ਤੇਜ਼ ਰਫ਼ਤਾਰ ਟਰੱਕਾਂ ਦੀ ਟੱਕਰ ‘ਚ ‘ਖੰਡਾ ਸਾਹਿਬ’ ਚੌਕ ਨੁਕਸਾਨਿਆ
ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਦਸੂਹਾ ਰੋਡ ‘ਤੇ ਸਥਿਤ ‘ਖੰਡਾ ਸਾਹਿਬ’ ਚੌਂਕ (ਨਲੋਈਆਂ ਚੌਂਕ) ‘ਚ ਤੇਜ਼ ਰਫ਼ਤਾਰ ਟਰੱਕਾਂ ਦੀ ਭਿਆਨਕ ਟੱਕਰ ਹੋਣ ਉਪਰੰਤ ਇਕ ਟਰੱਕ ‘ਖੰਡਾ ਸਾਹਿਬ’ ਚੌਂਕ ਦੀ ਰੇਲਿੰਗ ਤੇ ਟਾਈਲਾਂ ਨਾਲ ਟਕਰਾ ਗਿਆ, ਜਿਸ ਕਾਰਨ ਟਰੱਕ ਅਤੇ ਚੌਂਕ ਬੁਰੀ ਤਰ੍ਹਾਂ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਰੱਕ ਚਿੰਤਪੁਰਨੀ ਰੋਡ ਵਲੋਂ ਹੁਸ਼ਿਆਰਪੁਰ ਵੱਲ ਨੂੰ ਆ ਰਿਹਾ ਸੀ, ਜਦਕਿ ਦੂਸਰਾ ਟਰੱਕ ਹੁਸ਼ਿਆਰਪੁਰ ਵਲੋਂ ਚੌਂਕ ਵੱਲ ਨੂੰ ਆ ਰਿਹਾ ਸੀ।
ਹੁਸ਼ਿਆਰਪੁਰ, 15 ਸਤੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਦਸੂਹਾ ਰੋਡ ‘ਤੇ ਸਥਿਤ ‘ਖੰਡਾ ਸਾਹਿਬ’ ਚੌਂਕ (ਨਲੋਈਆਂ ਚੌਂਕ) ‘ਚ ਤੇਜ਼ ਰਫ਼ਤਾਰ ਟਰੱਕਾਂ ਦੀ ਭਿਆਨਕ ਟੱਕਰ ਹੋਣ ਉਪਰੰਤ ਇਕ ਟਰੱਕ ‘ਖੰਡਾ ਸਾਹਿਬ’ ਚੌਂਕ ਦੀ ਰੇਲਿੰਗ ਤੇ ਟਾਈਲਾਂ ਨਾਲ ਟਕਰਾ ਗਿਆ, ਜਿਸ ਕਾਰਨ ਟਰੱਕ ਅਤੇ ਚੌਂਕ ਬੁਰੀ ਤਰ੍ਹਾਂ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਰੱਕ ਚਿੰਤਪੁਰਨੀ ਰੋਡ ਵਲੋਂ ਹੁਸ਼ਿਆਰਪੁਰ ਵੱਲ ਨੂੰ ਆ ਰਿਹਾ ਸੀ, ਜਦਕਿ ਦੂਸਰਾ ਟਰੱਕ ਹੁਸ਼ਿਆਰਪੁਰ ਵਲੋਂ ਚੌਂਕ ਵੱਲ ਨੂੰ ਆ ਰਿਹਾ ਸੀ। ਜਦੋਂ ਦੋਨੋਂ ਤੇਜ਼ ਰਫ਼ਤਾਰ ਟਰੱਕ ਉਕਤ ਚੌਂਕ ‘ਚ ਪਹੁੰਚੇ ਤਾਂ ਦੋਨੋਂ ਟਰੱਕਾਂ ਦੀ ਆਪਸ ‘ਚ ਜ਼ਬਰਦਸਤ ਟੱਕਰ ਹੋ ਗਈ, ਜਿਸ ਤੋਂ ਬਾਅਦ ਇਕ ਟਰੱਕ ਚੌਂਕ ‘ਚ ਲਗਾਏ ‘ਖੰਡਾ ਸਾਹਿਬ’ ਦੇ ਆਲੇ-ਦੁਆਲੇ ਲੱਗੀ ਰੇਲਿੰਗ ਅਤੇ ਟਾਈਲਾਂ ਨੂੰ ਤੋੜਦਿਆਂ ਕਾਫ਼ੀ ਦੂਰ ਤੱਕ ਜਾ ਕੇ ਰੁਕਿਆ। ਹਾਦਸੇ ਤੋਂ ਬਾਅਦ ਜ਼ਖ਼ਮੀ ਚਾਲਕਾਂ ਨੂੰ ਸਥਾਨਕ ਲੋਕਾਂ ਵਲੋਂ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਉਪਰੰਤ ਗੁਰਦੁਆਰਾ ਸ਼ਹੀਦ ਸਿੰਘਾਂ ਦੇ ਮੁੱਖ ਸੇਵਾਦਾਰ ਸੰਤ ਰਣਜੀਤ ਸਿੰਘ ਵਲੋਂ ਸੇਵਾਦਾਰਾਂ ਨੇ ਪਹੁੰਚ ਕੇ ਨੁਕਸਾਨੇ ਗਏ ਚੌਂਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ।