02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਾਊਦੀ ਅਰਬ ਜਾਣ ਵਾਲੀਆਂ ਭਾਰਤੀ ਉਡਾਣਾਂ ’ਚ ਵਿਘਨ ਜਾਰੀ

ਦੁਬਈ, 1 ਨਵੰਬਰ (ਪੀ.ਟੀ.ਆਈ.)-ਭਾਰਤ ਅਤੇ ਸਾਊਦੀ ਅਰਬ ਵਿਚਕਾਰ ਉਡਾਣਾਂ ਵਿਚ ਵਿਘਨ ਜਾਰੀ ਹੈ। ਖਾੜੀ ਦੇਸ਼ ਵਿਚ ਮੌਜੂਦਾ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦੇ ਹੋਏ ਅਕਾਸਾ ਏਅਰ ਨੇ ਐਤਵਾਰ ਨੂੰ ਜੇਦਾਹ ਲਈ ਆਪਣੀਆਂ ਸੇਵਾਵਾਂ ਦੀ ਮੁਅੱਤਲੀ 18 ਨਵੰਬਰ ਤੱਕ ਵਧਾ ਦਿੱਤੀ ਹੈ। ਏਅਰਲਾਈਨ ਨੇ ਕਿਹਾ ਕਿ ਰਿਆਧ ਜਾਣ ਅਤੇ ਆਉਣ ਵਾਲੀਆਂ ਉਡਾਣਾਂ 30 ਨਵੰਬਰ ਤੱਕ ਮੁਅੱਤਲ ਰਹਿਣਗੀਆਂ।ਇਹ ਐਲਾਨ ਏਅਰ ਇੰਡੀਆ ਅਤੇ ਏਅਰ ਇੰਡੀਆ ...

ਅਜੀਤ ਡੈਸਕ 02-11-2026

ਦੁਬਈ, 1 ਨਵੰਬਰ (ਪੀ.ਟੀ.ਆਈ.)-ਭਾਰਤ ਅਤੇ ਸਾਊਦੀ ਅਰਬ ਵਿਚਕਾਰ ਉਡਾਣਾਂ ਵਿਚ ਵਿਘਨ ਜਾਰੀ ਹੈ। ਖਾੜੀ ਦੇਸ਼ ਵਿਚ ਮੌਜੂਦਾ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦੇ ਹੋਏ ਅਕਾਸਾ ਏਅਰ ਨੇ ਐਤਵਾਰ ਨੂੰ ਜੇਦਾਹ ਲਈ ਆਪਣੀਆਂ ਸੇਵਾਵਾਂ ਦੀ ਮੁਅੱਤਲੀ 18 ਨਵੰਬਰ ਤੱਕ ਵਧਾ ਦਿੱਤੀ ਹੈ। ਏਅਰਲਾਈਨ ਨੇ ਕਿਹਾ ਕਿ ਰਿਆਧ ਜਾਣ ਅਤੇ ਆਉਣ ਵਾਲੀਆਂ ਉਡਾਣਾਂ 30 ਨਵੰਬਰ ਤੱਕ ਮੁਅੱਤਲ ਰਹਿਣਗੀਆਂ।ਇਹ ਐਲਾਨ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਵਲੋਂ ਜੇਦਾਹ, ਰਿਆਧ ਅਤੇ ਦਮਾਮ ਲਈ ਉਨ੍ਹਾਂ ਦੀਆਂ ਉਡਾਣਾਂ 14 ਨਵੰਬਰ ਤੱਕ ਮੁਅੱਤਲ ਰਹਿਣ ਦਾ ਐਲਾਨ ਕਰਨ ਤੋਂ ਦੋ ਦਿਨ ਬਾਅਦ ਆਇਆ ਹੈ।ਸਾਊਦੀ ਅਰਬ ਵਿਚ ਨਾਗਰਿਕਾਂ ਅਤੇ ਹਵਾਈ ਅੱਡਿਆਂ ਸਮੇਤ ਮਹੱਤਵਪੂਰਨ ਬੁਨਿਆਦੀ ਢਾਂਚੇ ‘ਤੇ ਹਮਲਿਆਂ ਵਿਚਕਾਰ ਉਡਾਣ ਵਿਚ ਵਿਘਨ ਜਾਰੀ ਹੈ।

ਪਿਛਲੀ ਖ਼ਬਰ ਦਿੱਲੀ ਮੈਟਰੋ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਔਰਤ ਸਮੇਤ ਤਿੰਨ ਗ੍ਰਿਫ਼ਤਾਰ ਅਗਲੀ ਖ਼ਬਰ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ 10 ਮਿੰਟਾਂ ’ਚ ਹਮਲਾ ਕਰ ਸਕਦੈ ਅਮਰੀਕਾ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।