ਐੱਸ. ਏ. ਐੱਸ. ਨਗਰ, 24 ਸਤੰਬਰ (ਕਪਿਲ ਵਧਵਾ)-ਪੁਲਿਸ ਅਧਿਕਾਰੀਆਂ ਅਤੇ ਵੱਡੇ ਪੱਧਰ ’ਤੇ ਨਸ਼ਾ ਤਸਕਰੀ ਦੇ ਗੋਰਖਧੰਦੇ ’ਚ ਮਿਲੀਭੁਗਤ ਸੰਬੰਧੀ ਐੱਸ. ਟੀ. ਐੱਫ. ਵਲੋਂ ਦਰਜ ਮਾਮਲੇ ’ਚ ਪੰਜਾਬ ਪੁਲਿਸ ਦੇ ਬਰਖ਼ਾਸਤ ਏ. ਆਈ. ਜੀ. ਰਾਜਜੀਤ ਸਿੰਘ ਹੁੰਦਲ ਨੂੰ ਗ੍ਰਿਫ਼ਤਾਰ ਕਰਕੇ ਵੀਰਵਾਰ ਰਾਤ ਕਰੀਬ 8.15 ਵਜੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਪੇਸ਼ ਕੀਤਾ ਗਿਆ। ਇਸ ਮੌਕੇ ਨਿਆਂਇਕ ਮੈਜਿਸਟ੍ਰੇਟ ਗੁਰਲੀਨ ਕੌਰ ਦੀ ਅਦਾਲਤ ਨੇ ਉਸ ਨੂੰ 29 ਸਤੰਬਰ ਤੱਕ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਏ. ਐਨ. ਟੀ. ਐਫ. ਦੇ ਹਵਾਲੇ ਕਰ ਦਿੱਤਾ। ਅਦਾਲਤ ’ਚ ਪੇਸ਼ੀ ਦੌਰਾਨ ਤਫ਼ਤੀਸ਼ੀ ਅਫ਼ਸਰ ਨੇ ਰਾਜਜੀਤ ਸਿੰਘ ਅਤੇ ਸਹਿ-ਮੁਲਜ਼ਮ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਵਲੋਂ ਲਈ ਗਈ 5 ਲੱਖ ਰੁ. ਦੀ ਰਿਸ਼ਵਤ ਸਮੇਤ ਹੋਰ ਰਕਮ ਦੀ ਬਰਾਮਦਗੀ ਲਈ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ। ਪਰ ਬਚਾਅ ਧਿਰ ਵਲੋਂ ਅਦਾਲਤ ‘ਚ ਹਾਜ਼ਰ ਸੀਨੀਅਰ ਵਕੀਲ ਐੱਚ. ਐੱਸ. ਧਨੋਆ, ਵਕੀਲ ਆਰ. ਪੀ. ਐੱਸ. ਬਾਰਾ ਤੇ ਸਰਬਜੋਤ ਸਿੰਘ ਨੇ ਇਸ ਦਾ ਵਿਰੋਧ ਕੀਤਾ। ਅਦਾਲਤ ਨੇ ਰਾਜਜੀਤ ਸਿੰਘ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ। ਇਸ ਤੋਂ ਇਲਾਵਾ ਬਚਾਅ ਧਿਰ ਦੀ ਰਿਮਾਂਡ ਦੌਰਾਨ ਵਕੀਲਾਂ ਨਾਲ ਮੁਲਾਕਾਤ ਬਾਬਤ ਅਰਜ਼ੀ ਵੀ ਮਨਜ਼ੂਰ ਕਰ ਲਈ ਗਈ। ਅਦਾਲਤ ਤੋਂ ਬਾਹਰ ਨਿਕਲਦਿਆਂ ਹੀ ਰਾਜਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਬੇਕਸੂਰ ਹਨ।
ਰਾਜਜੀਤ ਸਿੰਘ ਨੂੰ 29 ਤੱਕ ਪੁਲਿਸ ਰਿਮਾਂਡ ’ਤੇ ਭੇਜਿਆ
ਐੱਸ. ਏ. ਐੱਸ. ਨਗਰ, 24 ਸਤੰਬਰ (ਕਪਿਲ ਵਧਵਾ)-ਪੁਲਿਸ ਅਧਿਕਾਰੀਆਂ ਅਤੇ ਵੱਡੇ ਪੱਧਰ ’ਤੇ ਨਸ਼ਾ ਤਸਕਰੀ ਦੇ ਗੋਰਖਧੰਦੇ ’ਚ ਮਿਲੀਭੁਗਤ ਸੰਬੰਧੀ ਐੱਸ. ਟੀ. ਐੱਫ. ਵਲੋਂ ਦਰਜ ਮਾਮਲੇ ’ਚ ਪੰਜਾਬ ਪੁਲਿਸ ਦੇ ਬਰਖ਼ਾਸਤ ਏ. ਆਈ. ਜੀ. ਰਾਜਜੀਤ ਸਿੰਘ ਹੁੰਦਲ ਨੂੰ...
ਅਜੀਤ ਡੈਸਕ
25-09-2026