23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਿੰਡ ਨਮੋਲ਼ੀ ਹਾਰ ਛਿੰਝ ਕਮੇਟੀ ਨੂੰ ਜਥੇਦਾਰ ਕਿਰਪਾਲ ਸਿੰਘ ਗੇਰਾ ਵਲੋਂ 21 ਹਜ਼ਾਰ ਰੁਪਏ ਭੇਟ

ਹਾਜੀਪੁਰ, 22 ਸਤੰਬਰ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਦੇ ਲਾਗਲੇ ਪਿੰਡ ਨਮੋਲ਼ੀ ਹਾਰ ਦਾ ਛਿੰਝ ਮੇਲਾ ਪਿੰਡ ਵਾਸੀਆਂ, ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ। ਮੁੱਖ ਮੁਕਾਬਲਾ ਰੋਹਿਤ ਲਾਡਪੁਰ ਤੇ ਨੀਰਜ ਰੋਹਤਕ ਵਿਚਕਾਰ ਹੋਇਆ, ਜਿਸ ’ਚ ਨੀਰਜ ਰੋਹਤਕ ਜੇਤੂ ਰਿਹਾ।

ਅਜੀਤ ਡੈਸਕ 23-09-2026
ਹਾਜੀਪੁਰ, 22 ਸਤੰਬਰ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਦੇ ਲਾਗਲੇ ਪਿੰਡ ਨਮੋਲ਼ੀ ਹਾਰ ਦਾ ਛਿੰਝ ਮੇਲਾ ਪਿੰਡ ਵਾਸੀਆਂ, ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ। ਮੁੱਖ ਮੁਕਾਬਲਾ ਰੋਹਿਤ ਲਾਡਪੁਰ ਤੇ ਨੀਰਜ ਰੋਹਤਕ ਵਿਚਕਾਰ ਹੋਇਆ, ਜਿਸ ’ਚ ਨੀਰਜ ਰੋਹਤਕ ਜੇਤੂ ਰਿਹਾ। ਇਸ ਮੌਕੇ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਤੇ ਲਖਵਿੰਦਰ ਸਿੰਘ ਟਿੰਮੀ ਹਾਜੀਪੁਰ ਵਿਸ਼ੇਸ਼ ਤੌਰ ’ਤੇ ਪੁੱਜੇ। ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਛਿੰਝ ਕਮੇਟੀ ਨੂੰ 21 ਹਜ਼ਾਰ ਰੁਪਏ ਭੇਟ ਕੀਤੇ। ਆਪਣੇ ਸੰਬੋਧਨ ਵਿਚ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਛਿੰਝ ਮੇਲੇ ਕਰਵਾਉਣਾ ਪਿੰਡ ਵਾਸੀਆਂ ਤੇ ਪ੍ਰਬੰਧਕ ਕਮੇਟੀਆਂ ਦਾ ਬਹੁਤ ਵੱਡਾ ਉਪਰਾਲਾ ਹੈ। ਇਸ ਮੌਕੇ ਗੁਰਨਾਮ ਸਿੰਘ ਅਜਮੇਰ, ਸਰਕਲ ਪ੍ਰਧਾਨ ਅਕਾਲੀ ਦਲ ਹਾਜੀਪੁਰ ਗੁਰਦਿਆਲ ਸਿੰਘ ਉਲਾਹਾ, ਹਰਦਿਆਲ ਸਿੰਘ, ਸੁਜਾਨ ਸਿੰਘ, ਰਮੇਸ਼ ਸਿੰਘ, ਪਸਪਿੰਦਰ ਸਿੰਘ, ਸੁਭਾਸ਼ ਸਿੰਘ, ਮੋਹਨ ਸਿੰਘ, ਹਰੀਸ਼ ਕੁਮਾਰ, ਰੋਹਿਤ ਕੁਮਾਰ ਆਦਿ ਤੋਂ ਇਲਾਵਾ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਪਲੀਰ ਪੱਤੀ ਤੇ ਬਹਿ ਖੁਸ਼ਾਲਾ ਦੇ ਛਿੰਝ ਮੇਲੇ ’ਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਗਲੀ ਖ਼ਬਰ ਦਾਤਾਰਪੁਰ ਦਸਹਿਰਾ ਗਰਾਊਂਡ ਵਿਖੇ 182ਵੇਂ ਦਸਹਿਰਾ ਉਤਸਵ ਨੂੰ ਲੈ ਕੇ ਝੰਡਾ ਸਥਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।