ਨਵੀਂ ਦਿੱਲੀ, 13 ਅਕਤੂਬਰ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਇੰਡੀਆ ਬਲਾਕ ਦੇ ਸੰਸਦ ਮੈਂਬਰਾਂ, ਸਿਵਲ ਸੁਸਾਇਟੀ ਦੇ ਮੈਂਬਰਾਂ ਅਤੇ ਵਿਦਿਆਰਥੀ ਸੰਗਠਨਾਂ ਨੂੰ ਚਾਹ ਲਈ ਸੱਦਾ ਦਿੱਤਾ ਹੈ। ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਸਮਾਗਮ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਹੋਵੇਗਾ। ਜਾਣਕਾਰੀ ਅਨੁਸਾਰ ਇੰਡੀਆ ਬਲਾਕ ਦੇ ਆਗੂਆਂ ਦੀ ਇਕ ਸਾਂਝੀ ਪ੍ਰੈਸ ਕਾਨਫਰੰਸ ਵੀ ਅੱਜ ਦੁਪਹਿਰ ਨੂੰ ਹੋਵੇਗੀ। ਇਸ ਤੋਂ ਬਾਅਦ ਰਾਹੁਲ ਗਾਂਧੀ ਦੇ 5, ਸੁਨਹਰੀ ਬਾਗ ਰੋਡ ਸਥਿਤ ਨਿਵਾਸ ਸਥਾਨ 'ਤੇ ਚਾਹ ਪਾਰਟੀ ਹੋਵੇਗੀ।
ਸੱਦਾ ਪੱਤਰ ਵਿੱਚ ਲਿਖਿਆ ਹੈ ਕਿ ਲੋਕਤੰਤਰ ਬਚਾਓ ਮਾਰਚ ਅਤੇ ਅੱਜ (ਸੋਮਵਾਰ) ਪਟੀਸ਼ਨ ਜਮ੍ਹਾਂ ਕਰਨ ਤੋਂ ਬਾਅਦ, ਕੱਲ੍ਹ ਦੁਪਹਿਰ ਇੰਡੀਆ ਬਲਾਕ ਦੇ ਆਗੂਆਂ ਦੀ ਇਕ ਸਾਂਝੀ ਪ੍ਰੈਸ ਕਾਨਫਰੰਸ ਹੋਵੇਗੀ। ਇਸ ਤੋਂ ਬਾਅਦ ਚਾਹ ਪਾਰਟੀ ਹੋਵੇਗੀ। ਮੈਂ ਤੁਹਾਨੂੰ ਮੰਗਲਵਾਰ, 13 ਅਕਤੂਬਰ ਨੂੰ ਸ਼ਾਮ 4 ਵਜੇ ਨਵੀਂ ਦਿੱਲੀ ਸਥਿਤ ਆਪਣੇ ਨਿਵਾਸ ਸਥਾਨ 5, ਸੁਨਹਰੀ ਬਾਗ ਰੋਡ 'ਤੇ ਸੱਦਾ ਦਿੰਦਾ ਹਾਂ।