ਘੋਗਰਾ 15 ਅਕਤੂਬਰ (ਆਰ. ਐੱਸ. ਸਲਾਰੀਆ)- ਬੀਤੀ ਰਾਤ ਇਲਾਕੇ ਵਿੱਚ ਹੋਈ ਗੜੇਮਾਰੀ ਦੇ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਘੋਗਰਾ ਦੇ ਕਿਸਾਨ ਰਜਿੰਦਰ ਸਿੰਘ ਪੁੱਤਰ ਸਵ.ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 14 ਕਿਲੇ ਝੋਨਾ,ਅਤੇ 2 ਕਿਲ੍ਹੇ ਬਾਸਮਤੀ ਜੋ ਕਿ ਉਸਨੇ ਜਮੀਨ ਠੇਕੇ ਤੇ ਲੈ ਕੇ ਲਗਾਇਆ ਹੋਇਆ ਸੀ, ਰਾਤ ਹੋਈ ਭਾਰੀ ਗੜੇ ਮਾਰੀ ਅਤੇ ਬਾਰਿਸ਼ ਦੇ ਨਾਲ ਖੇਤਾਂ ਵਿੱਚ ਖੜਾ ਝੋਨਾ ਅਤੇ ਬਾਸਮਤੀ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ,ਉਹਨਾਂ ਦੱਸਿਆ ਕਿ ਉਹਨਾਂ ਦਾ 14 ਕਿਲੇ ਝੋਨਾ ਅਤੇ 2 ਕਿਲ੍ਹੇ ਬਾਸਮਤੀ ਜੋ ਕਿ ਪੂਰੀ ਤਰ੍ਹਾਂ ਖੇਤਾਂ ਵਿੱਚ ਖੜਾ ਹੋਇਆ ਝੜ ਗਿਆ। ਕਿਸਾਨ ਰਜਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦਾ ਤਕਰੀਬਨ 10 ਤੋਂ 12 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ,ਇਸ ਸਬੰਧੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖੇਤਾਂ ਵਿੱਚ ਖੜੇ ਝੋਨੇ ਦੀ ਗਿਰਦਾਵਰੀ ਕਰਾ ਕੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਆਰਥਿਕ ਤੰਗੀ ਤੋਂ ਬਚਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਆੜਤੀ ਤੋਂ ਵਿਆਜ ਤੇ ਅਡਵਾਂਸ ਪੈਸੇ ਲੈ ਕੇ ਫਸਲ ਦੀ ਬਜਾਈ ਕੀਤੀ ਸੀ।ਇਸੇ ਤਰ੍ਹਾਂ ਹੀ ਪਿੰਡ ਘੋਗਰਾ ਦੇ ਕਿਸਾਨ ਦਵਿੰਦਰ ਪਾਲ ਸਿੰਘ ਪੁੱਤਰ ਭੁਪਿੰਦਰ ਸਿੰਘ ਦਾ 4ਕਿਲ੍ਹੇ ਝੋਨਾ ਨੁਕਸਾਨਿਆਂ ਗਿਆ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੜੇ ਮਾਰੀ ਅਤੇ ਭਾਰੀ ਬਾਰਿਸ਼ ਨਾਲ ਨੁਕਸਾਨੀ ਗਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਆਉਣ ਵਾਲੀ ਫਸਲ ਦੀ ਬਿਜਾਈ ਕਰ ਸਕਣ।
ਤਾਜ਼ਾ ਖ਼ਬਰਾਂ
Free
ਗੜੇਮਾਰੀ ਨਾਲ ਝੋਨੇ ਦੀ ਫਸਲਾਂ ਦਾ ਭਾਰੀ ਨੁਕਸਾਨ
ਘੋਗਰਾ 15 ਅਕਤੂਬਰ (ਆਰ. ਐੱਸ. ਸਲਾਰੀਆ)- ਬੀਤੀ ਰਾਤ ਇਲਾਕੇ ਵਿੱਚ ਹੋਈ ਗੜੇਮਾਰੀ ਦੇ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਘੋਗਰਾ ਦੇ ਕਿਸਾਨ ਰਜਿੰਦਰ ਸਿੰਘ ਪੁੱਤਰ ਸਵ.ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 14 ਕਿਲੇ ਝੋਨਾ,ਅਤੇ 2 ਕਿਲ੍ਹੇ ਬਾਸਮਤੀ ਜੋ ਕਿ ਉਸਨੇ ਜਮੀਨ ਠੇਕੇ ਤੇ ਲੈ ਕੇ ਲਗਾਇਆ ਹੋਇਆ ਸੀ,
ਅਜੀਤ ਡੈਸਕ
15-10-2026