ਅੰਮ੍ਰਿਤਸਰ, 25 ਨਵੰਬਰ (ਸੁਰਿੰਦਰ ਕੋਛੜ)-ਮੁਹੰਮਦ ਜ਼ੀਸ਼ਾਨ ਅਲੀ ਪੁਲਾੜ ’ਚ ਪਹੁੰਚਣ ਵਾਲੇ ਪਹਿਲੇ ਪਾਕਿਸਤਾਨੀ ਨਾਗਰਿਕ ਬਣ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਚੀਨ ਅਤੇ ਪਾਕਿ ਦੇ ਪੁਲਾੜ ਯਾਤਰੀ ਇਕੱਠੇ ਤਿਆਂਗੋਂਗ ਪੁਲਾੜ ਸਟੇਸ਼ਨ ਪਹੁੰਚੇ ਹਨ। ਇਸ ਪੂਰੇ ਮਿਸ਼ਨ ਦੌਰਾਨ ਲਗਭਗ 90 ਪ੍ਰਯੋਗ ਕੀਤੇ ਜਾਣਗੇ, ਜਿਨ੍ਹਾਂ ’ਚੋਂ ਜ਼ੀਸ਼ਾਨ 4 ਮੁੱਖ ਪ੍ਰਯੋਗਾਂ ’ਚ ਹਿੱਸਾ ਲੈਣਗੇ। ਇਸ ਦੌਰਾਨ ਅਜਿਹੇ ਸੂਖਮ ਜੀਵਾਂ ’ਤੇ ਪ੍ਰਯੋਗ ਹੋਵੇਗਾ ਜੋ ਸੂਰਜ ਦੀ ਰੌਸ਼ਨੀ ਤੋਂ ਆਪਣਾ ਭੋਜਨ ਬਣਾਉਂਦੇ ਹਨ, ਜਿਸ ਨਾਲ ਭਵਿੱਖ ’ਚ ਪੁਲਾੜ ਯਾਤਰੀਆਂ ਲਈ ਖਾਣਾ ਅਤੇ ਆਕਸੀਜਨ ਬਣਾਉਣ ’ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਘੱਟ ਗੁਰੂਤਾਕਰਸ਼ਣ ’ਚ ਜੀਵਾਂ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਜਾਵੇਗਾ ਅਤੇ ਨਾਲ ਹੀ ਪੁਲਾੜ ’ਚ ਵੱਖ-ਵੱਖ ਪਦਾਰਥਾਂ ਦੇ ਵਿਵਹਾਰ ਨੂੰ ਸਮਝ ਕੇ ਨਵੀਆਂ ਅਤੇ ਬਿਹਤਰ ਵਸਤੂਆਂ ਤਿਆਰ ਕਰਨ ਦੀ ਖੋਜ ਕੀਤੀ ਜਾਵੇਗੀ। ਅਜਿਹੇ ਮੈਟੀਰੀਅਲ ’ਤੇ ਵੀ ਪ੍ਰਯੋਗ ਹੋਵੇਗਾ ਜੋ ਟੁੱਟਣ ਜਾਂ ਖ਼ਰਾਬ ਹੋਣ ਤੋਂ ਬਾਅਦ ਆਪਣੇ-ਆਪ ਠੀਕ ਹੋ ਸਕਣ, ਜਿਸ ਨਾਲ ਭਵਿੱਖ ’ਚ ਪੁਲਾੜ ਵਾਹਨਾਂ ਦੀ ਮੁਰੰਮਤ ਸੌਖੀ ਹੋਵੇਗੀ।
ਮੁਹੰਮਦ ਜ਼ੀਸ਼ਾਨ ਅਲੀ ਪੁਲਾੜ ’ਚ ਜਾਣ ਵਾਲਾ ਪਹਿਲਾ ਪਾਕਿਸਤਾਨੀ ਨਾਗਰਿਕ
ਮੁਹੰਮਦ ਜ਼ੀਸ਼ਾਨ ਅਲੀ ਪੁਲਾੜ ’ਚ ਜਾਣ ਵਾਲਾ ਪਹਿਲਾ ਪਾਕਿਸਤਾਨੀ ਨਾਗਰਿਕ
ਅਜੀਤ ਡੈਸਕ
26-11-2026