25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਬਰਖ਼ਾਸਤ ਆਈ.ਜੀ. ਰਾਜਜੀਤ ਸਿੰਘ ਨੇ ਪਟਿਆਲਾ ’ਚ ਕੀਤਾ ਆਤਮ ਸਮਰਪਣ

ਮਨਦੀਪ ਸਿੰਘ ਖਰੌੜ ਪਟਿਆਲਾ, 24 ਸਤੰਬਰ-ਨਸ਼ਾ ਤਸਕਰੀ, ਫਿਰੌਤੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ’ਚ ਕਈ ਸਾਲਾ ਤੋਂ ਫ਼ਰਾਰ ਚੱਲ ਰਹੇ ਬਰਖ਼ਾਸਤ ਆਈ.ਜੀ. ਰਾਜਜੀਤ ਸਿੰਘ ਨੇ ਪਟਿਆਲਾ ਵਿਖੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਕੋਲ ਸਵੇਰੇ ਆਤਮ ...

ਅਜੀਤ ਡੈਸਕ 25-09-2026

ਨਸ਼ਾ ਤਸਕਰੀ, ਫਿਰੌਤੀ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਸੀ ਫ਼ਰਾਰ * 2019 ਤੋਂ ਲੱਭ ਰਹੀ ਸੀ ਪੁਲਿਸ
ਮਨਦੀਪ ਸਿੰਘ ਖਰੌੜ
ਪਟਿਆਲਾ, 24 ਸਤੰਬਰ-ਨਸ਼ਾ ਤਸਕਰੀ, ਫਿਰੌਤੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ’ਚ ਕਈ ਸਾਲਾ ਤੋਂ ਫ਼ਰਾਰ ਚੱਲ ਰਹੇ ਬਰਖ਼ਾਸਤ ਆਈ.ਜੀ. ਰਾਜਜੀਤ ਸਿੰਘ ਨੇ ਪਟਿਆਲਾ ਵਿਖੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਕੋਲ ਸਵੇਰੇ ਆਤਮ ਸਮਰਪਣ ਕਰ ਦਿੱਤਾ ਹੈ। ਬਾਅਦ ’ਚ ਉਸ ਨੂੰ ਅਧਿਕਾਰਤ ਤੌਰ ’ਤੇ ਹਿਰਾਸਤ ’ਚ ਲੈ ਕੇ ਅਗਲੇਰੀ ਕਾਰਵਾਈ ਲਈ ਏ.ਐਨ.ਟੀ.ਐਫ. ਦੀ ਪੁਲਿਸ ਟੀਮ ਮੋਹਾਲੀ ਵਿਖੇ ਲੈ ਗਈ। ਇਸ ਸੰਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜਜੀਤ ਸਿੰਘ ਨੂੰ ਕਾਬੂ ਕਰਨ ਲਈ ਪੁਲਿਸ ਦੇ ਵੱਖ-ਵੱਖ ਵਿੰਗ ਤਕਨੀਕੀ ਢੰਗ ਨਾਲ ਕੰਮ ਕਰ ਰਹੇ ਸੀ। ਇਸ ਸੰਬੰਧੀ ਸੁਪਰੀਮ ਕੋਰਟ  ਸਾਹਮਣੇ ਬਰਖ਼ਾਸਤ ਆਈ.ਜੀ. ਦੇ ਵਕੀਲਾਂ ਵਲੋਂ ਰਾਜਜੀਤ ਦੇ ਮਾਮਲਿਆਂ ਦੀ ਜਾਂਚ ਪੰਜਾਬ ਤੋਂ ਬਾਹਰ ਹੋਰ ਸੂਬੇ ’ਚ ਕਰਵਾਉਣ ਲਈ ਵਿਸ਼ੇਸ਼ ਲੀਵ ਪਟੀਸ਼ਨ (ਐਸ.ਐਲ.ਪੀ) ਦਾਇਰ ਕਰ ਕੇ ਰਾਜਜੀਤ ਸਿੰਘ ਦੇ ਪੁਲਿਸ ਕੋਲ ਸਮਰਪਣ ਦੀ ਪੇਸ਼ਕਸ਼ ਕੀਤੀ ਸੀ। ਬਾਅਦ ’ਚ 10 ਸਤੰਬਰ ਨੂੰ ਅਦਾਲਤ ਨੇ ਰਾਜਜੀਤ ਸਿੰਘ ਨੂੰ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਸੀ। ਇਸ ਮਾਮਲੇ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ‘ਆਪ’ ਸਰਕਾਰ ਵਲੋਂ ਤਿੰਨ ਵਿਸ਼ੇਸ਼ ਜਾਂਚ ਟੀਮਾਂ (ਐਸ.