02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੁਪਰੀਮ ਕੋਰਟ ਵਲੋਂ ਦਿੱਲੀ-ਐਨ.ਸੀ.ਆਰ. ’ਚ ਦੋ ਦਿਨ ਪਟਾਕੇ ਚਲਾਉਣ ਦੀ ਇਜਾਜ਼ਤ

ਸੁਪਰੀਮ ਕੋਰਟ ਵਲੋਂ ਦਿੱਲੀ-ਐਨ.ਸੀ.ਆਰ. ’ਚ ਦੋ ਦਿਨ ਪਟਾਕੇ ਚਲਾਉਣ ਦੀ ਇਜਾਜ਼ਤ

ਅਜੀਤ ਡੈਸਕ 03-11-2026

ਨਵੀਂ ਦਿੱਲੀ, 2 ਨਵੰਬਰ (ਉਪਮਾ ਡਾਗਾ ਪਾਰਥ)- ਸੁਪਰੀਮ ਕੋਰਟ ਨੇ ਦਿੱਲੀ-ਐਨ.ਸੀ.ਆਰ. ’ਚ ਦੀਵਾਲੀ ਮੌਕੇ ਸਮਾਂਬੱਧ ਢੰਗ ਨਾਲ ਦੋ ਦਿਨਾਂ ਲਈ ਗਰੀਨ ਪਟਾਕੇ ਚਲਾਉਣ ਦੀ ਇਜ਼ਾਜਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ 2 ਨਵੰਬਰ ਨੂੰ ਦਿੱਤੇ ਆਦੇਸ਼ ’ਚ ਕਿਹਾ ਕਿ 7 ਅਤੇ 8 ਨਵੰਬਰ ਨੂੰ ਸਵੇਰੇ 6 ਤੋਂ 7 ਵਜੇ ਅਤੇ ਰਾਤ 8 ਤੋਂ 10 ਵਜੇ ਤੱਕ ਗਰੀਨ ਪਟਾਕੇ ਚਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਕਿਸੇ ਵੀ ਹੋਰ ਸਮੇਂ ਪਟਾਕੇ ਚਲਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਸਰਬਉੱਚ ਅਦਾਲਤ ਨੇ 15 ਅਕਤੂਬਰ 2025 ਦੇ ਆਪਣੇ ਪਹਿਲਾਂ ਦੇ ਆਦੇਸ਼ ਦਾ ਪਾਲਣ ਕਰਦਿਆਂ ਨਾਲ ਹੀ ਸਪੱਸ਼ਟ ਕੀਤਾ ਹੈ ਕਿ 9 ਨਵੰਬਰ ਤੋਂ ਗਰੀਨ ਪਟਾਕਿਆਂ ’ਤੇ ਵੀ ਮੁੜ ਤੋਂ ਪਾਬੰਦੀ ਲਾ ਦਿੱਤੀ ਜਾਏਗੀ। ਅਦਾਲਤ ਨੇ ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਬਿਰਧ ਆਸ਼ਰਮਾਂ ਦੀਆਂ ਥਾਵਾਂ ’ਚ ਸਾਈਲੈਂਸ ਜ਼ੋਨ ਵੀ ਬਣਾਏ ਹਨ। ਇਨ੍ਹਾਂ ਦੇ 300 ਮੀਟਰ ਦੇ ਦਾਇਰੇ ਅੰਦਰ ਪਟਾਕੇ ਚਲਾਉਣ ਦੀ ਇਜ਼ਾਜਤ ਨਹੀਂ ਹੋਵੇਗੀ। ਇਨ੍ਹਾਂ ਖੇਤਰਾਂ ਨੂੰ ‘ਨੋ ਕ੍ਰੈਕਰ’ ਜ਼ੋਨ ਐਲਾਨਿਆ ਗਿਆ ਹੈ। ਅਦਾਲਤ ਨੇ ਐਨ.ਸੀ.ਆਰ. ਦੇ ਸਾਰੇ ਜ਼ਿਲ੍ਹਾ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਗਰੀਨ ਪਟਾਕਿਆਂ ਦੀ ਵਿਕਰੀ ਲਈ ਥਾਵਾਂ ਦੀ ਪਛਾਣ ਕਰਨ। ਇਨ੍ਹਾਂ ਥਾਵਾਂ ਦੀ ਚੋਣ ਸੰਬੰਧੀ ਜ਼ਿਲ੍ਹਿਆਂ ਦੇ ਐਸ.ਪੀ. ਨਾਲ ਸਲਾਹ-ਮਸ਼ਵਰਾ ਕਰਕੇ ਕੀਤੀ ਜਾਏਗੀ। ਦੁਕਾਨਦਾਰਾਂ ਨੂੰ ਵੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਗਰੀਨ ਪਟਾਕੇ ਸੀਲਬੰਦ ਡੱਬਿਆਂ ’ਚ ਹੀ ਵੇਚੇ ਜਾਣ।

 

ਪਿਛਲੀ ਖ਼ਬਰ ਜਲ ਸੈਨਾ ਨੂੰ ਮਿਲਣਗੇ 8 ਅਤਿ-ਆਧੁਨਿਕ ਜੰਗੀ ਜਹਾਜ਼ ਅਗਲੀ ਖ਼ਬਰ ਐਸ. ਆਈ. ਆਰ. ਤੋਂ ਬਾਅਦ ਪੰਜਾਬ ਸਮੇਤ ਚੋਣਾਂ ਵਾਲੇ 5 ਰਾਜਾਂ ’ਚ ਵੋਟਰਾਂ ਦੀ ਗਿਣਤੀ 13.24 ਫ਼ੀਸਦੀ ਤੱਕ ਘਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।