06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪ੍ਰਧਾਨ ਮੰਤਰੀ ਵਲੋਂ ਮੈਟਰੋ ਰਾਹੀਂ ਸ਼ਹਿਰੀ ਭਾਰਤ ਦੇ ਬਦਲਾਅ ਦੀ ਗਤੀ ਦੀ ਸ਼ਲਾਘਾ

ਪ੍ਰਧਾਨ ਮੰਤਰੀ ਵਲੋਂ ਮੈਟਰੋ ਰਾਹੀਂ ਸ਼ਹਿਰੀ ਭਾਰਤ ਦੇ ਬਦਲਾਅ ਦੀ ਗਤੀ ਦੀ ਸ਼ਲਾਘਾ

ਅਜੀਤ ਡੈਸਕ 06-11-2026

ਨਵੀਂ ਦਿੱਲੀ, 5 ਨਵੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਹੋ ਰਹੇ ਮੈਟਰੋ ਦੇ ਵਿਸਥਾਰ ਨੂੰ ਸ਼ਹਿਰੀ ਟ੍ਰਾਂਸਪੋਰਟ ਬਦਲਾਅ ਦੀ ਦਿਸ਼ਾ ’ਚ ਵੱਡਾ ਕਦਮ ਦੱਸਦਿਆਂ ਜਿਥੇ ਇਸ ਦੀ ਸ਼ਲਾਘਾ ਕੀਤੀ ਉਥੇ ਪਿਛਲੀ ਸਰਕਾਰ ’ਤੇ ਅਸਿੱਧੇ ਢੰਗ ਨਾਲ ਤਨਜ਼ ਕੱਸਦਿਆਂ ਕਿਹਾ ਕਿ ਜੇਕਰ 2014 ਤੋਂ ਪਹਿਲਾਂ ਦੇ ਹਿਸਾਬ ਨਾਲ ਮੈਟਰੋ ਨੈਟਵਰਕ ਦਾ ਵਿਸਥਾਰ ਹੁੰਦਾ ਤਾਂ ਪੁਣੇ ਵਰਗੇ ਸ਼ਹਿਰਾਂ ਨੂੰ ਮੈਟਰੋ ਆਉਣ ਲਈ ਦਹਾਕਿਆਂ ਦੀ ਉਡੀਕ ਕਰਨੀ ਪੈਂਦੀ। ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਕਿਹਾ ਕਿ 2014 ਤੋਂ ਪਹਿਲਾਂ ਭਾਰਤ ’ਚ ਪੰਜ ਸ਼ਹਿਰਾਂ ’ਚ ਸਿਰਫ 248 ਕਿਲੋਮੀਟਰ ਮੈਟਰੋ ਲਾਈਨ ਸੀ ਜਦਕਿ ਹੁਣ ਇਸ ਦਾ ਦਾਇਰਾ 26 ਸ਼ਹਿਰਾਂ ’ਚ ਵਧ ਕੇ 1200 ਕਿਲੋਮੀਟਰ ਤੋਂ ਵੱਧ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਭਾਰਤ ’ਚ 2014 ਦੀ ਰਫਤਾਰ ਨਾਲ ਮੈਟਰੋ ਨੈਟਵਰਕ ਵਧਦਾ ਰਹਿੰਦਾ ਤਾਂ ਪੁਣੇ ਜਿਹੇ ਸ਼ਹਿਰਾਂ ਨੂੰ ਮੈਟਰੋ ਸੰਪਰਕ ਲਈ ਸਾਲਾਂ ਨਹੀਂ ਸਗੋਂ ਦਹਾਕਿਆਂ ਦਾ ਇੰਤਜ਼ਾਰ ਕਰਨਾ ਪੈਂਦਾ। ਮੋਦੀ ਨੇ ਕਿਹਾ ਕਿ ਸ਼ਹਿਰੀ ਭਾਰਤ ਲਈ ਅਜਿਹੇ ਬਦਲਾਅ ਲਈ ਅਸੀਂ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਦੇ ਨਾਲ 3 ਨਵੰਬਰ ਨੂੰ ਪੁਣੇ ਮੈਟਰੋ ਪ੍ਰਾਜੈਕਟ ਦੇ ਨੀਂਹ ਪੱਥਰ ਰੱਖਣ ਦਾ ਵੀ ਸੰਦੇਸ਼ ਮੁੜ ਸਾਂਝਾ ਕੀਤਾ।

ਪਿਛਲੀ ਖ਼ਬਰ ਕਸ਼ਮੀਰ ਵਿਚ ਸਿਰਫ਼ ਇਕ ਸਥਾਨਕ ਅੱਤਵਾਦੀ ਸਰਗਰਮ-ਆਈ.ਜੀ.ਪੀ. ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਇੰਟਰ ਹਾਊਸ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।