25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸੋਨੀਆ ਗਾਂਧੀ ਨੇ ‘ਐਕਸ’ ’ਤੇ ਪਹਿਲੀ ਪੋਸਟ ’ਚ ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ ਇੰਸਟਾਗ੍ਰਾਮ ਤੋਂ ਬਾਅਦ ਹੁਣ ‘ਐਕਸ’ ’ਤੇ ਵੀ ਐਂਟਰੀ

ਨਵੀਂ ਦਿੱਲੀ, 24 ਅਕਤੂਬਰ (ਉਪਮਾ ਡਾਗਾ ਪਾਰਥ)-ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਇੰਸਟਾਗ੍ਰਾਮ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਵੀ ਐਂਟਰੀ ਕਰ ਲਈ ਹੈ। ਉਨ੍ਹਾਂ ਆਪਣੀ ਪਹਿਲੀ ਪੋਸਟ ’ਚ ਖਾਸ ਵੀਡੀਓ ਸਾਂਝਾ ਕਰਦਿਆਂ ਆਪਣੀ ...

ਅਜੀਤ ਡੈਸਕ 25-10-2026

ਨਵੀਂ ਦਿੱਲੀ, 24 ਅਕਤੂਬਰ (ਉਪਮਾ ਡਾਗਾ ਪਾਰਥ)-ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਇੰਸਟਾਗ੍ਰਾਮ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਵੀ ਐਂਟਰੀ ਕਰ ਲਈ ਹੈ। ਉਨ੍ਹਾਂ ਆਪਣੀ ਪਹਿਲੀ ਪੋਸਟ ’ਚ ਖਾਸ ਵੀਡੀਓ ਸਾਂਝਾ ਕਰਦਿਆਂ ਆਪਣੀ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਪ੍ਰੇਮ ਕਹਾਣੀ ਨੂੰ ਯਾਦ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਪਹਿਲੀ ਮੁਲਾਕਾਤ ਕੈਂਬਿ੍ਜ ਦੇ ਇਕ ਗ੍ਰੀਕ ਰੇਸਤਰਾਂ ’ਚ ਹੋਈ ਸੀ।  ਸੋਨੀਆ ਗਾਂਧੀ ਵੀਡੀਓ ’ਚ ਥੋੜ੍ਹਾ ਭਾਵੁੁਕ ਹੁੰਦਿਆਂ ਦਸਦੇ ਹਨ ਕਿ ਉਨ੍ਹਾਂ ਨੂੰ ਰਾਜੀਵ ਗਾਂਧੀ ਦੀ ਕਿਹੜੀ ਗੱਲ ਸਭ ਤੋਂ ਪਹਿਲਾਂ ਚੰਗੀ ਲੱਗੀ ਅਤੇ ਕਿਵੇਂ ਉਨ੍ਹਾਂ ਦੀ ਦੋਸਤੀ ਅੱਗੇ ਵਧੀ। ਉਨ੍ਹਾਂ ਲਿਖਿਆ ਕਿ ਕੈਂਬ੍ਰਿਜ ਦੇ ਇਕ ਛੋਟੇ ਜਿਹੇ ਗ੍ਰੀਕ ਰੇਸਤਰਾਂ ’ਚ ਉਨ੍ਹਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਹੋਈ। ਰਾਜੀਵ ਅਤੇ ਉਨ੍ਹਾਂ ਨੇ ਪਿਆਰ, ਹਾਸੇ ਅਤੇ ਯਾਦਾਂ ’ਚੋਂ ਭਰੀ ਇਕ ਦੁਨੀਆ ਬਣਾਈ। 