25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਤਲਵੰਡੀ ਸਾਬੋ ਤੋਂ ਚੱਲੀ ਮਿੰਨੀ ਬੱਸ ਲਹਿਰੀ ਕੋਲ ਪਲਟੀ

ਤਲਵੰਡੀ ਸਾਬੋ, (ਬਠਿੰਡਾ), 25 ਨਵੰਬਰ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ ਤੋਂ ਪਿੰਡ ਕਲਾਲਵਾਲਾ ਲਈ ਰਵਾਨਾ ਹੋਈ ਇਕ ਮਿੰਨੀ ਬੱਸ ਨੰਬਰ ਪੀ. ਬੀ. 04 ਐੱਸ. 4223 ਪਿੰਡ ਲਹਿਰੀ ਕੋਲ,ਮੈਨੂੰਆਣਾ ਰੋਡ ਉੱਪਰ ਖੇਤ ਵਿਚ ਉਦੋਂ ਪਲਟ ਗਈ

ਅਜੀਤ ਡੈਸਕ 25-11-2026

ਤਲਵੰਡੀ ਸਾਬੋ, (ਬਠਿੰਡਾ), 25 ਨਵੰਬਰ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ ਤੋਂ ਪਿੰਡ ਕਲਾਲਵਾਲਾ ਲਈ ਰਵਾਨਾ ਹੋਈ ਇਕ ਮਿੰਨੀ ਬੱਸ ਨੰਬਰ ਪੀ. ਬੀ. 04 ਐੱਸ. 4223 ਪਿੰਡ ਲਹਿਰੀ ਕੋਲ,ਮੈਨੂੰਆਣਾ ਰੋਡ ਉੱਪਰ ਖੇਤ ਵਿਚ ਉਦੋਂ ਪਲਟ ਗਈ, ਜਦੋਂ ਅੱਗੇ ਤੋਂ ਆ ਰਹੇ ਇਕ ਟਰੱਕ ਨੂੰ ਉਸ ਵਲੋਂ ਸਾਈਡ ਦਿੱਤੀ ਜਾ ਰਹੀ ਸੀ ਕਿ ਬੱਸ ਦਾ ਅਚਾਨਕ ਸੰਤੁਲਨ ਵਿਗੜ ਗਿਆ। ਹਾਲਾਂਕਿ ਬੱਸ ’ਚ ਸਵਾਰ ਸਵਾਰੀਆਂ ਦਾ ਬਚਾਅ ਰਿਹਾ ਤੇ ਦੋ ਕੁ ਸਵਾਰੀਆਂ ਦੇ ਮਾਮੂਲੀ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।

ਪਿਛਲੀ ਖ਼ਬਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹਥਿਆਰਾਂ ਸਮੇਤ 7 ਕੀਤੇ ਕਾਬੂ ਅਗਲੀ ਖ਼ਬਰ ਫੈਕਟਰੀ 'ਚ ਵੜੇ ਚੀਤੇ ਨੂੰ ਤਕਰੀਬਨ 12 ਘੰਟਿਆਂ ਬਾਅਦ ਕੀਤਾ ਗਿਆ ਕਾਬੂ