ਅਮਿਤ ਸ਼ਾਹ ਦੀ ਫੇਰੀ ਨੇ ਭਾਜਪਾ ਵਰਕਰਾਂ ਅੰਦਰ ਇਕ ਨਵੀਂ ਰੂਹ ਫੂਕੀ : ਖੁਰਾਣਾ
ਟਾਂਡਾ ਉੜਮੁੜ, 30 ਸਤੰਬਰ (ਦੀਪਕ ਬਹਿਲ)- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੇ ਦੌਰਾਨ ਜਿੱਥੇ ਭਾਜਪਾ ਵਰਕਰਾਂ ਵਿਚ ਇੱਕ ਨਵੀਂ ਰੂਹ ਫੂਕੀ ਗਈ ਹੈ ਉੱਥੇ ਸੂਬੇ ਵਿਚੋਂ ਨਸ਼ੇ ਨੂੰ ਪੂਰਨ ਤੌਰ ਤੇ ਮੁਕਤ ਕਰਨ ਦੇ ਮੰਤਬ ਨਾਲ ਜੋ ਅਮਿਤ ਸ਼ਾਹ ਨੇ ਟੀਚਾ ਨਿਰਧਾਰਿਤ ਕੀਤਾ ਹੈ ਭਾਜਪਾ ਦੀ ਸਰਕਾਰ ਬਣਨ ਤੇ ਉਸ ਨੂੰ ਪੂਰਾ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਵਾਹਰ ਲਾਲ ਖਰਾਨਾ ਸਾਬਕਾ ਚੇਅਰਮੈਨ ਨੇ ਅੱਜ ਟਾਂਡਾ ਵਿਖੇ ਭਾਜਪਾ ਦੀ ਰੈਲੀ ਤੇ ਜਾਣ ਤੋਂ ਪਹਿਲਾਂ ਭਾਜਪਾ ਵਰਕਰਾਂ ਨੂੰ ਲਾਮਬੰਦ ਕਰਦਿਆਂ ਕੀਤਾ।
ਅਜੀਤ ਡੈਸਕ
01-10-2026