ਡੇਹਲੋਂ, ਲੁਧਿਆਣਾ, 15 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ )- ਨਸ਼ਿਆਂ ਵਿਰੁੱਧ ਡਟ ਕੇ ਲੜਨ ਵਾਲੇ ਸਮਾਜਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਅੱਜ ਬੰਦ ਦੇ ਸੱਦੇ ਨੂੰ ਕਸਬਾ ਡੇਹਲੋਂ ਸਮੇਤ ਪੂਰੇ ਇਲਾਕੇ ਅੰਦਰ ਭਰਵਾਂ ਅਤੇ ਪੂਰਨ ਹੁੰਗਾਰਾ ਮਿਲਿਆ ਹੈ ।ਅੱਜ ਸਵੇਰ ਤੋਂ ਹੀ ਕਸਬੇ ਦੇ ਸਮੂਹ ਦੁਕਾਨਦਾਰਾਂ ਅਤੇ ਵਪਾਰੀਆਂ ਵਲੋਂ ਆਪਣੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਰੱਖ ਕੇ ਇਸ ਰੋਸ ਪ੍ਰਦਰਸ਼ਨ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ। ਕਸਬੇ ਵਿੱਚ ਇੱਕ ਵੀ ਦੁਕਾਨ ਨਹੀਂ ਖੋਲ੍ਹੀ ਗਈ, ਜਿਸ ਨਾਲ ਪੂਰੇ ਬਾਜ਼ਾਰ ਵਿੱਚ ਸੰਨਾਟਾ ਛਾਇਆ ਹੋਇਆ ਹੈ l ਇਲਾਕੇ ਦੀਆਂ ਵੱਖ -ਵੱਖ ਥਾਵਾਂ ਅਤੇ ਚੌਂਕਾਂ ਅੰਦਰ ਸਮਾਜਸੇਵੀ ਜਥੇਬੰਦੀਆਂ, ਸਿਆਸੀ ਆਗੂਆਂ ਸਮੇਤ ਨੌਜਵਾਨਾਂ ਵਲੋਂ ਰੋਸ ਧਰਨੇ ਜਾਰੀ ਹਨ l