25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਨਸਰਾਲਾ ਨਜ਼ਦੀਕ ਫੈਕਟਰੀ 'ਚ ਚੀਤਾ ਆ ਜਾਣ ਕਾਰਨ ਵਰਕਰਾਂ ਨੂੰ ਕੀਤੀ ਛੁੱਟੀ, ਆਸ ਪਾਸ ਪਿੰਡਾਂ 'ਚ ਡਰ ਦਾ ਮਾਹੌਲ

ਨਸਰਾਲਾ, (ਹੁਸ਼ਿਆਰਪੁਰ), 25 ਨਵੰਬਰ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਾਲ ਲੱਗਦੇ ਇਲਾਕੇ ਇੰਟਰਨੈਸ਼ਨਲ ਟਰੈਕਟਰ ਫ਼ੈਕਟਰੀ ਸੋਨਾਲੀਕਾ ਅੰਦਰ ਰਾਤ ਦਾ ਚੀਤਾ ਆ ਜਾਣ ਕਾਰਨ ਵਰਕਰਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ।

ਅਜੀਤ ਡੈਸਕ 25-11-2026

ਨਸਰਾਲਾ, (ਹੁਸ਼ਿਆਰਪੁਰ), 25 ਨਵੰਬਰ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਾਲ ਲੱਗਦੇ ਇਲਾਕੇ ਇੰਟਰਨੈਸ਼ਨਲ ਟਰੈਕਟਰ ਫ਼ੈਕਟਰੀ ਸੋਨਾਲੀਕਾ ਅੰਦਰ ਰਾਤ ਦਾ ਚੀਤਾ ਆ ਜਾਣ ਕਾਰਨ ਵਰਕਰਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਇਸ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਫੈਕਟਰੀ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕੇ ਰਾਤ ਤਕਰੀਬਨ 12 ਵਜੇ ਚੀਤਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਦਿਸਿਆ ਤੇ ਤੁਰੰਤ ਇਸ ਦੀ ਖ਼ਬਰ ਜੰਗਲਾਤ ਮਹਿਕਮੇ ਨੂੰ ਦਿੱਤੀ ਗਈ। ਮੌਕੇ ’ਤੇ ਦੇਖਿਆ ਗਿਆ ਹੈ ਕਿ ਵੱਖ ਵੱਖ ਵਿਭਾਗਾਂ ਦੀਆਂ ਟੀਮਾ ਚੀਤੇ ਨੂੰ ਫੜਨ ’ਚ ਲੱਗੀਆਂ ਹੋਈਆਂ ਹਨ। ਫ਼ੈਕਟਰੀ ਦੀ ਸ਼ਿਫਟ ਬਦਲਣ ਕਾਰਨ ਅਤੇ ਵਰਕਰਾਂ ਨੂੰ ਛੁੱਟੀ ਹੋਣ ਕਰਕੇ ਹੁਸ਼ਿਆਰਪੁਰ-ਜਲੰਧਰ ਰੋਡ ਤੇ ਲੋਕਾਂ ਦਾ ਤਾਂਤਾ ਲੱਗ ਗਿਆ। ਖ਼ਬਰ ਲਿਖੇ ਜਾਣ ਤੱਕ ਚੀਤਾ ਕਾਬੂ ਨਹੀਂ ਆਇਆ ਸੀ। 

ਪਿਛਲੀ ਖ਼ਬਰ ਪਿਊਰਟੋ ਰੀਕੋ ਦੀ ਜੈਨਿਫਰ ਬੈਰੇਟੋ ਸਿਰ ਸੱਜਿਆ ਮਿਸ ਯੂਨੀਵਰਸ 2026 ਦਾ ਤਾਜ ਅਗਲੀ ਖ਼ਬਰ ਅੱਜ ਲੁਧਿਆਣਾ ਆਉਣਗੇ ਅਰਵਿੰਦ ਕੇਜਰੀਵਾਲ