06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਰਾਹੁਲ ਗਾਂਧੀ ਦਾ ਅਮਰੀਕਾ ਦੌਰਾ 16 ਤੋਂ

ਰਾਹੁਲ ਗਾਂਧੀ ਦਾ ਅਮਰੀਕਾ ਦੌਰਾ 16 ਤੋਂ

ਅਜੀਤ ਡੈਸਕ 06-11-2026

ਨਵੀਂ ਦਿੱਲੀ, 5 ਨਵੰਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 16 ਤੋਂ 20 ਨਵੰਬਰ ਦਰਮਿਆਨ ਅਮਰੀਕਾ ਦੇ ਦੌਰੇ ’ਤੇ ਜਾ ਸਕਦੇ ਹਨ। ਹਲਕਿਆਂ ਮੁਤਾਬਿਕ ਉਨ੍ਹਾਂ ਦਾ ਅਮਰੀਕਾ ਦਾ ਪ੍ਰੋਗਰਾਮ ਪ੍ਰਸਤਾਵਿਤ ਹੈ। ਹਲਕਿਆਂ ਮੁਤਾਬਿਕ ਰਾਹੁਲ ਗਾਂਧੀ 17 ਨਵੰਬਰ ਨੂੰ ਨਿਊਯਾਰਕ ਸਥਿਤ ਕੋਲੰਬੀਆ ਯੂਨੀਵਰਸਿਟੀ ਅਤੇ 18 ਨਵੰਬਰ ਨੂੰ ਸ਼ਿਕਾਗੋ ਯੂਨੀਵਰਸਿਟੀ ’ਚ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਹਾਲਾਂਕਿ ਕਾਂਗਰਸ ਵਲੋਂ ਹਾਲੇ ਕੋਈ ਅਧਿਕਾਰਕ ਪ੍ਰੋਗਰਾਮ ਜਾਰੀ ਨਹੀਂ ਕੀਤਾ ਗਿਆ। ਹਲਕਿਆਂ ਮੁਤਾਬਿਕ ਅਮਰੀਕਾ ਦੌਰੇ ਦੌਰਾਨ ਰਾਹੁਲ ਗਾਂਧੀ ਭਾਰਤੀ ਮੂਲ ਦੇ ਲੋਕਾਂ ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਨਾਲ ਮੁਲਾਕਾਤ ਕਰਨਗੇ। ਉਹ ਸੰਸਦ ਦੇ ਸਰਦ ਰੁੱਤ ਦੇ ਇਜਲਾਸ ਤੋਂ ਪਹਿਲਾਂ ਭਾਰਤ ਪਰਤ ਆਉਣਗੇ।

ਪਿਛਲੀ ਖ਼ਬਰ ਭਾਰਤ ਵਲੋਂ ਅਰਧ-ਬੈਲਿਸਟਿਕ ਮਿਜ਼ਾਈਲ ‘ਪ੍ਰਲੇਅ’ ਦਾ ਸਫ਼ਲ ਪ੍ਰੀਖਣ ਅਗਲੀ ਖ਼ਬਰ ਭਾਰਤ ਤੇ ਇਜ਼ਰਾਈਲ ਨੇ ਪਾਕਿਸਤਾਨ ਸਮਰਥਿਤ ਸੰਯੁਕਤ ਰਾਸ਼ਟਰ ਹਥਿਆਰ ਨਿਯੰਤਰਣ ਮਤੇ ਵਿਰੁੱਧ ਦਿੱਤੀ ਵੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।