20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਏਅਰ ਇੰਟੈਲੀਜੈਂਸ ਯੂਨਿਟ ਵਲੋਂ 20 ਲੱਖ ਤੋਂ ਵੱਧ ਦੇ ਸੋਨੇ ਸਮੇਤ ਦੁਬਈ ਤੋਂ ਅਹਿਮਦਾਬਾਦ ਪਹੁੰਚਿਆ ਯਾਤਰੀ ਕਾਬੂ

ਅਹਿਮਦਾਬਾਦ, 20 ਅਕਤੂਬਰ - ਯਾਤਰੀਆਂ ਦੇ ਵੇਰਵਿਆਂ (ਪ੍ਰੋਫਾਈਲਿੰਗ) ਦੇ ਆਧਾਰ 'ਤੇ, ਅਹਿਮਦਾਬਾਦ ਕਸਟਮਜ਼ ਦੀ 'ਏਅਰ ਇੰਟੈਲੀਜੈਂਸ ਯੂਨਿਟ' ਦੇ ਅਧਿਕਾਰੀਆਂ ਨੇ ਦੁਬਈ ਤੋਂ ਅਹਿਮਦਾਬਾਦ ਦੇ ਸਰਦਾਰ ਵੱਲਭ...

ਅਜੀਤ ਡੈਸਕ 20-10-2026

ਅਹਿਮਦਾਬਾਦ, 20 ਅਕਤੂਬਰ - ਯਾਤਰੀਆਂ ਦੇ ਵੇਰਵਿਆਂ (ਪ੍ਰੋਫਾਈਲਿੰਗ) ਦੇ ਆਧਾਰ 'ਤੇ, ਅਹਿਮਦਾਬਾਦ ਕਸਟਮਜ਼ ਦੀ 'ਏਅਰ ਇੰਟੈਲੀਜੈਂਸ ਯੂਨਿਟ'  ਦੇ ਅਧਿਕਾਰੀਆਂ ਨੇ ਦੁਬਈ ਤੋਂ ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਇਕ ਯਾਤਰੀ ਨੂੰ ਰੋਕਿਆ।
ਯਾਤਰੀ ਦੇ ਟਰਾਲੀ ਬੈਗ (ਕੈਬਿਨ ਬੈਗੇਜ) ਦੀ ਬਾਰੀਕੀ ਨਾਲ ਜਾਂਚ ਕਰਨ ਦੌਰਾਨ, ਬੈਗ ਦੇ ਅੰਦਰ ਲੱਗੀ ਇਕ ਸ਼ੱਕੀ ਚੀਜ਼ (ਪੈਚ) ਨਜ਼ਰ ਆਈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਟਰਾਲੀ ਬੈਗ ਦੇ ਅੰਦਰ ਲੱਗੇ ਕੱਪੜੇ ਦੇ ਇਕ ਟੁਕੜੇ (ਪੈਚ) 'ਤੇ ਸੋਨੇ ਦਾ ਪੇਸਟ ਇਕ ਪਰਤ ਵਜੋਂ ਲੁਕਾ ਕੇ ਰੱਖਿਆ ਗਿਆ ਸੀ।
ਇਸ ਸੋਨੇ ਦੇ ਪੇਸਟ ਨੂੰ ਵੱਖ ਕਰਕੇ ਅਤੇ ਪਿਘਲਾ ਕੇ, 133.450 ਗ੍ਰਾਮ 24 ਕੈਰੇਟ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ 20,12,426 ਰੁਪਏ ਹੈ। ਬਰਾਮਦ ਕੀਤੇ ਗਏ ਸੋਨੇ ਨੂੰ 'ਕਸਟਮ ਐਕਟ, 1962' ਦੀਆਂ ਧਾਰਾਵਾਂ ਤਹਿਤ ਜ਼ਬਤ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।

ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਦਾ ਮਹੱਤਵਪੂਰਨ ਕਦਮ ਹੈ ਪਰਵਿੰਦਰ ਝੋਟਾ ਹੱਤਿਆਕਾਂਡ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣਾ - ਸਿਸੋਦੀਆ ਅਗਲੀ ਖ਼ਬਰ ਟਾਈਗਰ ਸ਼ਰੌਫ ਦੀ ਕਾਰ 'ਤੇ ਗੋਲੀਬਾਰੀ ਮਾਮਲੇ 'ਚ ਗ੍ਰਿਫ਼ਤਾਰ ਤਿੰਨ ਮੁਲਜ਼ਮ 48 ਘੰਟਿਆਂ ਲਈ ਟ੍ਰਾਂਜ਼ਿਟ ਰਿਮਾਂਡ 'ਤੇ