10 ਨਵੰਬਰ ਨੂੰ ਉਹ ਇਸ ਦੁਨੀਆ ਨੂੰ ਤੁਹਾਡੇ (ਪਾਠਕਾਂ) ਨਾਲ ਸਾਂਝਾ ਕਰਨਗੇ। ਸੋਨੀਆ ਗਾਂਧੀ ਦੀ ਆਤਮਕਥਾ ‘ਬਿਲੋਂਗਿੰਗ-ਏ-ਜਰਨੀ ਆਫ ਲਵ’ 10 ਨਵੰਬਰ ਨੂੰ ਰਿਲੀਜ਼ ਹੋਵੇਗੀ। ਵੀਡੀਓ ’ਚ ਸੋਨੀਆ ਗਾਂਧੀ ਨੇ ਆਪਣੀ ਅਤੇ ਰਾਜੀਵ ਗਾਂਧੀ ਦੀ ਪਹਿਲੀ ਮੁਲਾਕਾਤ ਦਾ ਕਿੱਸਾ ਸਾਂਝਾ ਕਰਦਿਆਂ ਕਿਹਾ ਕਿ ਇੰਗਲੈਂਡ ਦੇ ਸ਼ੁਰੂਆਤੀ ਦਿਨਾਂ ’ਚ ਉਨ੍ਹਾਂ ਨੂੰ ਉਥੋਂ ਦਾ ਖਾਣਾ ਪਸੰਦ ਨਹੀਂ ਸੀ ਅਤੇ ਅੱਜ ਵਾਂਗ ਬਹੁਤ ਜ਼ਿਆਦਾ ਰੇਸਤਰਾਂ ਵੀ ਨਹੀਂ ਸਨ। ਇਸ ਦੌਰਾਨ ਉਨ੍ਹਾਂ ਨੂੰ ਕੈਂਬ੍ਰਿਜ ’ਚ ਇਕ ਯੂਨਾਨੀ ਰੇਸਤਰਾਂ ਮਿਲਿਆ, ਜਿਥੇ ਕਈ ਵਿਦਿਆਰਥੀ ਖਾਣਾ ਖਾਣ ਆਉਂਦੇ ਸਨ। ਉਸੇ ਰੇਸਤਰਾਂ ’ਚ ਉਨ੍ਹਾਂ ਦੀ ਪਹਿਲੀ ਮੁਲਾਕਾਤ ਰਾਜੀਵ ਗਾਂਧੀ ਨਾਲ ਹੋਈ ਸੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਮਿਲਣ ’ਤੇ ਉਨ੍ਹਾਂ ਮਹਿਸੂਸ ਕੀਤਾ ਕਿ ਉਹ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨਾਲ ਉਹ ਜ਼ਿੰਦਗੀ ਗੁਜ਼ਾਰਨਾ ਚਾਹੁਣਗੇ। ਦੋਹਾਂ ਨੂੰ ਇਕ ਸਾਂਝੇ ਦੋਸਤ ਨੇ ਆਪਸ ’ਚ ਮਿਲਵਾਇਆ ਸੀ। ਬਾਅਦ ’ਚ ਸੋਨੀਆ ਗਾਂਧੀ ਨੂੰ ਪਤਾ ਲੱਗਾ ਕਿ ਰਾਜੀਵ ਗਾਂਧੀ ਦੀ ਵੀ ਉਨ੍ਹਾਂ ਪ੍ਰਤੀ ਉਹੀ ਭਾਵਨਾ ਸੀ।  ਸੋਨੀਆ ਗਾਂਧੀ ਨੇ ਰਾਜੀਵ ਗਾਂਧੀ ਦੀ ਸ਼ਖ਼ਸੀਅਤ ਬਾਰੇ ਦੱਸਦਿਆਂ ਕਿਹਾ ਕਿ ਉਹ ਬਹੁਤ ਸ਼ਾਂਤ ਦਿਖਣ ਵਾਲੇ ਇਨਸਾਨ ਸਨ। ਭਾਵੇਂ ਉਹ ਬਹੁਤ ਦਿਲਕਸ਼ ਸ਼ਖ਼ਸੀਅਤ ਦੇ ਮਾਲਕ ਸਨ ਪਰ ਉਨ੍ਹਾਂ ਦੇ ਸੁਭਾਅ ਨੇ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ।

ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ’ ਚ ਸ਼ਾਹਕੋਟ ਦੀ ਟੀਮ ਬਣੀ ਚੈਂਪੀਅਨ ਅਗਲੀ ਖ਼ਬਰ ਟਰੰਪ ਦੀਆਂ ਮੱਧਕਾਲੀ ਚੋਣ ਰੈਲੀਆਂ ’ਚ ਛਾਇਆ ‘ਆਪ੍ਰੇਸ਼ਨ ਸੰਧੂਰ’ ਨੋਬਲ ਪੁਰਸਕਾਰ ਨਾ ਮਿਲਣ ਦਾ ਜਤਾਇਆ ਅਫ਼ਸੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।