ਦੁਕਾਨ ’ਚੋਂ ਨਕਦੀ ਤੇ ਹੋਰ ਸਾਮਾਨ ਚੋਰੀ
ਕੋਟਫ਼ਤੂਹੀ, 14 ਅਕਤੂਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਸਥਾਨਕ ਖੂਹੀ ਵਾਲੇ ਬੱਸ ਅੱਡੇ ’ਤੇ ਚੋਰਾਂ ਨੇ ਇਕ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਦੁਕਾਨ ਅੰਦਰੋਂ ਨਗਦੀ ਤੇ ਹੋਰ ਸਮਾਨ ਚੋਰੀ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਿਆਤ ਇੰਟਰਪ੍ਰਾਈਰਜ ਦੇ ਮਾਲਕ ਮਾਸਟਰ ਜਗਤਾਰ ਸਿੰਘ, ਉਨ੍ਹਾਂ ਦੇ ਪੁੱਤਰ ਰਜਿੰਦਰਪਾਲ ਸਿੰਘ ਰਿਆਤ , ਫੱਕਰ ਸਿੰਘ, ਦਵਿੰਦਰ ਕੁਮਾਰ, ਸੂਰਜ ਭਾਨ, ਰਾਮ ਸਿੰਘ ਆਦਿ ਨੇ ਦੱਸਿਆ ਕਿ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਦਾਖਿਲ ਹੋਏ ਤੇ ਸਭ ਤੋ ਪਹਿਲਾਂ ਚੋਰਾਂ ਨੇ ਦੁਕਾਨ ਤੇ ਆਸ-ਪਾਸ ਦੁਕਾਨਾਂ ਦੇ ਸੀ.
ਕੋਟਫ਼ਤੂਹੀ, 14 ਅਕਤੂਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਸਥਾਨਕ ਖੂਹੀ ਵਾਲੇ ਬੱਸ ਅੱਡੇ ’ਤੇ ਚੋਰਾਂ ਨੇ ਇਕ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਦੁਕਾਨ ਅੰਦਰੋਂ ਨਗਦੀ ਤੇ ਹੋਰ ਸਮਾਨ ਚੋਰੀ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਿਆਤ ਇੰਟਰਪ੍ਰਾਈਰਜ ਦੇ ਮਾਲਕ ਮਾਸਟਰ ਜਗਤਾਰ ਸਿੰਘ, ਉਨ੍ਹਾਂ ਦੇ ਪੁੱਤਰ ਰਜਿੰਦਰਪਾਲ ਸਿੰਘ ਰਿਆਤ , ਫੱਕਰ ਸਿੰਘ, ਦਵਿੰਦਰ ਕੁਮਾਰ, ਸੂਰਜ ਭਾਨ, ਰਾਮ ਸਿੰਘ ਆਦਿ ਨੇ ਦੱਸਿਆ ਕਿ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਦਾਖਿਲ ਹੋਏ ਤੇ ਸਭ ਤੋ ਪਹਿਲਾਂ ਚੋਰਾਂ ਨੇ ਦੁਕਾਨ ਤੇ ਆਸ-ਪਾਸ ਦੁਕਾਨਾਂ ਦੇ ਸੀ. ਸੀ. ਟੀ. ਵੀ ਕੈਮਰਿਆਂ ਦੇ ਮੂੰਹ ਘੁੰਮਾ ਕੇ ਅੰਦਰੋਂ ਅਲਮਾਰੀ ਤੋੜ ਕੇ 33 ਹਜ਼ਾਰ ਰੁਪਏ ਨਗਦ, ਇਕ ਇੰਨਵਾਟਰ ਦਾ ਬੈਟਰਾ, ਕੈਮਰਿਆਂ ਦਾ ਡੀ. ਵੀ. ਆਰ ਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਏ। ਚੋਰੀ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।