04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਬਿਹਤਰ ਸ਼ਹਿਰੀ ਬੁਨਿਆਦੀ ਢਾਂਚਾ ਦੇਸ਼ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾ-ਮੋਦੀ

ਬਿਹਤਰ ਸ਼ਹਿਰੀ ਬੁਨਿਆਦੀ ਢਾਂਚਾ ਦੇਸ਼ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾ-ਮੋਦੀ

ਅਜੀਤ ਡੈਸਕ 04-11-2026

ਪੁਣੇ, 3 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦਾ ਚਾਲੂ ਮੈਟਰੋ ਨੈੱਟਵਰਕ, ਜੋ 2014 ਤੋਂ ਪਹਿਲਾਂ 248 ਕਿਲੋਮੀਟਰ ਤੱਕ ਸੀਮਤ ਸੀ, ਹੁਣ 1,200 ਕਿਲੋਮੀਟਰ ਤੱਕ ਫੈਲ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿਹਤਰ ਸ਼ਹਿਰੀ ਬੁਨਿਆਦੀ ਢਾਂਚਾ ਦੇਸ਼ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾ।ਵੀਡੀਓ ਕਾਨਫ਼ਰੰਸਿੰਗ ਰਾਹੀਂ ਪੁਣੇ ਮੈਟਰੋ ਲਾਈਨ 3 (ਪਿੰਕ ਲਾਈਨ) ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਕਿਹਾ ਕਿ ਜਦੋਂ ਦੇਸ਼ ਨੇ 2014 ’ਚ ਐਨ.ਡੀ.ਏ. ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਅਸੀਂ ਸ਼ਹਿਰਾਂ ’ਚ ਰਹਿਣ ਵਾਲੇ ਮੱਧ ਵਰਗ ਲਈ ਜੀਵਨ ਨੂੰ ਆਸਾਨ ਬਣਾਉਣ ਅਤੇ ਆਵਾਜਾਈ ਨੂੰ ਸੁਖਾਲਾ ਕਰਨ ਦੇ ਸੰਕਲਪ ਨਾਲ ਕੰਮ ਸ਼ੁਰੂ ਕੀਤਾ ਸੀ।ਮੋਦੀ ਨੇ ‘ਪੜਾਅ-2’ ਤਹਿਤ ਚਾਰ ਨਵੇਂ ਮੈਟਰੋ ਕੋਰੀਡੋਰਾਂ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ’ਚ ਕੁੱਲ ਨਿਵੇਸ਼ ਲਗਭਗ 21,800 ਕਰੋੜ ਰੁਪਏ ਹੈ। ਉਨ੍ਹਾਂ ਨੇ 8,300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੀ 23 ਕਿਲੋਮੀਟਰ ਲੰਬੀ ‘ਪਿੰਕ ਲਾਈਨ’ ਦਾ ਉਦਘਾਟਨ ਕੀਤਾ। ਇਹ ਕੋਰੀਡੋਰ ਹਿੰਜੇਵਾੜੀ ਆਈ.ਟੀ. ਹੱਬ ਨੂੰ ਜ਼ਿਲ੍ਹਾ ਅਦਾਲਤ ਮੈਟਰੋ ਸਟੇਸ਼ਨ ਨਾਲ ਜੋੜੇਗਾ। ਇਸ ਨਾਲ ਹਜ਼ਾਰਾਂ ਆਈ.ਟੀ. ਪੇਸ਼ੇਵਰਾਂ ਦੀ ਰੋਜ਼ਾਨਾ ਆਵਾਜਾਈ ’ਚ ਸੁਧਾਰ ਹੋਣ, ਟ੍ਰੈਫਿਕ ਜਾਮ ਘਟਣ ਤੇ ਨਿੱਜੀ ਵਾਹਨਾਂ ’ਤੇ ਨਿਰਭਰਤਾ ਘੱਟ ਹੋਣ ਦੀ ਉਮੀਦ ਹੈ। ਪਿੰਕ ਲਾਈਨ ਦਾ ਸੰਚਾਲਨ ਮਹਿਲਾ ਆਪਰੇਟਰਾਂ ਦੁਆਰਾ ਕੀਤਾ ਜਾਵੇਗਾ। ਇਸ ਦੀ ਬਿਜਲੀ ਦੀ ਲਗਭਗ 30 ਫ਼ੀਸਦੀ ਲੋੜ ਸੂਰਜੀ ਊਰਜਾ ਰਾਹੀਂ ਪੂਰੀ ਕੀਤੀ ਜਾਵੇਗੀ।
ਪਿਛਲੇ 10-12 ਸਾਲਾਂ ’ਚ ਲਗਭਗ 50 ਕਰੋੜ ਲੋਕ ਅਤਿ ਦੀ ਗ਼ਰੀਬੀ ਤੋਂ ਬਾਹਰ ਆਏ-ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 10-12 ਸਾਲਾਂ ’ਚ ਭਾਰਤ ’ਚ ਲਗਭਗ 50 ਕਰੋੜ ਲੋਕਾਂ ਨੇ ਅਤਿ ਗਰੀਬੀ ਤੋਂ ਬਾਹਰ ਆਏ ਹਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਜ਼ਮੀਨੀ ਤੌਰ ’ਤੇ ਗਰੀਬੀ ਨੂੰ ਹਰਾ ਰਿਹਾ ਹੈ। ਉਨ੍ਹਾਂ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਿਹਾ ਕਿ “ਪਹਿਲਾਂ, ਗਰੀਬੀ ਵਿਰੁੱਧ ਲੜਾਈ ਨਾਅਰਿਆਂ ਤੱਕ ਸੀਮਤ ਸੀ। ਅੱਜ, ਭਾਰਤ ਜ਼ਮੀਨ ’ਤੇ ਗਰੀਬੀ ਨੂੰ ਹਰਾ ਰਿਹਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲਗਾਤਾਰ ਗਰੀਬਾਂ ਦੇ ਸਸ਼ਕਤੀਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੈ, ਉਨ੍ਹਾਂ ਨੂੰ ਵਿਸ਼ਵਾਸ ਅਤੇ ਮੌਕਿਆਂ ਰਾਹੀਂ ਗਰੀਬੀ ’ਤੇ ਕਾਬੂ ਪਾਉਣ ਦੇ ਯੋਗ ਬਣਾਇਆ ਹੈ। ਉਨ੍ਹਾਂ ਇਸ ਲਈ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਦਾ ਹਵਾਲਾ ਦਿੱਤਾ। ਮੋਦੀ ਨੇ ਕਿਹਾ ਕਿ ਸਰਕਾਰ ਦੀ ਪਹੁੰਚ ਸਿਰਫ ਸਹਾਇਤਾ ਪ੍ਰਦਾਨ ਕਰਨ ਦੀ ਬਜਾਏ ਲੋਕਾਂ ਨੂੰ ਸ਼ਕਤੀਕਰਨ ’ਤੇ ਅਧਾਰਿਤ ਹੈ।

ਪਿਛਲੀ ਖ਼ਬਰ ਆਈ.ਬੀ. ਨੇ ਭਾਈ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਤਬਦੀਲ ਕਰਨ ਦਾ ਕੀਤਾ ਵਿਰੋਧ ਅਗਲੀ ਖ਼ਬਰ ਚੋਣਾਂ ਤੋਂ ਪਹਿਲਾਂ ਦਲਬਦਲੀਆਂ ਦੀ ਸ਼ੁਰੂਆਤ ਨੇ ਪੰਜਾਬ ਦੀ ਸਿਆਸਤ ’ਚ ਮਚਾਇਆ ਹੜਕੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।