12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਦੇਨੋਵਾਲ ਕਲਾਂ ਦਾ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਕੱਪ 15 ਨੂੰ-ਬਾਬਾ ਬਿੱਟੂ

ਗੜ੍ਹਸ਼ੰਕਰ, 11 ਅਕਤੂਬਰ (ਧਾਲੀਵਾਲ)-ਰੌਜ਼ਾ ਪੰਜ ਪੀਰ ਦੀ ਯਾਦ ਵਿਚ ਪਿੰਡ ਦੇਨੋਵਾਲ ਕਲਾਂ ਵਿਖੇ ਸਮੂਹ ਨੌਜਵਾਨਾਂ, ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਵਲੋਂ ਬਾਬਾ ਰਘੂਭਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਦੋਆਬੇ ਦਾ ਨਾਮੀ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਕੱਪ 15 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਬਾਬਾ ਰਘੂਭਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ 15 ਅਕਤਬੂਰ ਨੂੰ ਸਵੇਰੇ 11 ਵਜੇ ਛਿੰਝ ਮੇਲੇ ਤੇ ਕਬੱਡੀ ਕੱਪ ਦੀ ਸ਼ੁਰੂਆਤ ਗੜ੍ਹਸ਼ੰਕਰ-ਬੰਗਾ ਸੜਕ ’ਤੇ ਸਥਿਤ ਪਿੰਡ ਦੇਨੋਵਾਲ ਕਲਾਂ ਵਿਖੇ ਹੋਵੇਗਾ।

ਅਜੀਤ ਡੈਸਕ 12-10-2026
ਗੜ੍ਹਸ਼ੰਕਰ, 11 ਅਕਤੂਬਰ (ਧਾਲੀਵਾਲ)-ਰੌਜ਼ਾ ਪੰਜ ਪੀਰ ਦੀ ਯਾਦ ਵਿਚ ਪਿੰਡ ਦੇਨੋਵਾਲ ਕਲਾਂ ਵਿਖੇ ਸਮੂਹ ਨੌਜਵਾਨਾਂ, ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਵਲੋਂ ਬਾਬਾ ਰਘੂਭਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਦੋਆਬੇ ਦਾ ਨਾਮੀ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਕੱਪ 15 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਬਾਬਾ ਰਘੂਭਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ 15 ਅਕਤਬੂਰ ਨੂੰ ਸਵੇਰੇ 11 ਵਜੇ ਛਿੰਝ ਮੇਲੇ ਤੇ ਕਬੱਡੀ ਕੱਪ ਦੀ ਸ਼ੁਰੂਆਤ ਗੜ੍ਹਸ਼ੰਕਰ-ਬੰਗਾ ਸੜਕ ’ਤੇ ਸਥਿਤ ਪਿੰਡ ਦੇਨੋਵਾਲ ਕਲਾਂ ਵਿਖੇ ਹੋਵੇਗਾ। ਛਿੰਝ ਮੇਲੇ ਵਿਚ ਪਟਕੇ ਦੀਆਂ ਕੁਸ਼ਤੀਆਂ ਅੰਕਿਤ ਰੌਣੀ ਤੇ ਮੇਜਰ ਡੇਰਾ ਬਾਬਾ ਨਾਨਕ, ਬਾਜ ਰੌਣੀ ਤੇ ਲਾਲੀ ਫਗਵਾੜਾ ਦਰਮਿਆਨ ਹੋਣਗੀਆਂ। ਕਬੱਡੀ ਕੱਪ ਵਿਚ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਕੈਡਮੀ ਫਤਹਿਗੜ੍ਹ ਸਾਹਿਬ, ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ, ਬਾਬਾ ਫਤਿਹ ਸਿੰਘ ਕਬੱਡੀ ਕੱਲਬ ਘੁੱਗਸ਼ੋਰ (ਕਰਤਾਰਪੁਰ) ਅਤੇ ਐੱਨ.ਆਰ.ਆਈ. ਕਬੱਡੀ ਕਲੱਬ ਮੰਡੀ ਦਰਮਿਆਨ ਫਸਵੇਂ ਮੁਕਾਬਲੇ ਹੋਣਗੇ। ਛਿੰਝ ਮੇਲੇ ਵਿਚ ਸਿਰਫ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ।
ਪਿਛਲੀ ਖ਼ਬਰ ਕਾਂਗਰਸ ਵਲੋਂ ਵੋਟ ਚੋਰੀ ਦੇ ਮੁੱਦੇ ’ਤੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਸਾੜਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਿੰਘ ਸਭਾ ਗੁਰਦੁਆਰਾ ਰਣਸੋਤਾ ਵਿਖੇ ਗੁਰਮਤਿ ਸਮਾਗਮ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।