ਸਰਕਾਰੀ ਸਕੂਲ ਡੱਫਰ ਦੇ ਦੋ ਅਧਿਆਪਕ ਬੈੱਸਟ ਟੀਚਰ ਐਵਾਰਡ ਨਾਲ ਸਨਮਾਨਿਤ
ਗੜ੍ਹਦੀਵਾਲਾ, 19 ਸਤੰਬਰ (ਚੱਗਰ)-ਰਾਜ ਪੱਧਰੀ ਅਧਿਆਪਕ ਪੁਰਸਕਾਰ-2026 ਜੋ ਕਿ ਹੁਸ਼ਿਆਰਪੁਰ ਵਿਖੇ ਲਾਇਨਜ਼ ਕਲੱਬ ਹੁਸ਼ਿਆਰਪੁਰ ਦੇ ਪ੍ਰਬੰਧਾਂ ਅਧੀਨ ਆਯੋਜਿਤ ਹੋਇਆ। ਉਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਸਨਮਾਨਿਤ ਕੀਤੇ ਦੋ ਅਧਿਆਪਕ, ਜਿਸ ‘ਚ ਲੈਕਚਰਾਰ ਹਿਸਟਰੀ ਉਮੇਸ਼ ਕੁਮਾਰ ਤੇ ਪੰਜਾਬੀ ਮਾਸਟਰ ਜਗਵਿੰਦਰ ਸਿੰਘ ਦਾ ਸਰਕਾਰੀ ਸਕੂਲ ਡੱਫਰ ਵਿਖੇ ਪਹੁੰਚਣ ‘ਤੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਦਲਜੀਤ ਸਿੰਘ (ਪੰਜਾਬੀ) ਤੇ ਸਮੂਹ ਸਟਾਫ਼ ਵਲੋਂ ਸ਼ਾਨਦਾਰ ਸਵਾਗਤ ਕੀਤਾ।
ਗੜ੍ਹਦੀਵਾਲਾ, 19 ਸਤੰਬਰ (ਚੱਗਰ)-ਰਾਜ ਪੱਧਰੀ ਅਧਿਆਪਕ ਪੁਰਸਕਾਰ-2026 ਜੋ ਕਿ ਹੁਸ਼ਿਆਰਪੁਰ ਵਿਖੇ ਲਾਇਨਜ਼ ਕਲੱਬ ਹੁਸ਼ਿਆਰਪੁਰ ਦੇ ਪ੍ਰਬੰਧਾਂ ਅਧੀਨ ਆਯੋਜਿਤ ਹੋਇਆ। ਉਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਸਨਮਾਨਿਤ ਕੀਤੇ ਦੋ ਅਧਿਆਪਕ, ਜਿਸ ‘ਚ ਲੈਕਚਰਾਰ ਹਿਸਟਰੀ ਉਮੇਸ਼ ਕੁਮਾਰ ਤੇ ਪੰਜਾਬੀ ਮਾਸਟਰ ਜਗਵਿੰਦਰ ਸਿੰਘ ਦਾ ਸਰਕਾਰੀ ਸਕੂਲ ਡੱਫਰ ਵਿਖੇ ਪਹੁੰਚਣ ‘ਤੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਦਲਜੀਤ ਸਿੰਘ (ਪੰਜਾਬੀ) ਤੇ ਸਮੂਹ ਸਟਾਫ਼ ਵਲੋਂ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ (ਪੰਜਾਬੀ) ਤੇ ਲੈਕਚਰਾਰ ਦਿਨੇਸ਼ ਠਾਕੁਰ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਲਾਈਨਜ਼ ਕਲੱਬ ਦੇ ਚੇਅਰਮੈਨ ਰਣਜੀਤ ਰਾਣਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਡੱਫਰ ਸਕੂਲ ਦੇ ਅਧਿਆਪਕਾਂ ਨੂੰ ਰਾਜ ਪੱਧਰੀ ਸਮਾਗਮ ਵਿਚ ਸਨਮਾਨਿਤ ਕੀਤਾ। ਇਸ ਮੌਕੇ ਲੈਕਚਰਾਰ ਇੰਦਰਜੀਤ, ਮਾਸਟਰ ਜਗਮੋਹਨ ਸਿੰਘ, ਗੁਰਪ੍ਰੀਤ ਸਿੰਘ, ਅਨੁਰਾਗ ਦੀਪ ਸਿੰਘ, ਮੈਡਮ ਬਲਵਿੰਦਰਜੀਤ ਕੌਰ, ਰੇਖਾ ਦੇਵੀ, ਰਮਨਦੀਪ ਕੌਰ, ਸੁਮਨਦੀਪ ਕੌਰ, ਅੰਮ੍ਰਿਤ ਜੋਤੀ, ਜਗਦੇਵ ਸਿੰਘ, ਚਮਨ ਲਾਲ ਤੇ ਰਜਨੀ ਦੇਵੀ ਆਦਿ ਹਾਜ਼ਰ ਸਨ।