02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕਸਬਾ ਸੈਲਾ ਖ਼ੁਰਦ ਪੁਲਿਸ ਚੌਕੀ ’ਚ ਮੁਲਾਜ਼ਮਾਂ ਦੀ ਘਾਟ, ਚੌਕੀ ਅਧੀਨ ਆਉਂਦੇ 22 ਪਿੰਡਾਂ ਲਈ ਸਿਰਫ਼ 4-5 ਮੁਲਾਜ਼ਮ

ਸੈਲਾ ਖ਼ੁਰਦ, 1 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ ‘ਤੇ ਸਥਿਤ ਕਸਬਾ ਸੈਲਾ ਖ਼ੁਰਦ ਦੀ ਪੁਲਿਸ ਚੌਕੀ ‘ਚ ਮੁਲਾਜ਼ਮਾਂ ਦੀ ਗਿਣਤੀ ਦੀ ਘਾਟ ਹੋਣ ਕਾਰਨ ਇਲਾਕੇ ਦੇ ਲੋਕ ਸੁਰੱਖਿਆ ਪੱਖੋਂ ਰੱਬ ਆਸਰੇ ਜੀਵਨ ਬਤੀਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਕਸਬਾ 30-35 ਪਿੰਡਾਂ ਦਾ ਕੇਂਦਰ ਹੈ।

ਕਸਬਾ ਸੈਲਾ ਖ਼ੁਰਦ ਦੀ ਪੁਲਿਸ ਚੌਂਕੀ ਦੀ ਇਮਾਰਤ ਦਾ ਬਾਹਰੀ ਦ੍ਰਿਸ਼। ਤਸਵੀਰ : ਹਰਵਿੰਦਰ ਸਿੰਘ ਬੰਗਾ ਇਕ ਨਜ਼ਰ ਏਧਰ ਵੀ 02-10-2026
ਸੈਲਾ ਖ਼ੁਰਦ, 1 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ ‘ਤੇ ਸਥਿਤ ਕਸਬਾ ਸੈਲਾ ਖ਼ੁਰਦ ਦੀ ਪੁਲਿਸ ਚੌਕੀ ‘ਚ ਮੁਲਾਜ਼ਮਾਂ ਦੀ ਗਿਣਤੀ ਦੀ ਘਾਟ ਹੋਣ ਕਾਰਨ ਇਲਾਕੇ ਦੇ ਲੋਕ ਸੁਰੱਖਿਆ ਪੱਖੋਂ ਰੱਬ ਆਸਰੇ ਜੀਵਨ ਬਤੀਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਕਸਬਾ 30-35 ਪਿੰਡਾਂ ਦਾ ਕੇਂਦਰ ਹੈ। ਜਿਸ ‘ਚ ਮੁੱਖ ਰੋਡ ਤੇ ਬਾਜ਼ਾਰ ‘ਚ 5 ਬੈਂਕ ਤੇ 6 ਏ.ਟੀ.ਐਮ. ਮੌਜੂਦ ਹਨ। ਇਸ ਤੋਂ ਇਲਾਵਾ ਦੋ ਸਰਕਾਰੀ ਸਕੂਲ ਤੇ 2 ਨਿੱਜੀ ਸਕੂਲਾਂ ਸਮੇਤ ਲੜਕੀਆਂ ਦਾ ਕਾਲਜ ਹੈ। ਆਸ-ਪਾਸ ਦੇ ਪਿੰਡਾਂ ‘ਚ ਬੈਂਕ ਸੇਵਾਵਾਂ ਦਾ ਪ੍ਰਬੰਧ ਹੈ। ਪੁਲਿਸ ਚੌਕੀ ਸੈਲਾ ਖ਼ੁਰਦ ਅਧੀਨ 22 ਪਿੰਡ ਪੈਂਦੇ ਹਨ, ਜਦਕਿ ਪੁਲਿਸ ਮੁਲਾਜ਼ਮਾਂ ਦੀ ਗਿਣਤੀ 4-5 ਹੈ। ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਆਸ-ਪਾਸ ਹਨ, ਪਰ ਪੁਲਿਸ ਮੁਲਾਜ਼ਮਾਂ ਦੀ ਕੋਈ ਪੱਕੀ ਡਿਊਟੀ ਨਹੀਂ ਹੈ, ਜਿਸ ਕਾਰਨ ਟਰੈਫ਼ਿਕ ਨਿਯਮ ਪ੍ਰਣਾਲੀ ਦਾ ਆਲਮ ਨਿਰਾਲਾ ਹੋਣ ਕਾਰਨ ਬਾਜ਼ਾਰ ‘ਚ ਨਿੱਤ ਦਿਹਾੜੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ । ਜ਼ਿਕਰਯੋਗ ਹੈ ਕਿ ਪਹਿਲਾਂ ਪੁਲਿਸ ਚੌਕੀ ਮੇਨ ਰੋਡ ਬਾਜ਼ਾਰ ‘ਚ ਸੀ, ਹੁਣ ਤਬਦੀਲ ਹੋ ਕੇ ਕਸਬੇ ਦੀ ਆਬਾਦੀ ਤੋਂ ਅਲੱਗ ਦਿਸ਼ਾ ‘ਚ ਚਲੇ ਗਈ ਹੈ, ਜਿਸ ਕਾਰਨ ਉਕਤ ਅਦਾਰੇ ਅਤੇ ਬਾਜ਼ਾਰ ਦਾ ਵਪਾਰੀ ਵਰਗ ਸੁਰੱਖਿਆ ਪੱਖੋਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੋਇਆ ਰੱਬ ਆਸਰੇ ਹੈ। ਕਸਬੇ ‘ਚ ਅਨੇਕਾਂ ਲੁੱਟ-ਖੋਹ ਦੀਆ ਵਾਰਦਾਤਾਂ ਆਏ ਦਿਨ ਵਾਪਰਦੀਆਂ ਰਹਿੰਦੀਆਂ ਹਨ। ਬਾਜ਼ਾਰ ਦੇ ਪ੍ਰਮੁੱਖ ਮੋਹਤਵਾਰਾਂ ਨੇ ਅਨੇਕਾਂ ਵਾਰ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪੁਲਿਸ ਚੌਕੀ ਮੇਨ ਬਾਜ਼ਾਰ ਤੋਂ ਕਾਫ਼ੀ ਦੂਰ ਹੈ, ਜਿਸ ਕਾਰਨ ਕੋਈ ਘਟਨਾ ਵਾਪਰਨ ‘ਤੇ ਪੁਲਿਸ ਕਰਮਚਾਰੀ ਸਮੇਂ ਸਿਰ ਨਹੀਂ ਪਹੁੰਚ ਸਕਦੇ। ਉਨ੍ਹਾਂ ਕਿਹਾ ਕਿ ਮੰਗ ਕੀਤੀ ਕਿ ਚੌਕੀ ‘ਚ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇ ਤੇ ਚੈੱਕ ਪੋਸਟ ‘ਤੇ ਮੁਲਾਜ਼ਮ ਤਾਇਨਾਤ ਕੀਤੇ ਜਾਣ।
ਪਿਛਲੀ ਖ਼ਬਰ ਐੱਸ.ਪੀ.ਐਨ. ਕਾਲਜ ਵਿਚ ‘ਵਿਕਸਿਤ ਭਾਰਤ 2047’ ਦੇ ਆਰਥਿਕ ਰੋਡਮੈਪ ਅਤੇ ਸੰਬੰਧਿਤ ਚੁਣੌਤੀਆਂ ਸੰਬੰਧੀ ਵਿਸ਼ੇਸ਼ ਭਾਸ਼ਨ ਅਗਲੀ ਖ਼ਬਰ ਏ.ਟੀ.ਐਮ. ਕਾਰਡ ਬਦਲ ਕੇ 2 ਠੱਗਾਂ ਨੇ ਬੈਂਕ ਖਾਤੇ ’ਚੋਂ 1.60 ਲੱਖ ਰੁਪਏ ਕਢਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।