06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕਾਲੇ ਸਾਗਰ ’ਚ ਮਾਲਵਾਹਕ ਜਹਾਜ਼ ’ਤੇ ਰੂਸ ਵਲੋਂ ਡਰੋਨ ਹਮਲਾ

ਕਾਲੇ ਸਾਗਰ ’ਚ ਮਾਲਵਾਹਕ ਜਹਾਜ਼ ’ਤੇ ਰੂਸ ਵਲੋਂ ਡਰੋਨ ਹਮਲਾ

ਅਜੀਤ ਡੈਸਕ 06-10-2026

ਲੰਡਨ, 5 ਅਕਤੂਬਰ (ਪੀ.ਟੀ.ਆਈ)-ਕਾਲੇ ਸਾਗਰ ਵਿਚ ਇੱਕ ਮਾਲਵਾਹਕ ਜਹਾਜ਼ ’ਤੇ ਰੂਸ ਵਲੋਂ ਕੀਤੇ ਡਰੋਨ ਹਮਲੇ ’ਚ ਘੱਟੋ-ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਲਕ ਦਲ ਦੇ ਕੁਝ ਮੈਂਬਰ (ਜਿਨ੍ਹਾਂ ਵਿਚ ਇੱਕ ਭਾਰਤੀ ਵੀ ਸ਼ਾਮਿਲ ਹੈ) ਜ਼ਖ਼ਮੀ ਹੋ ਗਏ। ਜਹਾਜ਼ ਵਿਚ ਭਾਰਤੀ ਅਤੇ ਅਜ਼ਰਬਾਇਜਾਨੀ ਨਾਗਰਿਕ ਵੀ ਸਵਾਰ ਸਨ। ਇਸ ਹਮਲੇ ਵਿਚ ਜਹਾਜ਼ ਦੇ ਕਪਤਾਨ ਸਮੇਤ ਦੋ ਦੀ ਮੌਤ ਹੋ ਗਈ। ਰੋਮਾਨੀਆ ਦੇ ਅਧਿਕਾਰੀਆਂ ਮੁਤਾਬਿਕ ਜਹਾਜ਼ ਵਿਚ ਸਵਾਰ 11 ਜਣਿਆਂ ਨੂੰ ਬਚਾ ਲਿਆ ਗਿਆ, ਜਦਕਿ ਦੋ ਜਣਿਆਂ ਦੀ ਮੌਤ ਹੋਣ ਦੀ ਜਾਣਕਾਰੀ ਹੈ। ਇੱਕ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਇਆ ਹੈ। ਰੋਮਾਨੀਆ ’ਚ ਭਾਰਤੀ ਦੂਤਘਰ ਨੇ ਦੱਸਿਆ ਕਿ ਚਾਲਕ ਦਲ ਦੇ ਮੈਂਬਰਾਂ ਵਿਚ ਤਿੰਨ ਭਾਰਤੀ ਨਾਗਰਿਕ ਸ਼ਾਮਿਲ ਸਨ ਅਤੇ ਉਨ੍ਹਾਂ ’ਚੋਂ ਇੱਕ ਜ਼ਖ਼ਮੀ ਹੋ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।

ਪਿਛਲੀ ਖ਼ਬਰ ਸੁਪਰੀਮ ਕੋਰਟ ਨੂੰ ਮਿਲੇ 3 ਨਵੇਂ ਜੱਜ ਅਗਲੀ ਖ਼ਬਰ ‘ਇੰਡੀਆ ਗੱਠਜੋੜ’ ਦੀਆਂ 19 ਪਾਰਟੀਆਂ ਅੱਜ ਕਰਨਗੀਆਂ ਚੋਣ ਕਮਿਸ਼ਨ ਦੀ ਘੇਰਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।