10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ’ਤੇ ਦੇਸ਼ ਭਰ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਚ 23 ਮੌਤਾਂ

ਦੀਵਾਲੀ ’ਤੇ ਦੇਸ਼ ਭਰ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਚ 23 ਮੌਤਾਂ

ਅਜੀਤ ਡੈਸਕ 10-11-2026


ਸਿਓਨੀ/ਕਟਨੀ (ਮੱਧ ਪ੍ਰਦੇਸ਼), 9 ਨਵੰਬਰ (ਪੀ.ਟੀ.ਆਈ.)-ਦੀਵਾਲੀ ਦੇ ਜਸ਼ਨਾਂ ਦਰਮਿਆਨ ਦੇਸ਼ ਦੇ ਕੁਝ ਹਿੱਸਿਆਂ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਚ 23 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਅਤੇ ਕੁਝ ਲਾਪਤਾ ਦੱਸੇ ਜਾ ਰਹੇ ਹਨ। ਰਾਹਤ ਅਤੇ ਬਚਾਅ ਦਲ ਰਾਤ ਭਰ ਵੱਖ-ਵੱਖ ਇਲਾਕਿਆਂ ’ਚ ਅੱਗ ’ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਜੱਦੋ-ਜਹਿਦ ’ਚ ਲੱਗੇ ਰਹੇ। ਮੱਧ ਪ੍ਰਦੇਸ਼ ਦੇ ਸਿਓਨੀ, ਕਟਨੀ ਅਤੇ ਉਜੈਨ ਜ਼ਿਲ੍ਹਿਆਂ ’ਚ ਅੱਗ ਲੱਗਣ ਦੀਆਂ ਦੋ ਵੱਖ-ਵੱਖ ਘਟਨਾਵਾਂ ’ਚ 13 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਚਸ਼ਮਦੀਦਾਂ ਅਨੁਸਾਰ, ਕਟਨੀ ’ਚ ਮਰਨ ਵਾਲਿਆਂ ’ਚ ਦੋ ਮਹੀਨਿਆਂ ਦਾ ਇਕ ਬੱਚਾ ਵੀ ਸ਼ਾਮਿਲ ਸੀ, ਜਿਸ ਨੇ ਆਪਣੀ ਮਾਂ ਦੀ ਗੋਦ ’ਚ ਹੀ ਦਮ ਤੋੜ ਦਿੱਤਾ। ਮੁੱਖ ਮੰਤਰੀ ਮੋਹਨ ਯਾਦਵ ਨੇ ਮੌਤਾਂ ’ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਸਿਓਨੀ ਜ਼ਿਲ੍ਹੇ ਦੇ ਛਪਾਰਾ ਕਸਬੇ ਦੇ ਮਹਾਵੀਰ ਵਾਰਡ ’ਚ ਸੋਨਾਰ ਕੁੰਦਨ ਲਾਲ ਸੋਨੀ ਦੇ ਤਿੰਨ ਮੰਜ਼ਿਲਾ ਘਰ ’ਚ ਸੋਮਵਾਰ ਸਵੇਰੇ 4 ਵਜੇ ਤੋਂ 4:30 ਵਜੇ ਵਿਚਕਾਰ ਅੱਗ ਲੱਗ ਗਈ, ਜਿਸ ’ਚ ਪਰਿਵਾਰ ਦੇ 10 ਮੈਂਬਰਾਂ ’ਚੋਂ 6 ਦੀ ਮੌਤ ਹੋ ਗਈ, ਜਦਕਿ 4 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਕਟਨੀ ਜ਼ਿਲ੍ਹੇ ਦੀ ਇਕ ਹੋਰ ਘਟਨਾ ’ਚ ਦੀਵਾਲੀ ਦੀ ਰਾਤ ਨੂੰ ਇਕ ਤਿੰਨ ਮੰਜ਼ਿਲਾ ਇਮਾਰਤ ’ਚ ਸਥਿਤ ਬਰਤਨਾਂ ਦੀ ਦੁਕਾਨ ’ਚ ਅੱਗ ਲੱਗਣ ਕਾਰਨ ਇਕ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ ਦੋ ਮਹੀਨਿਆਂ ਦਾ ਬੱਚਾ ਆਪਣੀ ਮਾਂ ਪੂਨਮ ਦੀ ਗੋਦ ’ਚ ਹੀ ਦਮ ਤੋੜ ਗਿਆ। ਉਜੈਨ ਦੇ ਨਾਗਝਿਰੀ ਖੇਤਰ ’ਚ ਮਕਾਨ ਨੂੰ ਅੱਗ ਲੱਗਣ ਕਾਰਨ 107 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ। ਮਹਾਰਾਸ਼ਟਰ ਦੇ ਧਾਰਾਸ਼ਿਵ ਜ਼ਿਲ੍ਹੇ ’ਚ ਇਕ ਕਰਿਆਨੇ ਦੀ ਦੁਕਾਨ ਉਪਰ ਬਣੇ ਘਰ ’ਚ ਅੱਗ ਲੱਗਣ ਕਾਰਨ ਪਰਿਵਾਰ ਦੇ 6 ਜੀਅ ਜ਼ਿੰਦਾ ਸੜ ਗਏ। ਮੁੰਬਈ ਦੇ ਲੋਖੰਡਵਾਲਾ ’ਚ ਹੋਏ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਰਾਜਸਥਾਨ ਦੇ ਪਾਲੀ ਜ਼ਿਲ੍ਹੇ ’ਚ ਪਟਾਕਿਆਂ ਦੀ ਦੁਕਾਨ ’ਚ ਅਚਾਨਕ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 3 ਅਜੇ ਲਾਪਤਾ ਸਨ। ਦਿੱਲੀ ’ਚ ਨਰੇਲਾ ਇਲਾਕੇ ’ਚ ਆਤਿਸ਼ਬਾਜ਼ੀ ਦੌਰਾਨ ਰਾਕੇਟ ਦਾ ਪਟਾਕਾ ਸਿੱਧਾ 10 ਸਾਲ ਦੇ ਇਕ ਬੱਚੇ ਦੇ ਢਿੱਡ ’ਚ ਜਾ ਲੱਗਾ, ਜਿਸ ਨਾਲ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪਿਛਲੀ ਖ਼ਬਰ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਅਗਲੀ ਖ਼ਬਰ ਲੰਡਨ ’ਚ ਪੰਜਾਬਣ ਦੀ ਗੋਲੀਆਂ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।