ਸੰਯੁਕਤ ਰਾਸ਼ਟਰ, 24 ਸਤੰਬਰ (ਏ.ਪੀ.)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਵਿਸ਼ਵ ਨੇਤਾਵਾਂ ਨੂੰ ਕਿਹਾ ਕਿ ਈਰਾਨ ’ਤੇ ਹਮਲਾ ਕਰਨਾ “ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ’ਚੋਂ ਇਕ ਸੀ। ਉਨ੍ਹਾਂ ਨੇ ਉਨ੍ਹਾਂ ਡੈਲੀਗੇਟਾਂ (ਪ੍ਰਤੀਨਿਧੀਆਂ) ਨੂੰ “ਨੈਤਿਕ ਤੌਰ ’ਤੇ ਡਰਪੋਕ ਕਰਾਰ ਦਿੱਤਾ, ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ’ਚ ਉਨ੍ਹਾਂ ਦੇ ਭਾਸ਼ਣ ਦੇਣ ਲਈ ਮੰਚ ’ਤੇ ਆਉਣ ’ਤੇ ਸਭਾ ਛੱਡ ਦਿੱਤੀ ਸੀ। ਨੇਤਨਯਾਹੂ ਨੇ ਕਿਹਾ ਕਿ ਆਪਣਾ ਬਚਾਅ ਕਰਦੇ ਹੋਏ, ਇਜ਼ਰਾਈਲ ਉਨ੍ਹਾਂ ਬਹੁਤ ਸਾਰੇ ਦੇਸ਼ਾਂ ਦਾ ਵੀ ਬਚਾਅ ਕਰ ਰਿਹਾ ਹੈ ਜਿਨ੍ਹਾਂ ਦੇ ਪ੍ਰਤੀਨਿਧੀ ਹੁਣੇ ਹੀ ਇਸ ਹਾਲ ’ਚੋਂ ਬਾਹਰ ਗਏ ਹਨ। ਉਨ੍ਹਾਂ ਕਿਹਾ ਕਿ ਅਸਲ ’ਚ, ਉਹ ਚਾਹੁੰਦੇ ਹਨ ਕਿ ਤੁਸੀਂ ਜਾਣੋ ਕਿ ਉਨ੍ਹਾਂ ’ਚੋਂ ਬਹੁਤ ਸਾਰੇ ਨੇਤਾ ਈਰਾਨ ਦੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਨਿੱਜੀ ਤੌਰ ’ਤੇ ਸਾਡਾ ਧੰਨਵਾਦ ਵੀ ਕਰਦੇ ਹਨ।” ਜਦੋਂ ਨੇਤਨਯਾਹੂ ਮੰਚ ਵੱਲ ਵਧੇ, ਤਾਂ ਹਾਲ ’ਚ ਨਾਅਰੇਬਾਜ਼ੀ, ਵਿਰੋਧ ਅਤੇ ਵੱਡੀ ਗਿਣਤੀ ’ਚ ਲੋਕਾਂ ਦੇ ਬਾਹਰ ਜਾਣ ਦਾ ਮਾਹੌਲ ਬਣ ਗਿਆ। ਬਹੁਤ ਸਾਰੇ ਪ੍ਰਤੀਨਿਧੀ ਬਾਹਰ ਚਲੇ ਗਏ ਅਤੇ ਬਾਅਦ ’ਚ ਜ਼ਿਆਦਾਤਰ ਸੀਟਾਂ ਖਾਲੀ ਪਈਆਂ ਸਨ। ਨੇਤਨਯਾਹੂ ਨੇ ਕਿਹਾ ਕਿ ਜੇਕਰ ਕੋਈ ਹੋਰ ਨੈਤਿਕ ਤੌਰ ’ਤੇ ਡਰਪੋਕ ਲੋਕ ਹਨ ਜੋ ਅਜੇ ਤੱਕ ਹਾਲ ਤੋਂ ਬਾਹਰ ਨਹੀਂ ਗਏ ਤਾਂ ਕ੍ਰਿਪਾ ਕਰਕੇ ਹੁਣ ਬਾਹਰ ਚਲੇ ਜਾਣ। ਸੰਯੁਕਤ ਰਾਸ਼ਟਰ ’ਚ ਫਲਸਤੀਨੀ ਮਿਸ਼ਨ ਨੇ ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ’ਚੋਂ ਬਹੁਤਿਆਂ ਨੂੰ ਇਕ ਸੰਦੇਸ਼ ਭੇਜਿਆ ਸੀ ਕਿ ਉਹ ਅਸੈਂਬਲੀ ਹਾਲ ’ਚ ਵੱਧ ਤੋਂ ਵੱਧ ਸਟਾਫ ਲਿਆਉਣ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਆਉਣ ਦਾ ਐਲਾਨ ਹੁੰਦੇ ਹੀ “ਸਮੂਹਿਕ ਤੌਰ ’ਤੇ ਅਸੈਂਬਲੀ ਤੋਂ ਬਾਹਰ ਚਲੇ ਜਾਣ। ਸੰਦੇਸ਼ ’ਚ ਕਿਹਾ ਗਿਆ ਕਿ ਇਸ ਨਾਲ ਨੇਤਨਯਾਹੂ ਅਤੇ ਉਨ੍ਹਾਂ ਦੀ ਸਰਕਾਰ ਨੂੰ ਸਪੱਸ਼ਟ ਸੰਦੇਸ਼ ਜਾਵੇਗਾ ਕਿ ਕੋਈ ਵੀ ਉਨ੍ਹਾਂ ਦੀ ਨਸਲਕੁਸ਼ੀ, ਜੰਗੀ ਅਪਰਾਧਾਂ ਅਤੇ ਗੈਰ-ਕਾਨੂੰਨੀ ਕਬਜ਼ੇ ’ਚ ਮਦਦ ਕਰਨ, ਉਕਸਾਉਣ ਜਾਂ ਭਾਈਵਾਲ ਬਣਨ ਲਈ ਤਿਆਰ ਨਹੀਂ ਹੈ, ਸਾਰੇ ਸ਼ਾਂਤੀ-ਪਸੰਦ ਦੇਸ਼ਾਂ ਅਤੇ ਲੋਕਾਂ ਦੀ ਮੰਗ ਹੈ ਕਿ ਇਹ ਸਭ ਖਤਮ ਹੋਣਾ ਚਾਹੀਦਾ ਹੈ। ਇਜ਼ਰਾਈਲ ਉਨ੍ਹਾਂ ਦੋਸ਼ਾਂ ਨੂੰ ਰੱਦ ਕਰਦਾ ਹੈ ਕਿ ਉਸਨੇ ਨਸਲਕੁਸ਼ੀ ਅਤੇ ਜੰਗੀ ਅਪਰਾਧ ਕੀਤੇ ਹਨ ਅਤੇ ਫਲਸਤੀਨੀ ਖੇਤਰ ’ਤੇ ਗੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ।
ਈਰਾਨ ’ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫ਼ੈਸਲਿਆਂ ’ਚੋਂ ਇਕ ਸੀ-ਨੇਤਨਯਾਹੂ
ਸੰਯੁਕਤ ਰਾਸ਼ਟਰ, 24 ਸਤੰਬਰ (ਏ.ਪੀ.)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਵਿਸ਼ਵ ਨੇਤਾਵਾਂ ਨੂੰ ਕਿਹਾ ਕਿ ਈਰਾਨ ’ਤੇ ਹਮਲਾ ਕਰਨਾ “ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ’ਚੋਂ ਇਕ ਸੀ। ਉਨ੍ਹਾਂ ਨੇ ਉਨ੍ਹਾਂ ਡੈਲੀਗੇਟਾਂ ...
ਅਜੀਤ ਡੈਸਕ
25-09-2026