06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਾਰੇ ਅਗਨੀਵੀਰਾਂ ਨੂੰ ਨਿਯਮਿਤ ਕਾਡਰ ’ਚ ਸ਼ਾਮਿਲ ਕਰਨ ਦਾ ਫ਼ੈਸਲਾ

ਸਾਰੇ ਅਗਨੀਵੀਰਾਂ ਨੂੰ ਨਿਯਮਿਤ ਕਾਡਰ ’ਚ ਸ਼ਾਮਿਲ ਕਰਨ ਦਾ ਫ਼ੈਸਲਾ

ਅਜੀਤ ਡੈਸਕ 06-11-2026

ਨਵੀਂ ਦਿੱਲੀ, 5 ਨਵੰਬਰ (ਪੀ.ਟੀ.ਆਈ.)-ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਵਿਚ ਵੱਡਾ ਬਦਲਾਅ ਕਰਦਿਆਂ ਸਾਰੇ ਅਗਨੀਵੀਰਾਂ ਨੂੰ ਨਿਯਮਤ ਸੈਨਿਕਾਂ ਵਜੋਂ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ । ਰੱਖਿਆ ਅਧਿਕਾਰੀਆਂ ਅਨੁਸਾਰ ਚਾਰ ਸਾਲਾਂ ਦੀ ਮੁਢਲੀ ਸੇਵਾ ਤੋਂ ਬਾਅਦ ਪਹਿਲੇ 25 ਫੀਸਦੀ ਅਗਨੀਵੀਰਾਂ ਨੂੰ ਨਿਯਮਤ ਕਾਡਰ ਵਿਚ ਸ਼ਾਮਿਲ ਕੀਤਾ ਜਾਵੇਗਾ, ਜਦਕਿ ਬਾਕੀ 75 ਫੀਸਦੀ ਨੂੰ ਦੋ ਸਾਲਾਂ ਦੀ ਵਾਧੂ ਸੇਵਾ ਤੋਂ ਬਾਅਦ ਸਥਾਈ ਭਰਤੀ ਦਾ ਮੌਕਾ ਮਿਲੇਗਾ । ਇਸ ਲਈ ਉਨ੍ਹਾਂ ਦਾ ਸੇਵਾ ਜਾਰੀ ਰੱਖਣ ਦਾ ਇਰਾਦਾ, ਸਰੀਰਕ ਤੰਦਰੁਸਤੀ ਤੇ ਅਨੁਸ਼ਾਸਨ ਮੁੱਖ ਮਾਪਦੰਡ ਹੋਣਗੇ । ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ । ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਐਨ.ਐਸ. ਰਾਜਾ ਸੁਬਰਾਮਨੀ ਨੇ ਇਸ ਬਦਲਾਅ ਦਾ ਐਲਾਨ ਕੀਤਾ ਸੀ । ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅਗਨੀਪਥ ਯੋਜਨਾ ਵਾਪਸ ਨਹੀਂ ਲਈ ਗਈ । ਅਗਨੀਵੀਰਾਂ ਦੀ ਸੀਨੀਅਰਤਾ ਵੀ ਸੁਰੱਖਿਅਤ ਰਹੇਗੀ । ਇਹ ਫੈਸਲਾ ਲਗਭਗ 18,300 ਅਗਨੀਵੀਰਾਂ ਦੇ ਚਾਰ ਸਾਲਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਆਇਆ ਹੈ । ਇਸ ਨਾਲ ਤਿੰਨ ਲੱਖ ਤੋਂ ਵੱਧ ਮੌਜੂਦਾ ਅਗਨੀਵੀਰਾਂ ਤੇ ਭਵਿੱਖ ਦੇ ਭਰਤੀ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ।

ਪਿਛਲੀ ਖ਼ਬਰ ਯੂ.ਜੀ.ਸੀ. ਦੇ ਵਿਵਾਦਿਤ ਨੇਮਾਂ ’ਤੇ ਮੁੜ ਵਿਚਾਰ ਕਰੇਗਾ ਕੇਂਦਰ ਅਗਲੀ ਖ਼ਬਰ ਸੈਂਸੈਕਸ 2000 ਤੋਂ ਵੱਧ ਚੜ੍ਹਿਆ, ਨਿਫ਼ਟੀ ’ਚ ਵੀ 576 ਅੰਕਾਂ ਦੀ ਤੇਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।