਮ ਭਗਤ ਪਹੁੰਚੇ ਤੇ ਉਨ੍ਹਾਂ ਨੇ ਮੰਚਨ ਦਾ ਅਨੰਦ ਮਾਣਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਜਲੰਧਰ ਦੇ ਸਹਿ-ਇੰਚਾਰਜ ਅਜੈ ਕੌਸ਼ਲ ਸੇਠੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਰੀਬਨ ਕੱਟ ਕੇ ਸ੍ਰੀ ਰਾਮਲੀਲਾ ਦੇ ਮੰਚਨ ਦੀ ਸ਼ੁਰੂਆਤ ਕੀਤੀ। ਕਲੱਬ ਦੇ ਮੈਂਬਰਾਂ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਸੱਜਣਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਰਾਮ-ਲੀਲਾ ਸਿਰਫ਼ ਇਕ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਭਾਰਤੀ ਸਭਿਆਚਾਰ, ਸੰਸਕਾਰਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਮਾਧਿਅਮ ਵੀ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਅਨਿਲ ਕੁਮਾਰ ਰਿੰਕੂ, ਨਰੇਸ਼ ਕੁਮਾਰ, ਸਰਪੰਚ ਵਿਕਾਸ ਮਿਨਹਾਸ, ਰਸ਼ੀਦ ਸਿੰਘ, ਵਿਨੋਦ ਕੁਮਾਰ ਮਿੰਟੂ, ਬੂਟਾ ਰਾਮ ਸ਼ਰਮਾ, ਸੋਹਨ ਸਿੰਘ ਨਿੱਕਾ, ਰਿੰਕੂ ਤੇ ਨੀਰਜ ਸ਼ਰਮਾ, ਰਾਕੇਸ਼ ਕੁਮਾਰ ਸੇਠੀ, ਸ਼ਸ਼ੀਪਾਲ ਸਮੇਤ ਵੱਡੀ ਗਿਣਤੀ ਵਿਚ ਰਾਮ ਭਗਤ ਹਾਜ਼ਰ ਸਨ।