03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸੰਜੀਵ ਕੁਮਾਰ ਮਿੱਠੂ ਕਪਿਲਾ ਨਿਊ ਸ਼੍ਰੀ ਰਾਮ ਵੈੱਲਫੇਅਰ ਸੁਸਾਇਟੀ ਹਰਿਆਣਾ ਦੇ ਪ੍ਰਧਾਨ ਬਣੇ

ਹਰਿਆਣਾ, 2 ਸਤੰਬਰ (ਹਰਮੇਲ ਸਿੰਘ ਖੱਖ)-ਨਿਊ ਸ਼੍ਰੀ ਰਾਮ ਵੈੱਲਫੇਅਰ ਸੁਸਾਇਟੀ ਹਰਿਆਣਾ ਦੀ ਮੀਟਿੰਗ ਦੁਸਹਿਰਾ ਗਰਾਉਂਡ ਹਰਿਆਣਾ ਵਿਖੇ ਪ੍ਰਧਾਨ ਸੰਜੀਵ ਕੁਮਾਰ ਪੂਨੀ ਦੀ ਅਗਵਾਈ ਹੇਠ ਹੋਈ, ਜਿਸ ’ਚ ਦੁਸਹਿਰਾ ਮੇਲਾ ਕਰਾਉਣ ਅਤੇ ਨਵੀਂ ਕਮੇਟੀ ਦੀ ਚੋਣ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਸੰਜੀਵ ਕੁਮਾਰ ਮਿੱਠੂ ਕਪਿਲਾ ਨੂੰ ਦੁਸਹਿਰਾ ਮੇਲਾ ਕਰਵਾਉਣ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਮਿੱਠੂ ਕਪਿਲਾ ਨੇ ਕਿਹਾ ਕਿ ਕਸਬਾ ਹਰਿਆਣਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਬੜੀ ਸ਼ਰਧਾ ਭਾਵਨਾ ਨਾਲ ਦੁਸਹਿਰਾ ਮਨਾਇਆ ਜਾਂਦਾ ਰਿਹਾ ਹੈ ਤੇ ਇਸ ਵਾਰ ਵੀ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਅਜੀਤ ਡੈਸਕ 03-09-2026
ਹਰਿਆਣਾ, 2 ਸਤੰਬਰ (ਹਰਮੇਲ ਸਿੰਘ ਖੱਖ)-ਨਿਊ ਸ਼੍ਰੀ ਰਾਮ ਵੈੱਲਫੇਅਰ ਸੁਸਾਇਟੀ ਹਰਿਆਣਾ ਦੀ ਮੀਟਿੰਗ ਦੁਸਹਿਰਾ ਗਰਾਉਂਡ ਹਰਿਆਣਾ ਵਿਖੇ ਪ੍ਰਧਾਨ ਸੰਜੀਵ ਕੁਮਾਰ ਪੂਨੀ ਦੀ ਅਗਵਾਈ ਹੇਠ ਹੋਈ, ਜਿਸ ’ਚ ਦੁਸਹਿਰਾ ਮੇਲਾ ਕਰਾਉਣ ਅਤੇ ਨਵੀਂ ਕਮੇਟੀ ਦੀ ਚੋਣ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਸੰਜੀਵ ਕੁਮਾਰ ਮਿੱਠੂ ਕਪਿਲਾ ਨੂੰ ਦੁਸਹਿਰਾ ਮੇਲਾ ਕਰਵਾਉਣ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਮਿੱਠੂ ਕਪਿਲਾ ਨੇ ਕਿਹਾ ਕਿ ਕਸਬਾ ਹਰਿਆਣਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਬੜੀ ਸ਼ਰਧਾ ਭਾਵਨਾ ਨਾਲ ਦੁਸਹਿਰਾ ਮਨਾਇਆ ਜਾਂਦਾ ਰਿਹਾ ਹੈ ਤੇ ਇਸ ਵਾਰ ਵੀ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਨਵੀਂ ਕਮੇਟੀ ਦੇ ਮੈਂਬਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਕੁਮਾਰ ਦੀਪਾ, ਅਰਵਿੰਦ ਕੁਮਾਰ, ਅਰਮਿੰਦਰ ਸਿੰਘ ਕਾਹਲੋਂ, ਰਿਸ਼ੀ ਕੁਮਾਰ, ਸੁਖਦੀਪ ਸਿੰਘ ਧਨੋਵਾਲ, ਸੁਖਦੀਪ ਸਿੰਘ ਧਨੋਆ, ਟੋਨੀ ਪੇਂਟਰ ,ਸੋਨੂੰ ਡੋਗਰਾ ,ਕਾਲੋ ਸਾਹਿਬ ,ਸੰਜੀਵ ਕੁਮਾਰ , ਰਿੰਕੂ , ਡਾਕਟਰ ਜਸਵਿੰਦਰ ਸਿੰਘ , ਗੁਰਦੇਵ ਸਿੰਘ, ਜਤਿੰਦਰ ਬੱਬੂ, ਜਰਨੈਲ ਸਿੰਘ, ਸੰਦੀਪ ਸਿੰਘ , ਮਨੋਹਰ ਲਾਲ ,ਦੀਪੀ ਭੱਲਾ, ਮਾ. ਮਨੋਹਰ ਲਾਲ, ਮਾ. ਮਨੋਹਰ ਲੱਕੀ ਬੋਕਸਰ, ਬੋਬੀ ,ਸੌਰਵ ਕੁਮਾਰ ,ਸਰਬਜੀਤ ਸਿੰਘ ,ਸੰਜੇ ਕਬੀਲਾ, ਕਾਕਾ ਸਾਊਂਡ, ਕੁਲਵਿੰਦਰ ਸੰਧੂ, ਸੌਰਵ, ਸੋਨੂੰ ਕਪਿਲਾ, ਕੁਲਵਿੰਦਰ ਸੰਧੂ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ : ਬਾਪੂ ਬਲਕਾਰ ਸਿੰਘ ਸਿੱਧੂ ਅਗਲੀ ਖ਼ਬਰ 5 ਨੂੰ ਸਿੱਖਿਆ ਮੰਤਰੀ ਦੇ ਪਿੰਡ ’ਚ ਸੂਬਾ ਪੱਧਰੀ ਕਾਲਾ ਦਿਵਸ ਮਨਾਉਣਗੇ ਏਡਿਡ ਅਧਿਆਪਕ-ਮਾ. ਮੰਝ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।