23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜ਼ਿਲ੍ਹੇ ’ਚ ਸਾਈਬਰ ਠੱਗੀ ਦੇ 3 ਮਾਮਲਿਆਂ ਸਮੇਤ ਧੋਖਾਧੜੀ ਕਰਨ ਦੇ 4 ਮਾਮਲੇ ਦਰਜ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ ‘ਚ ਸਾਈਬਰ ਠੱਗਾਂ ਨੇ ਤਿੰਨ ਵਾਰਦਾਤਾਂ ਦੌਰਾਨ 10 ਲੱਖ 488 ਰੁਪਏ, ਜਦਕਿ ਵਿਦੇਸ਼ ਭੇਜਣ ਦੇ ਨਾਂਅ ‘ਤੇ 2 ਕਥਿਤ ਦੋਸ਼ੀਆਂ ਨੇ 18. 50 ਲੱਖ ਰੁਪਏ ਦੀ ਠੱਗੀ ਮਾਰੀ।

ਅਜੀਤ ਡੈਸਕ 23-09-2026
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ ‘ਚ ਸਾਈਬਰ ਠੱਗਾਂ ਨੇ ਤਿੰਨ ਵਾਰਦਾਤਾਂ ਦੌਰਾਨ 10 ਲੱਖ 488 ਰੁਪਏ, ਜਦਕਿ ਵਿਦੇਸ਼ ਭੇਜਣ ਦੇ ਨਾਂਅ ‘ਤੇ 2 ਕਥਿਤ ਦੋਸ਼ੀਆਂ ਨੇ 18.50 ਲੱਖ ਰੁਪਏ ਦੀ ਠੱਗੀ ਮਾਰੀ। ਜਾਣਕਾਰੀ ਅਨੁਸਾਰ ਪਿੰਡ ਕਲਿਆਣਪੁਰ ਦੇ ਵਾਸੀ ਕੁਲਦੀਪ ਸਿੰਘ ਨੇ ਸਾਈਬਰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਸ ਨੂੰ ਵਟਸਐਪ ਨੰਬਰ ‘ਤੇ ਇਕ ਫ਼ੋਨ ਆਇਆ, ਜਿਸ ‘ਚ ਉਕਤ ਵਿਅਕਤੀ ਨੇ ਖ਼ੁਦ ਨੂੰ ਸੀ. ਆਰ. ਪੀ. ਐਫ. ਤੇ ਆਈ. ਟੀ. ਬੀ. ਪੀ. ਦਾ ਪੁਲਿਸ ਅਧਿਕਾਰੀ ਦੱਸਿਆ। ਫ਼ੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਨੇ ਗ਼ਲਤੀ ਨਾਲ ਡੀਜ਼ਲ ਲੈਣ ਲਈ 53488 ਰੁਪਏ ਦ ਰਾਸ਼ੀ ਦੋ ਵਾਰ ਪਾ ਦਿੱਤੀ ਹੈ। ਡਬਲ ਭੁਗਤਾਨ ਹੋਣ ਦੀ ਗੱਲ ਕਰਕੇ ਕਥਿਤ ਦੋਸ਼ੀ ਨੇ ਉਸ ਤੋਂ ਸਕੈਨਰ ਰਾਹੀਂ ਆਪਣੇ ਖਾਤੇ ‘ਚ ਉਕਤ ਰਾਸ਼ੀ ਵਾਪਸ ਕਰਵਾ ਲਈ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਆਨਲਾਈਨ ਠੱਗੀ ਹੋ ਗਈ ਹੈ। ਜਦਕਿ ਇਕ ਹੋਰ ਮਾਮਲੇ ‘ਚ ਪਿੰਡ ਮਸੀਤ ਪਲ ਕੋਟ ਦੇ ਵਾਸੀ ਅਵਤਾਰ ਸਿੰਘ ਨੇ ਸਾਈਬਰ ਪੁਲਿਸ ਨੂੰ ਦੱਸਿਆ ਕਿ ਉਸ ਦੇ ਵਟਸਐਪ ‘ਤੇ ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਚੰਡੀਗੜ੍ਹ ‘ਚ ਤਾਇਨਾਤ ਇਕ ਥਾਣੇ ਦਾ ਐਸ. ਐਚ. ਓ. ਦਲਵਿੰਦਰ ਸਿੰਘ ਬਰਾੜ ਦੱਸਿਆ ਅਤੇ ਕਿਹਾ ਕਿ ਉਸ ਦਾ ਪੋਤਰਾ ਇਕ ਜਬਰ ਜਨਾਹ ਦੇ ਮਾਮਲੇ ‘ਚ ਇਕ ਥਾਣੇ ‘ਚ ਬੰਦ ਹੈ ਅਤੇ ਜੇਕਰ ਉਹ ਉਸ ਨੂੰ ਉਕਤ ਕੇਸ ‘ਚੋਂ ਬਾਹਰ ਕੱਢਣਾ ਚਾਹੁੰਦਾ ਹੈ ਤਾਂ ਦੱਸੇ ਹੋਏ ਖਾਤਿਆਂ ‘ ਚ ਉਹ ਰਾਸ਼ੀ ਜਮ੍ਹਾਂ ਕਰਵਾ ਦੇਵੇ, ਜਿਸ ਤੋਂ ਬਾਅਦ ਉਸ ਨੇ ਵੱਖ-ਵੱਖ ਖਾਤਿਆਂ ‘ਚ 1.98 ਲੱਖ ਰੁਪਏ ਟਰਾਂਸਫ਼ਰ ਕਰਵਾ ਦਿੱਤੇ। ਜਦੋਂ ਉਸ ਨੇ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋ ਗਈ ਹੈ। ਇਸੇ ਤਰ੍ਹਾਂ ਪਿੰਡ ਪਵੇ ਦੇ ਵਾਸੀ ਹਰਮਿੰਦਰ ਸਿੰਘ ਨੇ ਸਾਈਬਰ ਪੁਲਿਸ ਨੂੰ ਦੱਸਿਆ ਕਿ ਕੁੱਝ ਅਣਪਛਾਤੇ ਲੋਕਾਂ ਨੇ ਇਕ ਕੰਪਨੀ ਦਾ ਟਾਵਰ ਲਗਾਉਣ ਦੇ ਨਾਂਅ ‘ਤੇ ਉਸ ਦੇ ਲੜਕੇ ਨਾਲ 8 ਲੱਖ ਰੁਪਏ ਦੀ ਠੱਗੀ ਕਾਰ ਲਈ। ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸ ਨੂੰ ਆਪਣੇ ਝਾਂਸੇ ‘ਚ ਲੈ ਕੇ ਇਹ ਰਾਸ਼ੀ ਆਪਣੇ ਖਾਤਿਆਂ ‘ਚ ਜਮ੍ਹਾਂ ਕਰਵਾ ਲਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੋਬਾਈਲ ਫ਼ੋਨ ਬੰਦ ਕਰ ਲਏ। ਇਸੇ ਤਰ੍ਹਾਂ ਪਿੰਡ ਨੰਦਾਚੌਰ ਦੇ ਵਾਸੀ ਕਮਲਜੀਤ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਕੀਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਲੜਕੇ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਮਨਵੀਰ ਸਿੰਘ ਚੌਹਾਨ ਵਾਸੀ ਸਰਹਾਲਾ ਮੁੰਡੀਆਂ ਤੇ ਰਘਵੀਰ ਸਿੰਘ ਵਾਸੀ ਬੁੱਟਰ ਕਲਾਂ ਜ਼ਿਲ੍ਹਾ ਮੋਗਾ ਨੇ ਕਥਿਤ ਤੌਰ ‘ਤੇ ਉਨ੍ਹਾਂ ਨਾਲ 1 8 ਲੱਖ 50 ਹਜ਼ਾਰ 120 ਰੁਪਏ ਦੀ ਠੱਗੀ ਮਾਰੀ ਹੈ। ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ‘ਤੇ ਉਕਤ ਸ਼ਿਕਾਇਤ ਦੀ ਜਾਂਚ ਡੀ. ਐਸ. ਪੀ. (ਆਰ) ਵਲੋਂ ਕੀਤੀ ਗਈ ਸੀ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਸੀਮਾ ਰਾਣੀ ਮੋਇਲਾ ਨੇ ਨੇਤਰਦਾਨ ਕਰਨ ਦਾ ਪ੍ਰਣ ਪੱਤਰ ਭਰਿਆ ਅਗਲੀ ਖ਼ਬਰ ਕਾਰ ਸੇਵਾ ਵਾਲੇ ਸੰਤਾਂ ਦੇ ਕਾਰਜ ’ਤੇ ਪਏ ਸਿਆਸੀ ਪਰਛਾਵੇਂ ਕਾਰਨ ਗੜ੍ਹਸ਼ੰਕਰ ਦੀ ਟ੍ਰੈਫਿਕ ਸਮੱਸਿਆ ਦੇ ਨਿਪਟਾਰੇ ਦੇ ਆਸਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।