ਐਮ.ਐਸ.ਪੀ ਦੀ ਕਾਨੂੰਨੀ ਗਾਰੰਟੀ ਨਾਲ ਹੀ ਬਚੇਗੀ ਕਿਸਾਨੀ-ਡਾ. ਕੁਲਵੰਤ ਸਿੰਘ
ਚੱਬੇਵਾਲ , 15 ਸਤੰਬਰ (ਰਾਜੀਵ ਭਾਰਦਵਾਜ)-ਪੰਜਾਬ ਦੀ ਕਿਸਾਨੀ ਅਤੇ ਖੇਤੀਬਾੜੀ ਖੇਤਰ ਦੇ ਗੰਭੀਰ ਸੰਕਟ ਨੂੰ ਲੈ ਕੇ ‘ਆਵਾਜ਼-ਏ-ਪੰਜਾਬ ਪਾਰਟੀ’ ਦੇ ਰਾਸ਼ਟਰੀ ਪ੍ਰਧਾਨ ਡਾ. ਕੁਲਵੰਤ ਸਿੰਘ ਚੱਬੇਵਾਲ ਨੇ ਸਰਕਾਰਾਂ ਦੀਆਂ ਮੌਜੂਦਾ ਨੀਤੀਆਂ ’ਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਅੰਦੋਲਨ ਦਾ ਪੂਰਨ ਸਮਰਥਨ ਕਰਦਿਆਂ ਕਿਹਾ ਕਿ ਇਹ ਸੰਘਰਸ਼ ਹੁਣ ਸਿਰਫ਼ ਫ਼ਸਲਾਂ ਦੇ ਭਾਅ ਦੀ ਲੜਾਈ ਨਹੀਂ ਹੈ, ਬਲਕਿ ਦੇਸ਼ ਦੇ ਹਰ ਕਿਸਾਨ ਅਤੇ ਮਜ਼ਦੂਰ ਦੇ ਆਰਥਿਕ ਹੱਕਾਂ ਦੀ ਰੱਖਿਆ ਦੀ ਲੜਾਈ ਹੈ।
ਚੱਬੇਵਾਲ , 15 ਸਤੰਬਰ (ਰਾਜੀਵ ਭਾਰਦਵਾਜ)-ਪੰਜਾਬ ਦੀ ਕਿਸਾਨੀ ਅਤੇ ਖੇਤੀਬਾੜੀ ਖੇਤਰ ਦੇ ਗੰਭੀਰ ਸੰਕਟ ਨੂੰ ਲੈ ਕੇ ‘ਆਵਾਜ਼-ਏ-ਪੰਜਾਬ ਪਾਰਟੀ’ ਦੇ ਰਾਸ਼ਟਰੀ ਪ੍ਰਧਾਨ ਡਾ. ਕੁਲਵੰਤ ਸਿੰਘ ਚੱਬੇਵਾਲ ਨੇ ਸਰਕਾਰਾਂ ਦੀਆਂ ਮੌਜੂਦਾ ਨੀਤੀਆਂ ’ਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਅੰਦੋਲਨ ਦਾ ਪੂਰਨ ਸਮਰਥਨ ਕਰਦਿਆਂ ਕਿਹਾ ਕਿ ਇਹ ਸੰਘਰਸ਼ ਹੁਣ ਸਿਰਫ਼ ਫ਼ਸਲਾਂ ਦੇ ਭਾਅ ਦੀ ਲੜਾਈ ਨਹੀਂ ਹੈ, ਬਲਕਿ ਦੇਸ਼ ਦੇ ਹਰ ਕਿਸਾਨ ਅਤੇ ਮਜ਼ਦੂਰ ਦੇ ਆਰਥਿਕ ਹੱਕਾਂ ਦੀ ਰੱਖਿਆ ਦੀ ਲੜਾਈ ਹੈ। ਡਾ. ਚੱਬੇਵਾਲ ਨੇ ਸਰਕਾਰਾਂ ਨੂੰ ਘੇਰਦਿਆਂ ਕਿਹਾ ਕਿ ਇਕ ਪਾਸੇ ਵਾਤਾਵਰਨ ਅਤੇ ਪਾਣੀ ਬਚਾਉਣ ਲਈ ਫ਼ਸਲ ਬਦਲਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਕਿਸਾਨਾਂ ਨੂੰ ਝੋਨਾ ਛੱਡ ਕੇ ਮੱਕੀ, ਮੂੰਗੀ ਅਤੇ ਕਪਾਹ ਉਗਾਉਣ ਲਈ ਕਿਹਾ ਜਾਂਦਾ ਹੈ ਪਰ ਅਸਲ ਹਕੀਕਤ ਇਹ ਹੈ ਕਿ ਜਦੋਂ ਕਿਸਾਨ ਇਹ ਫ਼ਸਲਾਂ ਲੈ ਕੇ ਮੰਡੀਆਂ ਵਿਚ ਜਾਂਦਾ ਹੈ, ਤਾਂ ਉੱਥੇ ਸਰਕਾਰੀ ਖ਼ਰੀਦਦਾਰ ਮੌਜੂਦ ਨਹੀਂ ਹੁੰਦੇ। ਮਜਬੂਰ ਹੋ ਕੇ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਅੱਗੇ ਗੋਡੇ ਟੇਕਣੇ ਪੈਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਆਵਾਜ਼-ਏ-ਪੰਜਾਬ’ ਕਿਸਾਨੀ ਨੂੰ ਇਕ ਮਜ਼ਬੂਤ ਕਾਨੂੰਨੀ ਸੁਰੱਖਿਆ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।