23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਲੀਰ ਪੱਤੀ ਤੇ ਬਹਿ ਖੁਸ਼ਾਲਾ ਦੇ ਛਿੰਝ ਮੇਲੇ ’ਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ

ਤਲਵਾੜਾ, 22 ਸਤੰਬਰ (ਮਹਿਤਾ)-ਕਮਾਹੀ ਦੇਵੀ ਖੇਤਰ ਦੇ ਪਿੰਡ ਪਲੀਰ ਪੱਤੀ ਤੇ ਬਹਿ ਖੁਸ਼ਾਲਾ ਦਾ ਸਾਲਾਨਾ ਛਿੰਝ ਮੇਲਾ ਕਰਵਾਇਆ। ਮੇਲੇ ’ਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਬਤੌਰ ਮੁੱਖ ਮਹਿਮਾਨ ਪਹੁੰਚੇ।

ਅਜੀਤ ਡੈਸਕ 23-09-2026
ਤਲਵਾੜਾ, 22 ਸਤੰਬਰ (ਮਹਿਤਾ)-ਕਮਾਹੀ ਦੇਵੀ ਖੇਤਰ ਦੇ ਪਿੰਡ ਪਲੀਰ ਪੱਤੀ ਤੇ ਬਹਿ ਖੁਸ਼ਾਲਾ ਦਾ ਸਾਲਾਨਾ ਛਿੰਝ ਮੇਲਾ ਕਰਵਾਇਆ। ਮੇਲੇ ’ਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਬਤੌਰ ਮੁੱਖ ਮਹਿਮਾਨ ਪਹੁੰਚੇ। ਪ੍ਰਬੰਧਕੀ ਕਮੇਟੀ ਵਲੋਂ ਮੁੱਖ ਮਹਿਮਾਨ ਪਿੰਕੀ ਦਾ ਛਿੰਝ ਮੇਲੇ ’ਚ ਪਹੁੰਚਣ ’ਤੇ ਸਵਾਗਤ ਕੀਤਾ। ਛਿੰਝ ਮੇਲੇ ’ਚ ਆਖ਼ਿਰਕਾਰ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਛਿੰਦਾ ਅਟਾਰੀ ਅਤੇ ਪਹਿਲਵਾਨ ਜਗਦੀਪ ਪਟੀ ਦਰਮਿਆਨ ਹੋਈ, ਜਿਸ ਵਿਚ ਛਿੰਦਾ ਅਟਾਰੀ ਜੇਤੂ ਰਿਹਾ। ਮੁੱਖ ਮਹਿਮਾਨ ਭਾਜਪਾ ਨੇਤਾ ਪਿੰਕੀ ਨੇ ਜੇਤੂ ਪਹਿਲਵਾਨਾਂ ਨੂੰ ਨਕਦ ਪੁਰਸਕਾਰ ਤੇ ਸਮਰਿਤੀ ਚਿੰਨ੍ਹ ਰੁਮਾਲੀ ਵਜੋਂ ਦਿੱਤੇ। ਛਿੰਝ ਕਮੇਟੀ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਸੁਸ਼ੀਲ ਪਿੰਕੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਚੌਧਰੀ ਰੂਪ ਲਾਲ, ਸਰਪੰਚ ਸਤਪਾਲ ਪਲੀਰ ਪੱਤੀ, ਜਤਿੰਦਰ ਕੁਮਾਰ, ਸਾਬਕਾ ਸਰਪੰਚ ਤਰਸੇਮ ਲਾਲ, ਡਾ. ਧਰੁੱਵ, ਸਾਬਕਾ ਸਰਪੰਚ ਕੁਲਜੀਤ, ਸਤੀਸ਼ ਡਡਵਾਲ, ਕੈ. ਰਵਿੰਦਰ, ਚਮਨ ਲਾਲ, ਜੋਗਿੰਦਰ ਸਿੰਘ, ਸਤੀਸ਼, ਸੇਵਾਮੁਕਤ ਪਿ੍ਰੰ. ਉਪਦੇਸ਼ ਸਿੰਘ, ਸੁਭਾਸ਼ ਫ਼ੌਜੀ, ਸਰੂਪ ਸਿੰਘ, ਬਲਵੀਰ ਸਿੰਘ, ਅਨੂਪ ਸਿੰਘ, ਅਮਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ-ਨਿਰਮਾਣ ਅਗਲੀ ਖ਼ਬਰ ਪਿੰਡ ਨਮੋਲ਼ੀ ਹਾਰ ਛਿੰਝ ਕਮੇਟੀ ਨੂੰ ਜਥੇਦਾਰ ਕਿਰਪਾਲ ਸਿੰਘ ਗੇਰਾ ਵਲੋਂ 21 ਹਜ਼ਾਰ ਰੁਪਏ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।