ਛਪਾਰ (ਹਲਕਾ ਦਾਖਾ, ਜਗਰਾਓਂ), 26 ਸਤੰਬਰ (ਰਵਿੰਦਰ ਪੁਰੀ/ਨਿਰਮਲ ਸਿੰਘ ਧਾਲੀਵਾਲ)- ‘ਪੰਜਾਬ ਬਚਾਓ, ਸੁਖਬੀਰ ਸਿੰਘ ਬਾਦਲ ਲਿਆਓ’ ਦੇ ਨਾਅਰੇ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਦਾਖਾ ’ਚ ਪ੍ਰਸਿੱਧ ਮੇਲਾ ਛਪਾਰ ’ਤੇ ਸਿਆਸੀ ਕਾਨਫਰੰਸ ਸਮੇਂ ਜੁੜੇ ਵੱਡੇ ਇਕੱਠ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਪਿੱਠ ਥਾਪੜੀ ਗਈ। ਮੇਲਾ ਛਪਾਰ ਕਾਨਫਰੰਸ ਦੇ ਮੰਚ ਤੋਂ ਇਕੱਤਰਤਾ ਨੂੰ ਸੰਬੋਧਨ ਕਰਦੇ ਸਮੇਂ ਸੁਖਬੀਰ ਨੇ ਸੱਤਾਧਾਰੀ ਸਰਕਾਰ ’ਤੇ ਹਮਲੇ ਕਰਦਿਆਂ ਕਿਹਾ ਕਿ ਗੈਰ-ਸਿਆਸੀ ਲੋਕਾਂ ਦੇ ਹੱਥਾਂ ’ਚ ਪੰਜਾਬ ਦਾ ਰਾਜ-ਭਾਗ ਜਾਣ ਕਰਕੇ ਸੂਬਾ ਅੱਜ ਕਰਜ਼ੇ ਦੀ ਚਰਮ ਸੀਮਾ ’ਤੇ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਗਮਾਡਾ ਦੀ ਜਾਇਦਾਦ ਨਿਲਾਮੀ ਸਮੇਂ 10 ਹਜ਼ਾਰ ਕਰੋੜ ਦਾ ਘਪਲਾ ਅਮਰੇਂਦਰ ਝਾਅ ਵਰਗੇ ਉਹ ਲੋਕ ਕਰ ਗਏ, ਜਿਨ੍ਹਾਂ ਕੋਲ ਸਰਕਾਰ ਵਿਚ ਕੋਈ ਅਧਿਕਾਰਤ ਅਹੁਦਾ ਹੀ ਨਹੀਂ, ਅਜਿਹੇ ਲੋਕ ਪੰਜਾਬ ਨੂੰ ਲੁੱਟ ਕੇ, ਲੁੱਟਿਆ ਧਨ ‘ਆਪ’ ਕਨਵੀਨਰ ਕੇਜਰੀਵਾਲ ਤੇ ‘ਆਪ’ ਆਗੂ ਮਨੀਸ਼ ਸਿਸੋਦੀਆ ਕੋਲ ਦਿੱਲੀ ਪਹੁੰਚਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨੌਕਰੀਆਂ ਦੀ ਗੱਲ ਕਰ ਰਹੇ ਭਗਵੰਤ ਮਾਨ ਨੇ ਪਟਵਾਰੀਆਂ ਦੀਆਂ ਹਜ਼ਾਰ ਤੋਂ ਵੱਧ ਅਸਾਮੀਆਂ ਹੀ ਖ਼ਤਮ ਕਰ ਦਿੱਤੀਆਂ। ਪ੍ਰਦਰਸ਼ਨਕਾਰੀ ਸਰਕਾਰੀ ਮੁਲਾਜ਼ਮਾਂ, ਕਿਸਾਨਾਂ, ਖੇਤ ਮਜ਼ਦੂਰਾਂ ਦੀ ਗੱਲ ਸੁਣਨ ਦੀ ਥਾਂ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਮੰਡੀ ਬਣੇ ਪੰਜਾਬ ਨੂੰ ਮੁੜ ‘ਸੋਨੇ ਦੀ ਚਿੜੀ’ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉ, ਇਹੋ ਪਾਰਟੀ ਪੰਜਾਬ ਦੇ ਹਿਤਾਂ ਲਈ ਸੰਜੀਦਾ ਹੈ। ਉਨ੍ਹਾਂ ਨੇ ਹਲਕਾ ਦਾਖਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੀ ਪਾਰਟੀ ਵਲੋਂ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਯੋਗਤਾ ਅਤੇ ਜ਼ਿੰਮੇਵਾਰੀ ਵਾਲਾ ਨੌਜਵਾਨ ਆਗੂ ਹੈ, ਹਲਕਾ ਦਾਖਾ ਦੇ ਪੰਥਕ ਲੋਕ ਜਸਕਰਨ ਸਿੰਘ ਦਿਓਲ ਨੂੰ ਮੇਰੇ ਵਾਂਗ ਹੀ ਪਿਆਰ ਦੇਣਗੇ। ਹੁਣ ਜਸਕਰਨ ਸਿੰਘ ਦਿਓਲ ਨੂੰ ਟਿਕਟ ਦੀ ਜ਼ਿੰਮੇਵਾਰੀ ਮੇਰੀ ਤੇ ਜਿਤਾਉਣਾ ਤੁਸੀਂ ਹੈ। ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ‘ਆਪ’ ਸਰਕਾਰ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਘਿਉ-ਖਿਚੜੀ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਡੀ.ਜੀ.ਪੀ. ਦੀਆਂ ਸਖਤ ਹਦਾਇਤਾਂ ’ਤੇ ਡੀ.ਆਈ.ਜੀ. ਐੱਸ.ਐੱਸ.ਪੀ. ਦੇ ਹੁਕਮਾਂ ਤਹਿਤ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਰੈਲੀ ’ਚ ਪਹੁੰਚਣ ਵਾਲਿਆਂ ਲਈ ਰੋਕਾਂ ਖੜੀਆਂ ਕੀਤੀਆਂ, ਜਦ ਕਿ ਵਿਰੋਧੀਆਂ ਦੀ ਕਾਨਫ਼ਰੰਸ ਲਈ ਸਰਕਾਰ ਪੂਰਾ ਸਹਿਯੋਗ ਕਰ ਰਹੀ ਹੈ। ਮਜੀਠੀਆ ਨੇ ਵੀ ਜਸਕਰਨ ਸਿੰਘ ਦਿਓਲ ਦੀ ਪਿੱਠ ਥਾਪੜੀ। ਇਸ ਮੌਕੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਬੀਬੀ ਕਿਰਨਦੀਪ ਕੌਰ ਕਾਦੀਆਂ, ਜਸਵੀਰ ਸਿੰਘ ਜੱਸੀ ਮੰਨਵੀ, ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਪ੍ਰਭਜੋਤ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਭਿੰਦਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਅਮਰੀਕ ਸਿੰਘ ਰੋੜੀਆਂ, ਬਲਵਿੰਦਰ ਸਿੰਘ ਸੰਧੂ, ਕਮਲ ਚੈਟਲੀ, ਜਗਬੀਰ ਸਿੰਘ ਸੋਖੀ, ਜਗਪਾਲ ਸਿੰਘ ਗਿਆਸਪੁਰਾ, ਅਮਿਤ ਗੋਸਾਈ, ਮਨਜੀਤ ਸਿੰਘ ਮਦਨੀਪੁਰ, ਭੁਪਿੰਦਰ ਸਿੰਘ ਭਿੰਦਾ ਜ਼ਿਲ੍ਹਾ ਪ੍ਰਧਾਨ, ਗੁਰਪ੍ਰੀਤ ਸਿੰਘ ਲਾਪਰਾਂ, ਪੀ.ਏ.ਸੀ. ਮੈਂਬਰ ਸੁਖਪਾਲ ਸਿੰਘ ਈਸੇਵਾਲ, ਜਨਰਲ ਕੌਂਸਲ ਮੈਂਬਰ ਜਗਦੀਸ਼ ਸਿੰਘ ਗੋਰਸੀਆਂ, ਅਮਨਦੀਪ ਸਿੰਘ ਅਮਨਾ ਸਵੱਦੀ, ਅਮੋਲਕ ਸਿੰਘ ਧੂਲਕੋਟ, ਹਰਪ੍ਰੀਤ ਸਿੰਘ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੰਤ ਸਿੰਘ ਘਲੋਟੀ, ਘੁੰਗਰਾਣਾ, ਇਕਬਾਲ ਸਿੰਘ ਪਾਲੀ ਮੋਹੀ, ਚਮਕੌਰ ਸਿੰਘ ਭਰੋਵਾਲ, ਨਿਰਮਲ ਸਿੰਘ ਰਤਨ, ਪ੍ਰਿਤਪਾਲ ਸਿੰਘ ਜੋਧਾਂ, ਮਨਦੀਪ ਸਿੰਘ ਗਿਲ ਮੋਹੀ, ਗੁਰਦੀਪ ਸਿੰਘ ਰਕਬਾ, ਮਨੀ ਗਹੌਰ, ਮਨਜੋਤ ਸਿੰਘ ਬੱਦੋਵਾਲ, ਲਖਬੀਰ ਸਿੰਘ ਮਾਜਰੀ, ਪ੍ਰਕੀਰਤ ਸਿੰਘ ਦਿਓਲ, ਹੈਰੀ ਪਮਾਲੀ, ਕਰਮ ਸਿੰਘ ਸਲੇਮਪੁਰ, ਮਨਜੀਤ ਸਿੰਘ ਰਾਉਵਾਲ, ਗੁਰਤੇਜ਼ ਸਿੰਘ ਢੈਪਈ, ਗੁਰਮੀਤ ਸਿੰਘ, ਜ਼ੋਰਾ ਸਿੰਘ, ਪ੍ਰਭਸਿਮਰਨ ਸਿੰਘ, ਪ੍ਰਿਤਪਾਲ ਸਿੰਘ ਤਲਵਾੜਾ, ਅਮਰਜੀਤ ਸਿੰਘ ਤਲਵੰਡੀ, ਹਰਮੇਲ ਸਿੰਘ ਲਤਾਲਾ, ਹਰਮੇਲ ਸਿੰਘ ਫੱਲੇਵਾਲ, ਜਗਦੀਸ਼ ਸਿੰਘ ਗੋਰਸੀਆਂ, ਸੁਖਪਾਲ ਸਿੰਘ ਸੇਖੋਂ, ਬਲਦੇਵ ਸਿੰਘ ਬੀੜ ਗਗੜਾ, ਸਵਰਨ ਸਿੰਘ ਛੱਜਾਵਾਲ, ਗੁਰਦੀਪ ਸਿੰਘ ਫੱਲੇਵਾਲ, ਅਮਨਦੀਪ ਸਿੰਘ ਸਵੱਦੀ, ਗੁਰਿੰਦਰ ਸਿੰਘ ਈਸੇਵਾਲ, ਗੁਰਿੰਦਰਜੀਤ ਸਿੰਘ ਰੂਮੀ, ਤਰਸੇਮ ਸਿੰਘ ਚਚਰਾੜੀ, ਸੁਰਜੀਤ ਸਿੰਘ ਕੋਠੇ ਹਾਂਸ, ਸੁਰਿੰਦਰ ਸਿੰਘ ਲਤਾਲਾ, ਹਰਿੰਦਰ ਸਿੰਘ ਈਸੇਵਾਲ, ਸਤਵੰਤ ਸਿੰਘ ਮਲਸੀਹਾਂ, ਹਰਪਾਲ ਸਿੰਘ ਕੋਠੇ ਪੋਨੇ, ਅੰਮ੍ਰਿਤਪਾਲ ਸਿੰਘ ਖੰਡੂਰ, ਮਨਪ੍ਰੀਤ ਸਿੰਘ ਬੁੱਟਰ ਨੱਥੋਵਾਲ, ਸੁਸ਼ੀਲ ਕੁਮਾਰ ਵਿੱਕੀ ਚੌਧਰੀ, ਜਗਦੀਪ ਸਿੰਘ ਦਿਓਲ, ਜਥੇਦਾਰ ਜਗਰੂਪ ਸਿੰਘ ਗੁੱਜਰਵਾਲ ਐੱਸ.ਸੀ ਵਿੰਗ ਪ੍ਰਧਾਨ, ਚਮਕੌਰ ਸਿੰਘ ਉੱਭੀ ਪ੍ਰਧਾਨ ਬੀ.ਸੀ ਵਿੰਗ, ਗੁਰਵਿੰਦਰ ਸਿੰਘ ਕੋਠੇ ਹਾਂਸ, ਬਸੰਤ ਸਿੰਘ ਛੱਜਾਵਾਲ, ਸਿਕੰਦਰ ਸਿੰਘ ਸਿੱਧਵਾਂ, ਗੁਰਮੁਖ ਸਿੰਘ ਲਤਾਲਾ, ਦਲਬੀਰ ਸਿੰਘ ਲਤਾਲਾ, ਸੁਖਪਾਲ ਸਿੰਘ ਛਪਾਰ, ਗੁਰਜੀਤ ਸਿੰਘ ਛਪਾਰ, ਗੁਰਪਿੰਦਰ ਸਿੰਘ ਬਿੱਲ ਬੱਲੋਵਾਲ, ਸੁਖਮਿੰਦਰ ਕੌਰ ਗੁੱਜਰਵਾਲ, ਹਰਪ੍ਰੀਤ ਕੌਰ ਫੱਲੇਵਾਲ, ਮਨਦੀਪ ਕੌਰ ਗੁੱਜਰਵਾਲ, ਜਸਵੀਰ ਕੌਰ ਸ਼ੇਖੂਪੁਰਾ, ਕਮਲਜੀਤ ਕੌਰ ਚਮਿੰਡਾ, ਜਸਪ੍ਰੀਤ ਕੌਰ ਭਨੋਹੜ, ਲਖਵਿੰਦਰ ਕੌਰ ਗੁੱਜਰਵਾਲ, ਜਸਵੀਰ ਕੌਰ ਗੁੜੇ, ਸੁਖਵੀਰ ਕੌਰ, ਹਰਮਨਦੀਪ ਕੌਰ ਦਿਓਲ, ਚਰਨਜੀਤ ਕੌਰ ਦਿਓਲ, ਜਸਵਿੰਦਰ ਕੌਰ ਗੁੱਜਰਵਾਲ, ਸਿਮਰਨ ਕੌਰ ਢੈਪਈ, ਸੁਰਿੰਦਰ ਕੌਰ ਢੈਪਈ, ਮਨੀਸ਼ਾ ਢੈਪਈ, ਮਨਪ੍ਰੀਤ ਕੌਰ ਚਮਿੰਡਾ, ਹੋਰ ਸੀਨੀਅਰ ਟੀਮ ਮੌਜੂਦ ਰਹੀ। ਮੇਲਾ ਛਪਾਰ ਕਾਨਫਰੰਸ ’ਤੇ ਮੁੱਖ ਪ੍ਰਬੰਧਕ ਜਸਕਰਨ ਸਿੰਘ ਦਿਓਲ ਵਲੋਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਹੋਰ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਵਿਚ ਹਲਕਾ ਦਾਖਾ ’ਚੋਂ ਪਹੁੰਚੇ ਪਾਰਟੀ ਵਰਕਰਾਂ, ਵੋਟਰਾਂ ਦੇ ਨਾਲ ਸੀਨੀਅਰ ਆਗੂਆਂ, ਸਰਕਲ ਪ੍ਰਧਾਨਾਂ, ਸਾਥੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ।