ਪਟਨਾ, 14 ਅਕਤੂਬਰ- ਬਿਹਾਰ ਦੇ ਵੈਸ਼ਾਲੀ ਵਿਚ ਗੰਗਾ ਨਦੀ ਵਿਚ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ 13 ਬੱਚਿਆਂ ਦੀ ਮੌਤ ਹੋ ਗਈ। ਸਾਰੇ 6 ਤੋਂ 15 ਸਾਲ ਦੇ ਵਿਚਕਾਰ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿਚੋਂ ਸੱਤ ਕੁੜੀਆਂ ਇਕੋ ਪਰਿਵਾਰ ਦੀਆਂ ਸਨ।
ਇਹ ਹਾਦਸਾ ਮੰਗਲਵਾਰ ਰਾਤ ਨੂੰ ਕਰੀਬ 8:30 ਵਜੇ ਰਾਘੋਪੁਰ ਇਲਾਕੇ ਵਿਚ ਵਾਪਰਿਆ। 25 ਤੋਂ ਵੱਧ ਲੋਕ ਤੇਰ੍ਹਵੇਂ ਦਿਨ ਦੇ ਤਿਉਹਾਰ ਵਿਚ ਸ਼ਾਮਿਲ ਹੋਣ ਲਈ ਇਕ ਛੋਟੀ ਕਿਸ਼ਤੀ ਵਿਚ ਨਦੀ ਪਾਰ ਕਰ ਰਹੇ ਸਨ। ਸਾਰੇ ਬੱਚਿਆਂ ਦੀਆਂ ਲਾਸ਼ਾਂ ਪਿੰਡ ਪਹੁੰਚ ਗਈਆਂ ਹਨ। ਪਰਿਵਾਰ ਨੇ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ ਹੈ।
ਮ੍ਰਿਤਕਾਂ ਦੀ ਉਮਰ 6 ਤੋਂ 18 ਸਾਲ ਦੇ ਵਿਚਕਾਰ ਸੀ। ਇਕ 17 ਸਾਲ ਦੀ ਕੁੜੀ ਨੇ ਤਿੰਨ ਲੋਕਾਂ ਦੀ ਜਾਨ ਬਚਾਈ। ਚਾਰ ਜ਼ਖਮੀਆਂ ਦਾ ਪਟਨਾ ਦੇ ਨਾਲੰਦਾ ਮੈਡੀਕਲ ਕਾਲਜ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।