05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਿਸ਼ਾਨੇਬਾਜ਼ ਕੁਮਕੁਮ ਤੇ ਪਹਿਲਵਾਨ ਸੁਜੀਤ ਬਣੇ ਜਸਪਾਲ ਰਾਣਾ ਤੇ ਰਾਜਾ ਰਣਧੀਰ ਸਿੰਘ ਪੁਰਸਕਾਰਾਂ ਦੇ ਪਹਿਲੇ ਜੇਤੂ

ਨਾਗੋਆ, 4 ਅਕਤੂਬਰ (ਪੀ. ਟੀ. ਆਈ.)-ਭਾਰਤੀ ਉਲੰਪਿਕ ਐਸੋਸੀਏਸ਼ਨ (ਆਈ.ਓ.ਏ.) ਨੇ ਆਈਚੀ-ਨਾਗੋਆ ਏਸ਼ਿਆਈ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਤੀਰਅੰਦਾਜ਼ ਕੁਮਕੁਮ ਮੋਹੋਦ ਅਤੇ ਪਹਿਲਵਾਨ ਸੁਜੀਤ ਕਲਕਲ ਨੂੰ ...

ਅਜੀਤ ਡੈਸਕ 05-10-2026

ਨਾਗੋਆ, 4 ਅਕਤੂਬਰ (ਪੀ. ਟੀ. ਆਈ.)-ਭਾਰਤੀ ਉਲੰਪਿਕ ਐਸੋਸੀਏਸ਼ਨ (ਆਈ.ਓ.ਏ.) ਨੇ ਆਈਚੀ-ਨਾਗੋਆ ਏਸ਼ਿਆਈ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਤੀਰਅੰਦਾਜ਼ ਕੁਮਕੁਮ ਮੋਹੋਦ ਅਤੇ ਪਹਿਲਵਾਨ ਸੁਜੀਤ ਕਲਕਲ ਨੂੰ ਕ੍ਰਮਵਾਰ ‘ਜਸਪਾਲ ਰਾਣਾ ਪੁਰਸਕਾਰ’ ਅਤੇ ‘ਰਾਜਾ ਰਣਧੀਰ ਸਿੰਘ ਪੁਰਸਕਾਰ’ ਦੇ ਪਹਿਲੇ ਜੇਤੂਆਂ ਵਜੋਂ ਨਾਮਜ਼ਦ ਕੀਤਾ ਹੈ। ਇਹ ਪੁਰਸਕਾਰ ਆਈ.ਓ.ਏ. ਵਲੋਂ ਖੇਡਾਂ ਦੇ ਸਰਬੋਤਮ ਮਹਿਲਾ ਅਤੇ ਪੁਰਸ਼ ਖਿਡਾਰੀਆਂ ਦਾ ਸਨਮਾਨ ਕਰਨ ਅਤੇ ਇਸ ਸਾਲ ਦੇ ਸ਼ੁਰੂ ਵਿਚ ਵਿੱਛੜ ਗਏ ਭਾਰਤੀ ਖੇਡ ਜਗਤ ਦੇ ਦੋ ਦਿੱਗਜਾਂ ਦੀ ਵਿਰਾਸਤ ਨੂੰ ਯਾਦ ਰੱਖਣ ਲਈ ਸ਼ੁਰੂ ਕੀਤੇ ਗਏ ਹਨ। 17 ਸਾਲਾ ਮੋਹੋਦ, ਜੋ ਆਪਣੀਆਂ ਪਹਿਲੀਆਂ ਏਸ਼ਿਆਈ ਖੇਡਾਂ ਵਿਚ ਹਿੱਸਾ ਲੈ ਰਹੀ ਸੀ, ਨੇ ਤਿੰਨ ਤਗਮੇ (ਦੋ ਸੋਨੇ ਸਮੇਤ) ਜਿੱਤੇ ਅਤੇ ਮਹਿਲਾ ਰਿਕਰਵ ਤੀਰਅੰਦਾਜ਼ੀ ਵਿਚ ਦੱਖਣੀ ਕੋਰੀਆ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਦਬਦਬੇ ਨੂੰ ਖਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ, ਜਦੋਂਕਿ 23 ਸਾਲ ਦੇ ਸੁਜੀਤ ਕਲਕਲ ਨੇ ਏਸ਼ਿਆਈ ਖੇਡਾਂ ਦੇ 65 ਕਿੱਲੋ ਵਰਗ ’ਚ ਸੈਮੀਫਾਈਨਲ ਵਿਚ ਜਪਾਨ ਦੇ ਮੌਜੂਦਾ ਉਲੰਪਿਕ ਚੈਂਪੀਅਨ ਕੋਟਾਰੋ ਕਿਯੂਕਾ ਨੂੰ ਹਰਾਇਆ ਅਤੇ ਫਿਰ ਅਬਦੁਲਮਾਜ਼ਿਦ ਕੁਦੀਯੇਵ ਵਿਰੁੱਧ ਸੋਨ ਤਗਮੇ ਦੇ ਮੁਕਾਬਲੇ ਵਿਚ 2-9 ਨਾਲ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਸਿਰਫ 10 ਸਕਿੰਟ ਪਹਿਲਾਂ ਦਾਅ ਮਾਰ ਕੇ ਮੁਕਾਬਲਾ 10-9 ਨਾਲ ਆਪਣੇ ਨਾਂਅ ਕਰ ਲਿਆ।

ਪਿਛਲੀ ਖ਼ਬਰ ਪਰਗਟ ਸਿੰਘ ਵਲੋਂ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਗੁਰਸ਼ਰਨ ਕੌਰ ਤੇ ਅੰਬਿਕਾ ਸੋਨੀ ਨੂੰ ਵੀ ਮਿਲੇ ਅਗਲੀ ਖ਼ਬਰ ਰਿਸ਼ਵਤਖੋਰੀ ਦੇ ਮਾਮਲੇ ’ਚ ਡੀ.ਜੀ.ਸੀ.ਏ. ਦਾ ਡਿਪਟੀ ਡਾਇਰੈਕਟਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।