05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਜਲ ਸੈਨਾ ਦਾ ਜਵਾਨ ਗ੍ਰਿਫ਼ਤਾਰ

ਕੋਇੰਬਟੂਰ, 4 ਅਕਤੂਬਰ (ਏਜੰਸੀ)-ਆਂਧਰਾ ਪ੍ਰਦੇਸ਼ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਸੈੱਲ ਨੇ ਭਾਰਤੀ ਜਲ ਸੈਨਾ ਦੇ ਜਵਾਨ ਪ੍ਰਦੀਪ ਮੁਖਰਜੀ ਨੂੰ ਕੋਇੰਬਟੂਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਪਾਕਿਸਤਾਨੀ ਮਹਿਲਾ ਖੁਫੀਆ ...

ਅਜੀਤ ਡੈਸਕ 05-10-2026

ਕੋਇੰਬਟੂਰ, 4 ਅਕਤੂਬਰ (ਏਜੰਸੀ)-ਆਂਧਰਾ ਪ੍ਰਦੇਸ਼ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਸੈੱਲ ਨੇ ਭਾਰਤੀ ਜਲ ਸੈਨਾ ਦੇ ਜਵਾਨ ਪ੍ਰਦੀਪ ਮੁਖਰਜੀ ਨੂੰ ਕੋਇੰਬਟੂਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਪਾਕਿਸਤਾਨੀ ਮਹਿਲਾ ਖੁਫੀਆ ਏਜੰਟ ਨੂੰ ਰੱਖਿਆ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਦੇਣ ਦਾ ਦੋਸ਼ ਹੈ। ‘ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਮੁਤਾਬਕ ਮਹਿਲਾ ਏਜੰਟ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਦੀਪ ਨਾਲ ਸੰਪਰਕ ਕਰਕੇ ਉਸ ਨੂੰ ਹਨੀਟ੍ਰੈਪ ’ਚ ਫਸਾਇਆ। ਪ੍ਰਦੀਪ ਕੋਇੰਬਟੂਰ ਦੇ ਰੈੱਡ ਫੀਲਡਜ਼ ਸਥਿਤ ਆਈ.ਐੱਨ.ਐੱਸ. ਅਗ੍ਰਣੀ ਵਿਖੇ ਮੈਨੇਜਮੈਂਟ ਡਿਵੈਲਪਮੈਂਟ ਕੋਰਸ ਕਰ ਰਿਹਾ ਸੀ। ਕੁਝ ਮਹੀਨੇ ਪਹਿਲਾਂ ਮਹਿਲਾ ਏਜੰਟ ਨੇ ਸੋਸ਼ਲ ਮੀਡੀਆ ਰਾਹੀਂ ਉਸ ਨਾਲ ਦੋਸਤੀ ਕੀਤੀ ਤੇ ਹੌਲੀ-ਹੌਲੀ ਵਿਸ਼ਾਖਾਪਟਨਮ ਨੇਵਲ ਬੇਸ ਨਾਲ ਸੰਬੰਧਿਤ ਜਾਣਕਾਰੀ ਹਾਸਲ ਕੀਤੀ। ਕਾਊਂਟਰ ਇੰਟੈਲੀਜੈਂਸ ਦੀ ਵਿਸ਼ੇਸ਼ ਟੀਮ ਆਈ.ਐੱਨ.ਐੱਸ. ਅਗ੍ਰਣੀ ਪਹੁੰਚੀ ਤੇ ਪ੍ਰਦੀਪ ਨੂੰ ਹਿਰਾਸਤ ’ਚ ਲੈ ਲਿਆ। ਇਸ ਤੋਂ ਬਾਅਦ ਉਸ ਨੂੰ ਸਥਾਨਕ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਕੇ ਟਰਾਂਜ਼ਿਟ ਵਾਰੰਟ ਹਾਸਿਲ ਕੀਤਾ ਗਿਆ। ਸ਼ਾਮ ਨੂੰ ਉਸ ਨੂੰ ਅਗਲੀ ਪੁੱਛਗਿੱਛ ਲਈ ਵਿਜੈਵਾੜਾ ਸਥਿਤ ਕਾਊਂਟਰ ਇੰਟੈਲੀਜੈਂਸ ਮੁੱਖ ਦਫ਼ਤਰ ਲਿਜਾਇਆ ਗਿਆ।

ਪਿਛਲੀ ਖ਼ਬਰ ਰਿਸ਼ਵਤਖੋਰੀ ਦੇ ਮਾਮਲੇ ’ਚ ਡੀ.ਜੀ.ਸੀ.ਏ. ਦਾ ਡਿਪਟੀ ਡਾਇਰੈਕਟਰ ਗ੍ਰਿਫ਼ਤਾਰ ਅਗਲੀ ਖ਼ਬਰ ਭਾਜਪਾ ਨੇ ਰਾਜ ਸਭਾ ਲਈ 2 ਉਮੀਦਵਾਰਾਂ ਦਾ ਕੀਤਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।