24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਡੀ. ਸੀ. ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਦਿਨ ਵੇਲੇ ਦੌੜਦੇ ਨੇ ਮਾਈਨਿੰਗ ਵਾਲੇ ਟਿੱਪਰ

ਮਾਹਿਲਪੁਰ, 22 ਸਤੰਬਰ (ਰਜਿੰਦਰ ਸਿੰਘ)-ਡੀ. ਸੀ.

ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਸਿੰਘ। ਤਸਵੀਰ : ਧਾਲੀਵਾਲ 23-09-2026
ਮਾਹਿਲਪੁਰ, 22 ਸਤੰਬਰ (ਰਜਿੰਦਰ ਸਿੰਘ)-ਡੀ. ਸੀ. ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਦਿਨ ਵੇਲੇ ਦੌੜਦੇ ਨੇ ਮਾਈਨਿੰਗ ਸਮਗਰੀ ਲਿਜਾਉਣ ਵਾਲੇ ਟਿੱਪਰ। ਅੱਜ ਸ਼ਹਿਰ ’ਚ 11.30 ਵਜੇ ਦਰਜਨ ਦੇ ਕਰੀਬ ਟਿੱਪਰ ਜੇਜੋਂ ਵੱਲ ਨੂੰ ਜਾਣ ਦੇ ਚੱਲਦਿਆਂ ਸ਼ਹਿਰ ’ਚ ਕਾਫ਼ੀ ਸਮੇਂ ਜਾਮ ਲੱਗਾ ਰਿਹਾ ਪਰ ਉਥੇ ਕੋਈ ਵੀ ਪੁਲਿਸ ਮੁਲਾਜ਼ਮ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੇਸ਼ੱਕ ਡਿਪਟੀ ਕਮਿਸ਼ਨਰ ਵਲੋਂ ਸਮੇਂ-ਸਮੇਂ ’ਤੇ ਜਾਰੀ ਆਮ ਹੁਕਮਾਂ ਰਾਹੀਂ ਜ਼ਿਲ੍ਹੇ ਦੀ ਤਹਿਸੀਲ ’ਚ ਪੈਂਦੀਆਂ ਸੜਕਾਂ ਮਾਹਿਲਪੁਰ ਜੇਜੋਂ ਰੋਡ, ਗੜ੍ਹਸ਼ੰਕਰ ਨੰਗਲ ਰੋਡ ’ਤੇ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮਗਰੀ ਲੈ ਕੇ ਆਉਣ ਵਾਲੇ ਟਿੱਪਰਾਂ ਦਾ ਸਮਾਂ ਫਿਕਸ ਕਰਕੇ ਦਿਨ ਵੇਲੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲਣ ’ਤੇ ਪਾਬੰਦੀ ਲਗਾ ਰੱਖੀ ਹੈ, ਪਰ ਇਹ ਟਿੱਪਰ ਦਿਨ ਵੇਲੇ ਤਾਂ ਹਰ ਰੋਜ਼ ਧੜੱਲੇ ਨਾਲ ਚੱਲ ਹੀ ਰਹੇ ਹਨ। ਇਸ ਤੋਂ ਵੀ ਵੱਡੀ ਹੈਰਾਨਗੀ ਵਾਲੀ ਗੱਲ ਇਹ ਕਿ ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਕਈ ਟਿੱਪਰਾਂ ’ਤੇ ਨੰਬਰ ਪਲੇਟਾਂ ’ਤੇ ਨੰਬਰ ਹੀ ਨਹੀਂ ਲਿਖੇ ਹੋਏ। ਇਨ੍ਹਾਂ ਟਿੱਪਰਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਪੁਲਿਸ ਤੇ ਟਰਾਂਸਪੋਰਟ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜ਼ਿਕਰਯੋਗ ਹੈ ਕਿ ਜੇਜੋਂ ਰੋਡ ’ਤੇ ਪਿਛਲੇ ਇਕ ਸਾਲ ’ਚ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਟਿੱਪਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਸੰਬੰਧੀ ਕਈ ਪਿੰਡਾਂ ਵਾਸੀਆਂ ਨੇ ਦਿਨ ਵੇਲੇ ਇਨ੍ਹਾਂ ਟਿਪਰਾਂ ਨੂੰ ਰੋਕਣ ਲਈ ਧਰਨੇ ਵੀ ਲਗਾਏ ਗਏ ਪਰ ਨਤੀਜਾ ਨਾ ਮਾਤਰ ਹੀ ਹੁੰਦਾ ਹੈ। ਇਸ ਸੰਬੰਧੀ ਅਮਨਦੀਪ ਕੌਰ ਘੁੰਮਣ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੇ ਫ਼ੋਨ ਚੁੱਕਣਾ ਮੁਨਾਸਫ ਨਹੀਂ ਸਮਝਿਆ ਤੇ ਥਾਣਾ ਮੁਖੀ ਮਾਹਿਲਪੁਰ ਰਮਨਜੀਤ ਕੌਰ ਨੇ ਪੱਤਰਕਾਰਾਂ ਦੇ ਫ਼ੋਨ ਨਾ ਚੁੱਕਣ ਦੀ ਸਹੁੰ ਖਾਧੀ ਹੋਈ ਹੈ। ਇਸ ਸੰਬੰਧੀ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਕਿਹਾ ਬੀਤੇ ਦਿਨੀਂ ਮਾਹਿਲਪੁਰ ਜੇਜੋਂ ਰੋਡ ਤੇ ਖ਼ਣਨ ਮਾਫ਼ੀਏ ਦੇ ਇਕ ਟਿੱਪਰ ਨੇ ਚੱਕ ਨਰਿਆਲ ਕੋਲ ਪਿੰਡ ਲਸਾੜਾ ਦੇ ਸਵ. ਦੀਪਕ ਕੁਮਾਰ ਦੇ ਇਕਲੌਤੇ 18 ਸਾਲਾ ਨੌਜਵਾਨ ਪੁੱਤਰ ਵੰਸ਼ ਨੂੰ ਆਪਣੀ ਲਪੇਟ ’ਚ ਲੈ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਪਹਿਲਾਂ ਵੀ ਇਸੇ ਸੜਕ ’ਤੇ ਇਨ੍ਹਾਂ ਟਿੱਪਰਾਂ ਨੇ ਅਨੇਕਾਂ ਜਾਨਾਂ ਦੀ ਬਲੀ ਲਈ। ਜੇ ਹੁਣ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੇ ਇਨ੍ਹਾਂ ਟਿੱਪਰਾਂ ਵਾਲਿਆਂ ਦੇ ਦਿਨ ਦੇ ਲਾਂਘੇ ਅਤੇ ਸਮਰੱਥਾ ਤੋਂ ਵੱਧ ਭਾਰ ਢੋਣ ਤੇ ਰੋਕ ਨਾ ਲਾਈ ਤਾਂ ਮਾਹਿਲਪੁਰ ਜੇਜੋਂ ਸੜਕ ਤੇ ਪੱਕਾ ਧਰਨਾ ਲਗਾਇਆ ਜਾਵੇਗਾ।
ਪਿਛਲੀ ਖ਼ਬਰ ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਅਗਲੀ ਖ਼ਬਰ ਖ਼ਾਲਸਾ ਕਾਲਜ ’ਚ ‘ਨੈਤਿਕ ਕਦਰਾਂ ਕੀਮਤਾਂ’ ਵਿਸ਼ੇ ’ਤੇ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।