ਆਈ.ਟੀ) ਦੀਆਂ ਰਿਪੋਰਟਾਂ ਦੇ ਆਧਾਰ ’ਤੇ 17 ਅਪ੍ਰੈਲ, 2023 ਨੂੰ ਰਾਜਜੀਤ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਸੀ। ਵਿਸ਼ੇਸ਼ ਜਾਂਚ ਟੀਮਾਂ ਦੀਆਂ ਰਿਪੋਰਟਾਂ ’ਚ ਦੱਸਿਆ ਗਿਆ ਸੀ ਕਿ ਤਰਨਤਾਰਨ ਦੇ ਐੱਸ.ਐੱਸ.ਪੀ. ਵਜੋਂ ਰਾਜਜੀਤ ਸਿੰਘ ਨੇ ਸੀ.ਆਈ.ਏ. ਇੰਚਾਰਜ ਇੰਦਰਜੀਤ ਸਿੰਘ ਨਾਲ ਮਿਲ ਕੇ  ਤਸਕਰਾਂ ਨੂੰ ਬਚਾਉਣ, ਬੇਗੁਨਾਹਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਅਤੇ ਜਾਂਚ ਨੂੰ ਰੋਕਣ ਤੇ ਖ਼ਰਾਬ ਕਰਨ ਦਾ ਕੰਮ ਕੀਤਾ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਐਨ.ਡੀ.ਪੀ.ਐੱਸ. ਐਕਟ ਤਹਿਤ 50 ਤੋਂ ਵੱਧ ਕੈਮੀਕਲ ਟੈਸਟਿੰਗ ਸੈਂਪਲ ਸ਼ੱਕੀ ਹਾਲਾਤ ਵਿਚ ਫ਼ੇਲ੍ਹ ਹੋ ਗਏ ਸਨ। ਜਾਂਚ ’ਚ ਸਾਹਮਣੇ ਆਇਆ ਸੀ ਕਿ ਰਾਜਜੀਤ ਸਿੰਘ ਨੇ ਇੰਦਰਜੀਤ ਸਿੰਘ ਵਿਰੁੱਧ ਚੱਲ ਰਹੇ ਅਪਰਾਧਿਕ ਮਾਮਲਿਆਂ ਅਤੇ ਬਕਾਇਆ ਜਾਂਚਾਂ ਦੇ ਬਾਵਜੂਦ ਉਸ ਨੂੰ ਵਾਰ-ਵਾਰ ਸਰਕਾਰੀ ਪ੍ਰਸੰਸਾ ਪੱਤਰ ਜਾਰੀ ਕੀਤੇ ਅਤੇ ਉਸ ਦੀਆਂ ਬਦਲੀਆਂ ਕਰਵਾਈਆਂ। ਉਕਤ ਦੋਵਾਂ ਮੁਲਜ਼ਮਾਂ ਨੇ ਕਾਨੂੰਨੀ ਚੋਰ ਮੋਰੀਆਂ ਰਾਹੀਂ ਨਸ਼ਾ ਤਸਕਰਾਂ ਤੋਂ ਮੋਟੀ ਰਕਮ ਲੈਣ ਦੇ ਨਾਲ ਉਨ੍ਹਾਂ ਦੀ ਜ਼ਮਾਨਤ ’ਤੇ ਕੇਸ ਬਰੀ ਕਰਨ ’ਚ ਸਹਾਇਤਾ ਵੀ ਕੀਤੀ ਸੀ। ਰਾਜਜੀਤ ਸਿੰਘ ਖ਼ਿਲਾਫ਼ ਐਨ.ਡੀ.ਪੀ.ਐਸ. ਅਤੇ ਆਈ.ਪੀ.ਸੀ. ਅਤੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਉਰੋ ਵਲੋਂ ਕਰੋੜਾਂ ਦੇ ਲੈਣ ਦੇਣ ਦੀ ਜਾਂਚ ਵੀ ਚੱਲ ਰਹੀ ਹੈ। ਐਨ.ਡੀ.ਪੀ.ਐੱਸ. ਐਕਟ ਦੀ ਤਹਿਤ ਮੁਲਜ਼ਮ ਦੀਆਂ ਪਛਾਣੀਆਂ ਗਈਆਂ 9 ਜਾਇਦਾਦਾਂ ਨੂੰ ਕੁਰਕ ਕਰਨ ਦੀ ਕਾਰਵਾਈ ਅਜੇ ਵੀ ਜਾਰੀ ਹੈ।

ਪਿਛਲੀ ਖ਼ਬਰ ਸਿਆਸਤ ’ਚ ਕਿੰਨੀ ਵੀ ਤਾਕਤ ਮਿਲੇ, ਸੇਵਾ ਦੇ ਰਾਹ ਤੋਂ ਨਹੀਂ ਹਟਾਂਗੇ- ਮੋਦੀ ਅਗਲੀ ਖ਼ਬਰ ਯਮੁਨਾ ਐਕਸਪ੍ਰੈੱਸਵੇਅ ’ਤੇ ਏ.ਸੀ. ਬੱਸ ਨੂੰ ਲੱਗੀ ਅੱਗ-9 ਯਾਤਰੀ ਜਿਊਂਦੇ ਸਡ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।