26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

7000 ਰੁਪਏ ਟੁੱਟ ਕੇ ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚੀ ਚਾਂਦੀ, ਸੋਨਾ ਵੀ ਹੋਇਆ ਸਸਤਾ

7000 ਰੁਪਏ ਟੁੱਟ ਕੇ ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚੀ ਚਾਂਦੀ, ਸੋਨਾ ਵੀ ਹੋਇਆ ਸਸਤਾ

ਅਜੀਤ ਡੈਸਕ 26-11-2026

ਨਵੀਂ ਦਿੱਲੀ, 25 ਨਵੰਬਰ (ਪੀ. ਟੀ. ਆਈ.)- ਦੇਸ਼ ਦੀ ਸਰਾਫਾ ਮਾਰਕੀਟ ਵਿੱਚ ਬੁੱਧਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਚਾਂਦੀ ਦੀ ਕੀਮਤ ਇੱਕੋ ਦਿਨ ਵਿੱਚ 7,000 ਰੁਪਏ ਪ੍ਰਤੀ ਕਿਲੋਗ੍ਰਾਮ ਘਟ ਕੇ 1.50 ਲੱਖ ਰੁਪਏ ਰਹਿ ਗਈ । ਇਹ ਪਿਛਲੇ ਇੱਕ ਸਾਲ ਦਾ ਸਭ ਤੋਂ ਹੇਠਲਾ ਪੱਧਰ ਹੈ । ਇਸ ਤੋਂ ਪਹਿਲਾਂ ਚਾਂਦੀ ਇਸ ਪੱਧਰ ’ਤੇ 3 ਅਕਤੂਬਰ 2025 ਨੂੰ ਕਾਰੋਬਾਰ ਕਰਦੀ ਦੇਖੀ ਗਈ ਸੀ ।ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ, ਚਾਂਦੀ ਦੀ ਕੀਮਤ ਪਹਿਲਾਂ 1.57 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਘਟ ਕੇ 1.50 ਲੱਖ ਰੁਪਏ ਰਹਿ ਗਈ ਹੈ। ਇਸੇ ਤਰ੍ਹਾਂ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ 800 ਰੁਪਏ ਘਟ ਕੇ 1,26,000 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਜਦਕਿ ਇਸ ਤੋਂ ਪਹਿਲਾਂ ਇਹ 1,26,800 ਰੁਪਏ ਸੀ।। ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 92.16 ਦੇ ਪੱਧਰ ’ਤੇ ਪਹੁੰਚ ਗਿਆ।  ਕੌਮਾਂਤਰੀ ਬਾਜ਼ਾਰ ਵਿਚ ਵੀ ਸੋਨਾ ਲਗਭਗ ਇੱਕ ਫੀਸਦੀ ਡਿੱਗ ਕੇ 3,532.40 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੋ ਫੀਸਦੀ ਤੋਂ ਵੱਧ ਘਟ ਕੇ 40.03 ਡਾਲਰ ਪ੍ਰਤੀ ਔਂਸ ਰਹਿ ਗਈ।­

ਪਿਛਲੀ ਖ਼ਬਰ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਮੁੱਦਿਆਂ ’ਤੇ ਉੱਚ ਪੱਧਰੀ ਗੱਲਬਾਤ ਅਗਲੀ ਖ਼ਬਰ ਪੰਜਾਬ, ਹਰਿਆਣਾ ਤੇ ਦਿੱਲੀ ’ਚ ਸੰਘਣੀ ਧੁੰਦ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।